DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab: ਇੱਕ ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ

ਰੋਹ ਵਿੱਚ ਆਏ ਲੋਕਾਂ ਨੇ ਮੁੱਖ ਚੌਕ ਵਿੱਚ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

  • fb
  • twitter
  • whatsapp
  • whatsapp
featured-img featured-img
ਕੋਟ ਈਸੇ ਖਾਂ ਵਿਖੇ ਬੱਚੇ ਦੀ ਟਰੈਕਟਰ ਹੇਠ ਆਉਣ ਤੋਂ ਬਾਅਦ ਮੁੱਖ ਚੌਕ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਹੋਏ ਲੋਕ। ਫੋਟੋ: ਹਰਦੀਪ ਸਿੰਘ
Advertisement

ਕੋਟ ਈਸੇ ਖਾਂ ਦੇ ਚੀਮਾ ਰੋਡ ਦੀ ਬਸਤੀ ਸਾਧਾਵਾਲੀ ਵਿਖੇ ਖੇਡ ਰਹੇ ਇੱਕ ਸਾਲ ਦੇ ਬੱਚੇ ਉੱਪਰ ਬੇਕਾਬੂ ਹੋਇਆ ਟਰੈਕਟਰ ਜਾ ਚੜ੍ਹਿਆ, ਜਿਸ ਸਦਕਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੋਹ ਵਿੱਚ ਆਏ ਪਰਿਵਾਰ ਅਤੇ ਬਸਤੀ ਦੇ ਵੱਡੀ ਗਿਣਤੀ ਲੋਕਾਂ ਨੇ ਮੁੱਖ ਚੌਕ ਬੰਦ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਧਰਨਾ ਪ੍ਰਦਰਸ਼ਨ ਕਰੀਬ ਇੱਕ ਘੰਟਾ ਜਾਰੀ ਰਿਹਾ। ਇਸ ਤੋਂ ਬਾਅਦ ਥਾਣਾ ਮੁਖੀ ਕਮਲਜੀਤ ਸਿੰਘ ਨੇ ਸੂਝ-ਬੂਝ ਨਾਲ ਪਰਿਵਾਰ ਅਤੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਸ਼ਾਂਤ ਕਰਵਾਇਆ। ਪੁਲੀਸ ਨੇ ਟਰੈਕਟਰ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਉੱਪਰ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਇੱਕ ਸਾਲ ਦੇ ਬੱਚੇ ਹਿਮਾਂਸ਼ੂ ਨੂੰ ਉਸ ਦਾ ਪਿਤਾ ਜਤਿਨ ਵਾਕਰ ’ਤੇ ਬਿਠਾ ਕੇ ਗਲੀ ਵਿੱਚ ਖਿਡਾ ਰਿਹਾ ਸੀ। ਇਸੇ ਦੌਰਾਨ ਭੱਠੇ ਦੀ ਕੇਰੀ ਲੱਦੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਬੱਚੇ ਉੱਪਰ ਆ ਚੜ੍ਹੀ ਅਤੇ ਬੱਚੇ ਦੀ ਹੇਠਾਂ ਆਉਣ ਸਦਕਾ ਮੌਤ ਹੋ ਗਈ। ਪ੍ਰਿੰਸ ਨਾਮੀ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਬਾਅਦ ਵਿੱਚ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।

Advertisement

ਬੱਚੇ ਦੇ ਪਿਤਾ ਜਤਿਨ ਨੇ ਦੋਸ਼ ਲਾਇਆ ਕਿ ਟਰੈਕਟਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਧਰਨੇ ਉੱਤੇ ਪੁੱਜੇ ਥਾਣਾ ਮੁਖੀ ਕਮਲਜੀਤ ਸਿੰਘ ਨੇ ਪਰਿਵਾਰ ਨਾਲ ਘਟਨਾ ਦਾ ਦੁੱਖ ਸਾਂਝਾ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਚਾਲਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਅਤੇ ਲੋਕ ਧਰਨਾ ਚੁੱਕਣ ਲਈ ਰਾਜ਼ੀ ਹੋਏ।

Advertisement

ਥਾਣਾ ਕੋਟ ਈਸੇ ਖਾਂ ਦੇ ਮੁੱਖੀ ਕਮਲਜੀਤ ਸਿੰਘ ਧਰਨਾਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਫੋਟੋ ਹਰਦੀਪ ਸਿੰਘ

Advertisement
×