DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਪੁਲੀਸ ਚੌਕੀ ਤੋਂ 100 ਫੁੱਟ ਦੂਰੀ ’ਤੇ 10 ਲੱਖ ਰੁਪਏ ਦਾ ਸਾਮਾਨ ਚੋਰੀ

Punjab News: ਮੋਗਾ-ਜਲੰਧਰ ਹਾਈਵੇਅ ’ਤੇ ਵਾਪਰੀ ਘਟਨਾ; ਸੀਸੀਟੀਵੀ ਕੈਮਰੇ ਵੀ ਤੋੜੇ

  • fb
  • twitter
  • whatsapp
  • whatsapp
featured-img featured-img
ਚੋਰੀ ਦੀ ਵਾਰਦਾਤ ਨੂੰ ਦੇਖਦੇ ਲੋਕ ਅਤੇ ਦੁਕਾਨਦਾਰ। ਫੋਟੋ: ਹਰਦੀਪ ਸਿੰਘ
Advertisement

Punjab News: ਮੋਗਾ-ਜਲੰਧਰ ਹਾਈਵੇਅ ਉੱਤੇ ਸਥਿਤ ਪਿੰਡ ਕਮਾਲਕੇ ਵਿੱਚ ਦੇਰ ਰਾਤ ਚੋਰਾਂ ਨੇ ਪੁਲੀਸ ਦੀ ਸਖ਼ਤ ਨਿਗਰਾਨੀ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਚੌਕੀ ਤੋਂ ਮਹਿਜ਼ 100 ਫੁੱਟ ਦੀ ਦੂਰੀ ’ਤੇ ਸਥਿਤ ਮਾਰਕੀਟ ਵਿੱਚ ਚੋਰਾਂ ਨੇ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਲਗਭਗ 10 ਲੱਖ ਰੁਪਏ ਦਾ ਸਾਮਾਨ ਉਡਾ ਲਿਆ।

ਘਟਨਾ ਦਾ ਪਤਾ ਅੱਜ ਸਵੇਰੇ ਲੱਗਿਆ ਜਦੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਦੇਖੇ। ਬਿਜਲੀ ਦੁਕਾਨ ਦੇ ਮਾਲਕ ਰਣਜੀਤ ਸਿੰਘ ਨੇ ਆਪਣਾ 7 ਲੱਖ ਰੁਪਏ ਦਾ ਨੁਕਸਾਨ ਦੱਸਿਆ, ਜਦੋਂਕਿ ਕਰਿਆਣਾ ਸਟੋਰ ਦੇ ਮਾਲਕ ਵਰਿੰਦਰ ਸਿੰਘ ਅਤੇ ਸਪੇਅਰਪਾਰਟ ਦੁਕਾਨਦਾਰ ਪ੍ਰਿੰਸ ਨੇ ਵੀ 2-2 ਲੱਖ ਰੁਪਏ ਦੇ ਨੁਕਸਾਨ ਦੀ ਗੱਲ ਕਹੀ ਹੈ।

Advertisement

ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੁਕਾਨਦਾਰਾਂ ਦੇ ਬਿਆਨ ਦਰਜ ਕੀਤੇ ਅਤੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ।

Advertisement

ਜਾਣਕਾਰੀ ਮੁਤਾਬਕ ਵਾਰਦਾਤ ਦੇਰ ਰਾਤ ਕਰੀਬ 1 ਵਜੇ ਵਾਪਰੀ, ਜਿੱਥੇ ਚੋਰਾਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਦੀ ਭੰਨ-ਤੋੜ ਕੀਤੀ। ਚੋਰਾਂ ਨੇ ਬਿਜਲੀ ਮੋਟਰ ਰਿਪੇਅਰ ਦੀ ਦੁਕਾਨ ਵਿੱਚੋਂ ਕਰੀਬ 20 ਮੋਟਰਾਂ ਆਪਣੇ ਵਾਹਨ ਵਿੱਚ ਲੱਦੀਆਂ ਅਤੇ ਨਾਲ ਲੱਗਦੇ ਕਰਿਆਣਾ ਸਟੋਰ ਤੇ ਸਪੇਅਰ ਪਾਰਟ ਦੀਆਂ ਦੁਕਾਨਾਂ ਵਿੱਚੋਂ ਵੀ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ।

Advertisement
×