DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਣ ਦੇ ਇੱਕ ਮਹੀਨੇ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ

ਕਾਰਵਾੲੀ ਦੌਰਾਨ 73 ਮਰੀਜ਼ਾਂ ਨੂੰ ਛੁਡਵਾਇਆ ਗਿਆ ਸੀ; ਚਾਰ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ

  • fb
  • twitter
  • whatsapp
  • whatsapp
Advertisement

ਮੁਕਤਸਰ ਜ਼ਿਲ੍ਹਾ ਪੁਲੀਸ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ 26 ਮਾਰਚ ਨੂੰ ਇੱਥੋਂ ਦੇ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਪੰਨੀਵਾਲਾ ਫੱਤਾ ਵਿੱਚ ਇੱਕ ਦੁਕਾਨ ਦੇ ਬੇਸਮੈਂਟ ਵਿੱਚ ਗੁਪਤ ਰੂਪ ਵਿੱਚ ਚੱਲ ਰਹੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਸੀ।  ਇਸ ਸਬੰਧੀ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ ਸਾਂਝੀ ਟੀਮ ਨੇ ਇਮਾਰਤ 'ਤੇ ਛਾਪਾ ਮਾਰ ਕੇ ਕੁਝ ਨਾਬਾਲਗਾਂ ਸਮੇਤ 73 ਮਰੀਜ਼ਾਂ ਨੂੰ ਛੁਡਵਾਇਆ ਸੀ। ਇਨ੍ਹਾਂ ਸਾਰਿਆਂ ਨੂੰ ਦੇਖਭਾਲ ਲਈ ਜ਼ਿਲ੍ਹੇ ਦੇ ਵੱਖ-ਵੱਖ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ ਸੀ।

Advertisement

ਥਾਣਾ ਕਬਰਵਾਲਾ ਦੀ ਪੁਲੀਸ ਨੇ ਮੁਕਤਸਰ ਜ਼ਿਲ੍ਹੇ ਦੇ ਸੰਦੀਪ ਕੁਮਾਰ (ਮਲੋਟ), ਹਰਪਾਲ ਸਿੰਘ (ਪਿੰਡ ਅਰਨੀਵਾਲਾ ਵਜ਼ੀਰਾ), ਸਤਪਾਲ ਸਿੰਘ (ਪਿੰਡ ਖਾਨੇ ਕੀ ਢਾਬ) ਅਤੇ ਬਠਿੰਡਾ ਦੇ ਕਰਨ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 127, 318 ਅਤੇ 115(2) ਤਹਿਤ ਮਾਮਲਾ ਦਰਜ ਕੀਤਾ ਸੀ।

Advertisement

ਥਾਣਾ ਕਬਰਵਾਲਾ ਦੀ ਐੱਸ ਐੱਚ ਓ ਹਰਪ੍ਰੀਤ ਕੌਰ ਨੇ ਦੱਸਿਆ, "ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ, ਪਰ ਕੋਸ਼ਿਸ਼ਾਂ ਜਾਰੀ ਹਨ।"

ਛਾਪੇਮਾਰੀ ਕਰਨ ਵਾਲੀ ਟੀਮ ਦੇ ਮੈਂਬਰਾਂ ਨੇ ਪਹਿਲਾਂ ਕੇਂਦਰ ਦੇ ਅੰਦਰਲੇ ਹਾਲਾਤਾਂ ਨੂੰ "ਅਣਮਨੁੱਖੀ" ਦੱਸਿਆ ਸੀ। ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਮਰੀਜ਼ਾਂ ਨੂੰ ਇੱਕ ਅਜਿਹੀ ਬੇਸਮੈਂਟ ਵਿੱਚ ਰੱਖਿਆ ਗਿਆ ਸੀ ਜਿੱਥੇ ਹਵਾ ਦਾ ਕੋਈ ਉਚਿਤ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਬਿਸਤਰੇ ਜਾਂ ਬੁਨਿਆਦੀ ਸਹੂਲਤਾਂ ਸਨ।

ਇੱਕ ਅਧਿਕਾਰੀ ਨੇ ਦੱਸਿਆ, "ਉੱਥੇ ਹਵਾ ਦੀ ਆਵਾਜਾਈ ਮੁਸ਼ਕਿਲ ਨਾਲ ਸੀ ਅਤੇ ਮਰੀਜ਼ਾਂ ਲਈ ਕੋਈ ਬਿਸਤਰਾ ਨਹੀਂ ਸੀ। ਸਿਰਫ਼ ਦੋ ਬਾਥਰੂਮ ਉਪਲਬਧ ਸਨ ਅਤੇ ਮਰੀਜ਼ਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ 24 ਘੰਟਿਆਂ ਤੱਕ ਇਨ੍ਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਤੈਅ ਕੀਤੇ ਚਾਰਟ ਅਨੁਸਾਰ ਮੈਡੀਟੇਸ਼ਨ (ਧਿਆਨ) ਕਰਵਾਈ ਜਾਂਦੀ ਸੀ।"

ਛੁਡਵਾਏ ਗਏ ਮਰੀਜ਼ਾਂ ਨੇ ਇਸ ਅਣਅਧਿਕਾਰਤ ਕੇਂਦਰ ਵਿੱਚ ਸਰੀਰਕ ਸ਼ੋਸ਼ਣ ਅਤੇ ਮਾਨਸਿਕ ਤਸੀਹੇ ਦੇਣ ਦੇ ਦੋਸ਼ ਵੀ ਲਾਏ ਹਨ, ਜਿੱਥੇ ਕਥਿਤ ਤੌਰ 'ਤੇ ਪਰਿਵਾਰਾਂ ਤੋਂ ਪ੍ਰਤੀ ਮਹੀਨਾ 5,000 ਤੋਂ 10,000 ਰੁਪਏ ਲਏ ਜਾ ਰਹੇ ਸਨ।

Advertisement
×