Punjab News: ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ’ਤੇ ਚਲਾਈ ਗੋਲੀ
Punjab News: ਇਲਾਕੇ ਦੇ ਪਿੰਡ ਬਨਵਾਲੀਪੁਰ ਵਿਖੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਤੇ ਉਨ੍ਹਾਂ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਪੀੜਿਤ ਲਭਜੀਤ ਸਿੰਘ ਵਾਸੀ ਬਨਵਾਲੀਪੁਰ ਨੇ ਪੁਲੀਸ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਦੇ ਆਧਾਰ ਤੇ ਪੁਲੀਸ ਨੇ...
Advertisement
Punjab News: ਇਲਾਕੇ ਦੇ ਪਿੰਡ ਬਨਵਾਲੀਪੁਰ ਵਿਖੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਤੇ ਉਨ੍ਹਾਂ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਪੀੜਿਤ ਲਭਜੀਤ ਸਿੰਘ ਵਾਸੀ ਬਨਵਾਲੀਪੁਰ ਨੇ ਪੁਲੀਸ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਦੇ ਆਧਾਰ ਤੇ ਪੁਲੀਸ ਨੇ ਰਾਹੁਲ ਉਰਫ ਸੁੰਡੀ, ਗੈਰੀ ਸਿੰਘ ਹਨੀ ਵਾਸੀ ਕਲੇਰ ਅਤੇ ਦੀਪੀ ਵਾਸੀ ਡੁਗਰੀ ਤੋਂ ਇਲਾਵਾ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇੱਕ ਮਾਮਲਾ ਦਰਜ ਕੀਤਾ ਹੈ।
ਲਭਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਕੋਲ ਮੁਲਜ਼ਮ ਨਸ਼ਾ ਵੇਚ ਰਹੇ ਸਨ। ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਮੁਲਜ਼ਮਾਂ ਵੱਲੋਂ ਲਵਜੀਤ ਸਿੰਘ ਦਾ ਵੀਡੀਓ ਬਣਾਉਣ ਵਾਲਾ ਮੋਬਾਈਲ ਖੋਹ ਲਿਆ ਅਤੇ ਉਸਦੀਆਂ ਐਨਕਾਂ ਤੋੜ ਦਿੱਤੀਆਂ। ਮੁਲਜਮਾਂ ਨੇ ਉਸ ’ਤੇ ਫਾਇਰ ਵੀ ਕੀਤਾ।
ਉਸਨੇ ਦੌੜ ਕੇ ਆਪਣੀ ਜਾਨ ਬਚਾਈ ਇਸ ਸਬੰਧੀ ਸਰਹਾਲੀ ਪੁਲੀਸ ਨੇ ਬੀਐੱਨਐੱਸ ਦੀ ਦਫਾ 109 , 304, 351 (3), 3 (5) ਅਤੇ ਅਸਲਾ ਐਕਟ ਦੀ ਦਫਾ 25, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ। ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਬੀਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਸ਼ੁਰੂ ਕੀਤੀ ਗਈ ਹੈ।
Advertisement
×

