Punjab News: ਵਿਜੀਲੈਂਸ ਵਿਭਾਗ ਵੱਲੋਂ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Punjab News: ਵਿਜੀਲੈਂਸ ਵਿਭਾਗ ਮਾਨਸਾ ਨੇ ਮਾਨਸਾ ਖੁਰਦ ਦੇ ਪਟਵਾਰੀ ਹਤੇਸ਼ ਕੁਮਾਰ ਨੂੰ ਇੱਕ ਵਿਅਕਤੀ ਤੋਂ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਟੀਮ ਨੇ ਉਸ ਦੇ ਦਫ਼ਤਰ ’ਚੋਂ ਹੀ ਇਹ ਪੈਸੇ ਲੈਂਦਿਆਂ ਦਬੋਚਿਆ। ਸ਼ਿਕਾਇਤ ਕਰਤਾ ਦਵਿੰਦਰ...
Advertisement
Punjab News: ਵਿਜੀਲੈਂਸ ਵਿਭਾਗ ਮਾਨਸਾ ਨੇ ਮਾਨਸਾ ਖੁਰਦ ਦੇ ਪਟਵਾਰੀ ਹਤੇਸ਼ ਕੁਮਾਰ ਨੂੰ ਇੱਕ ਵਿਅਕਤੀ ਤੋਂ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਟੀਮ ਨੇ ਉਸ ਦੇ ਦਫ਼ਤਰ ’ਚੋਂ ਹੀ ਇਹ ਪੈਸੇ ਲੈਂਦਿਆਂ ਦਬੋਚਿਆ। ਸ਼ਿਕਾਇਤ ਕਰਤਾ ਦਵਿੰਦਰ ਸਿੰਘ ਤੋਂ ਪਟਵਾਰੀ ਹਤੇਸ਼ ਕੁਮਾਰ ਨੇ ਪਿੰਡ ਮਾਨਸਾ ਖੁਰਦ ਵਿਖੇ ਅੱਧਾ ਕਿੱਲਾ ਜ਼ਮੀਨ ਦੇ ਤਬਦਾਲੇ ਲਈ 25 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ ਵਿਚੋਂ 10 ਹਜ਼ਾਰ ਰੁਪਏ ਪਹਿਲਾਂ ਉਸ ਨੇ ਵਸੂਲ ਲਏ ਸਨ।
ਦਵਿੰਦਰ ਸਿੰਘ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਮੰਗਲਵਾਰ ਦੀ ਦੁਪਹਿਰ ਦਫ਼ਤਰ ਵਿਖੇ ਹੀ ਦਵਿੰਦਰ ਸਿੰਘ ਪਾਸੋਂ 8 ਹਜ਼ਾਰ ਰੁਪਏ ਹੋਰ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਹਤੇਸ਼ ਕੁਮਾਰ ਨੂੰ ਕਾਬੂ ਕਰ ਲਿਆ। ਡੀਐੱਸਪੀ ਵਿਜੀਲੈਂਸ ਸੰਦੀਪ ਸਿੰਘ ਨੇ ਦੱਸਿਆ ਕਿ ਪਟਵਾਰੀ ਹਤੇਸ਼ ਕੁਮਾਰ ਮਾਨਸਾ ਖੁਰਦ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਖਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
×

