DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਬੱਸਾਂ ਨੀਲੀਆਂ-ਪੀਲੀਆਂ ਕਰਨ ਤੋਂ ਵਿਰੋਧੀ ਧਿਰ ‘ਲਾਲ-ਪੀਲੀ’

Punjab News: ਅਕਾਲੀ ਦਲ ਤੇ ਕਾਂਗਰਸ ਨੇ ਸਰਕਾਰ ਨੂੰ ਘੇਰਿਆ; ਸਰਕਾਰੀ ਬੱਸਾਂ ਪਾਰਟੀ ਦੇ ਝੰਡੇ ਦੇ ਰੰਗ ’ਚ ਰੰਗੀਆਂ: ਮਜੀਠੀਆ

  • fb
  • twitter
  • whatsapp
  • whatsapp
Advertisement
Punjab News: ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਵਾਲੀਆਂ 250 ਤੋਂ ਵੱਧ ਬੱਸਾਂ ਦਾ ਰੰਗ ਬਦਲ ਕੇ ਨੀਲਾ ਤੇ ਪੀਲਾ ਕੀਤਾ ਜਾ ਰਿਹਾ ਹੈ ਜਿਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਦੋਵਾਂ ਪਾਰਟੀਆਂ ਨੇ ‘ਆਪ’ ’ਤੇ ਬੱਸਾਂ ਦਾ ਰੰਗ ਪਾਰਟੀ ਦੇ ਝੰਡੇ ਦੇ ਨਾਲ ਮੇਲ ਖਾਉਂਦਾ ਕਰਨ ਦੇ ਦੋਸ਼ ਲਗਾਏ ਹਨ।ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ‘ਆਪ’ ਸਰਕਾਰ ਨੇ ਪਹਿਲਾਂ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਨੀਲੇ ਅਤੇ ਪੀਲੇ ਰੰਗ ਵਿੱਚ ਰੰਗਿਆ ਗਿਆ, ਹੁਣ ਬੱਸਾਂ ਨੂੰ ਵੀ ਪਾਰਟੀ ਦੇ ਝੰਡੇ ਵਾਲੇ ਰੰਗਾਂ ਵਿੱਚ ਰੰਗਿਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਉਹ ਭਵਿੱਖ ਵਿੱਚ ‘ਆਪ’ ਵਰਕਰਾਂ ਨੂੰ ਵੀ ਨੀਲੀ ਕਮੀਜ਼ ਤੇ ਪੀਲੀ ਪੈਂਟ ਪਾਉਣ ਦੇ ਨਿਰਦੇਸ਼ ਦੇਣਗੇ। ਇਸ ਬਾਰੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।

Advertisement

ਆਪ’ ਪੈਸਾ ਬਰਬਾਦ ਕਰਨ ਲੱਗੀ: ਵੜਿੰਗ

Advertisement

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਸਰਕਾਰ ਵੱਲੋਂ ਬੱਸਾਂ ’ਤੇ ਕੀਤੇ ਜਾ ਰਹੇ ਨੀਲੇ ਤੇ ਪੀਲੇ ਰੰਗਾਂ ਨੂੰ ‘ਆਪ’ ਦੇ ਝੰਡਿਆਂ ਅਤੇ ਪੋਸਟਰਾਂ ਨਾਲ ਮਿਲਦਾ-ਜੁਲਦਾ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਕੋਲ ਚਾਰ ਸਾਲ ਦੀ ਸਰਕਾਰ ਦੇ ਕਾਰਜਕਾਲ ਤੋਂ ਬਾਅਦ ਦਿਖਾਉਣ ਲਈ ਕੁਝ ਨਹੀਂ ਬਚਿਆ ਤਾਂ ਆਪਣੇ ਅਸਲੀ ਰੰਗ ਹੀ ਦਿਖਾਉਣ ਲੱਗ ਪਈ ਹੈ। ‘ਆਪ’ ਨੇ ਪਹਿਲੇ ਦਿਨ ਤੋਂ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਬਰਬਾਦ ਕੀਤਾ ਹੈ। ਨਾ ਪੰਜਾਬ ਵਿੱਚ ਅਤੇ ਨਾ ਹੀ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਦੇ ਵੀ ਸੂਬਾ ਸਰਕਾਰਾਂ ਨੇ ਆਪਣੀਆਂ ਬੱਸਾਂ ਦੇ ਰੰਗ ਬਦਲੇ ਹਨ।

Advertisement
×