DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab News: ਮਾਨਸਾ ਦੇ PWD ਐਕਸੀਅਨ ਨੂੰ ਫੰਡ ਧੋਖਾਧੜੀ ਮਾਮਲੇ ਵਿੱਚ 5 ਸਾਲ ਦੀ ਕੈਦ

Punjab News: ਠੇਕੇਦਾਰਾਂ ਨੂੰ ਆਰਥਿਕ ਲਾਭ ਪਹੁੰਚਾੳੁਣ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Punjab News: ਮੋਹਾਲੀ ਦੀ ਇੱਕ ਅਦਾਲਤ ਨੇ 2013 ਦੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਮਾਨਸਾ ਦੇ ਪੀ.ਡਬਲਯੂ.ਡੀ. ਐਕਜ਼ੀਕਿਊਟਿਵ ਇੰਜੀਨੀਅਰ ਜੋਗਿੰਦਰ ਸਿੰਘ (60) ਨੂੰ ਪੰਜ ਸਾਲ ਦੀ ਸਖ਼ਤ ਕੈਦ ਅਤੇ 1.1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਸਪੈਸ਼ਲ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਨੋਟ ਕੀਤਾ ਕਿ ਦੋਸ਼ੀ ਨੇ ਜਾਣਬੁੱਝ ਕੇ ਜਾਅਲੀ ਅਤੇ ਘੜੇ ਹੋਏ ਬਿੱਲ ਤਿਆਰ ਕੀਤੇ, 10.6.2011 ਦੇ ਆਸ-ਪਾਸ ਅਤੇ ਉਸ ਤੋਂ ਬਾਅਦ ਬਠਿੰਡਾ ਡਿਵੈਲਪਮੈਂਟ ਅਥਾਰਟੀ ਤੋਂ ਲਗਪਗ 4 ਕਰੋੜ ਰੁਪਏ ਦੀ ਭਾਰੀ ਰਕਮ ਜਾਰੀ ਕਰਵਾਈ ਅਤੇ ਬਿਨਾਂ ਕਿਸੇ ਕੰਮ ਦੀ ਅਲਾਟਮੈਂਟ ਦੇ, ਇਕਰਾਰਨਾਮੇ ਅਤੇ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ, ਗੈਰ-ਕਾਨੂੰਨੀ ਤਰੀਕੇ ਨਾਲ ਉਹ ਰਕਮ ਵੱਖ-ਵੱਖ ਠੇਕੇਦਾਰਾਂ ਨੂੰ ਜਾਰੀ ਕਰ ਦਿੱਤੀ ਅਤੇ ਉਨ੍ਹਾਂ ਨੂੰ ਆਰਥਿਕ ਲਾਭ ਪਹੁੰਚਾਇਆ, ਜਿਸ ਨਾਲ ਰਾਜ ਨੂੰ ਗਲਤ ਨੁਕਸਾਨ ਹੋਇਆ।

Advertisement

ਵਿਜੀਲੈਂਸ ਬਿਊਰੋ ਨੇ ਜਾਂਚ ਕੀਤੀ ਸੀ ਅਤੇ 31.05.2013 ਨੂੰ ਜੋਗਿੰਦਰ ਸਿੰਘ ਵਿਰੁੱਧ ਅਪਰਾਧਿਕ ਕੇਸ ਦਰਜ ਕੀਤਾ ਸੀ ਅਤੇ 29.8.2013 ਨੂੰ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।

Advertisement

ਅਦਾਲਤ ਨੇ ਅੱਗੇ ਕਿਹਾ ਕਿ ਉਸ ਨੇ ਸਪੱਸ਼ਟ ਤੌਰ 'ਤੇ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਇਸ ਤਰ੍ਹਾਂ ਠੇਕੇਦਾਰਾਂ ਨੂੰ ਨਾਜਾਇਜ਼ ਆਰਥਿਕ ਲਾਭ ਪਹੁੰਚਾਇਆ, ਜਿਸ ਦੇ ਨਤੀਜੇ ਵਜੋਂ ਸਰਕਾਰੀ ਖ਼ਜ਼ਾਨੇ ਨੂੰ ਗਲਤ ਨੁਕਸਾਨ ਪਹੁੰਚਿਆ।

ਬਰਨਾਲਾ ਨਾਲ ਸਬੰਧਤ ਅਤੇ ਮੌਜੂਦਾ ਸਮੇਂ ਮੁਅੱਤਲ ਚੱਲ ਰਹੇ ਇਸ ਅਧਿਕਾਰੀ ਨੂੰ ਆਈ.ਪੀ.ਸੀ. (IPC) ਦੀਆਂ ਧਾਰਾਵਾਂ 420, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Prevention of Corruption Act) ਦੀ ਧਾਰਾ 13(1)(d) ਦੇ ਨਾਲ ਪੜ੍ਹੀ ਜਾਣ ਵਾਲੀ ਧਾਰਾ 13(2) ਤਹਿਤ ਦੋਸ਼ੀ ਕਰਾਰ ਦਿੱਤਾ ਗਿਆ।

Advertisement
×