DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਭਾਜਪਾ ਲੀਗਲ ਸੈੱਲ ਦਾ ਸਾਬਕਾ ਪ੍ਰਧਾਨ ਰਿਹਾ ਵਕੀਲ ਅਤੇ ਸਹਾਇਕ ਆਈਸ ਡਰੱਗ ਤੇ ਹੈਰੋਇਨ ਸਮੇਤ ਕਾਬੂ

Punjab News: ਬਠਿੰਡਾ ਪੁਲੀਸ ਨੇ ਇੱਕ ਵਕੀਲ ਅਤੇ ਉਸ ਦੇ ਸਹਾਇਕ ਨੂੰ ਭਾਈ ਘਨੱਈਆ ਚੌਕ ਤੋਂ ਇੱਕ ਕਾਰ ਵਿੱਚੋਂ 13.53 ਗ੍ਰਾਮ ਆਈਸ ਡਰੱਗ (ਮੈਥਮਫੇਟਾਮਾਈਨ) ਅਤੇ 14.03 ਗ੍ਰਾਮ ਹੈਰੋਇਨ ਲਿਜਾਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ...

  • fb
  • twitter
  • whatsapp
  • whatsapp
Advertisement

Punjab News: ਬਠਿੰਡਾ ਪੁਲੀਸ ਨੇ ਇੱਕ ਵਕੀਲ ਅਤੇ ਉਸ ਦੇ ਸਹਾਇਕ ਨੂੰ ਭਾਈ ਘਨੱਈਆ ਚੌਕ ਤੋਂ ਇੱਕ ਕਾਰ ਵਿੱਚੋਂ 13.53 ਗ੍ਰਾਮ ਆਈਸ ਡਰੱਗ (ਮੈਥਮਫੇਟਾਮਾਈਨ) ਅਤੇ 14.03 ਗ੍ਰਾਮ ਹੈਰੋਇਨ ਲਿਜਾਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਕੀਲ ਰੋਹਿਤ ਭਾਰਦਵਾਜ, ਜੋ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਲੀਗਲ ਸੈੱਲ ਦੇ ਸਾਬਕਾ ਪ੍ਰਧਾਨ ਹੈ ਅਤੇ ਗੋਨਿਆਣਾ ਰੋਡ ਦਾ ਵਸਨੀਕ ਹੈ, ਅਤੇ ਉਸ ਦੇ ਸਹਾਇਕ ਗੁਰਪ੍ਰੀਤ ਸਿੰਘ, ਜੋ ਪਿੰਡ ਬਲਾਹਰ ਵਿੰਝੂ ਦੇ ਰਹਿਣ ਵਾਲਾ ਹਨ, ਵਜੋਂ ਹੋਈ ਹੈ।

ਬਠਿੰਡਾ ਦੇ ਐੱਸਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਵਪਾਰਕ ਮਾਤਰਾ ਵਿੱਚ ਨਸ਼ੀਲੇ ਪਦਾਰਥ ਲਿਜਾਣ ਸਮੇਂ ਕਾਬੂ ਕੀਤਾ ਗਿਆ ਹੈ। ਐੱਸਪੀ ਨੇ ਕਿਹਾ, "ਗੁਰਪ੍ਰੀਤ 'ਤੇ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਇੱਕ ਕੇਸ ਦਰਜ ਹੈ।"

Advertisement

ਪੁਲੀਸ ਨੂੰ ਸ਼ੱਕ ਹੈ ਕਿ ਦੋਵੇਂ ਕਿਸੇ ਵੱਡੇ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਹੋ ਸਕਦੇ ਹਨ ਅਤੇ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਸਬੰਧੀ ਥਰਮਲ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕੀਤਾ ਗਿਆ ਹੈ।

Advertisement

ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 'ਐਕਸ' (ਟਵਿੱਟਰ) 'ਤੇ ਇੱਕ ਪੋਸਟ ਵਿੱਚ ਭਾਜਪਾ ਦੀ ਨਿਖੇਧੀ ਕਰਦਿਆਂ ਇਸ ਨੂੰ "ਈਡੀ ਪਾਰਟੀ" ਕਰਾਰ ਦਿੱਤਾ ਅਤੇ ਨਸ਼ਿਆਂ ਖ਼ਿਲਾਫ਼ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ।

ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ ਨੇ ਕਿਹਾ, "ਰੋਹਿਤ ਭਾਰਦਵਾਜ ਕੁਝ ਸਾਲ ਪਹਿਲਾਂ ਪਾਰਟੀ ਦੇ ਲੀਗਲ ਸੈੱਲ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹ ਪਿਛਲੇ ਦੋ-ਤਿੰਨ ਸਾਲਾਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਨਹੀਂ ਹਨ।"

ਇੱਕ ਹੋਰ ਘਟਨਾ ਵਿੱਚ ਰਾਮਪੁਰਾ ਸਦਰ ਪੁਲੀਸ ਨੇ ਐਤਵਾਰ ਰਾਤ ਨੂੰ ਬਠਿੰਡਾ-ਬਰਨਾਲਾ ਰੋਡ 'ਤੇ ਇੱਕ ਕਾਰ ਵਿੱਚੋਂ 4.1 ਕਿਲੋ ਅਫੀਮ ਲਿਜਾਣ ਦੇ ਦੋਸ਼ ਵਿੱਚ ਫੂਲ ਪਿੰਡ ਦੇ ਬਲਰਾਜ ਸ਼ਰਮਾ ਅਤੇ ਰਾਮਪੁਰਾ ਮੰਡੀ ਦੇ ਰਾਜ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ।

ਪੁਲੀਸ ਨੇ ਦਾਅਵਾ ਕੀਤਾ ਕਿ ਦੋਵਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪਹਿਲਾਂ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਰਹੇ ਹਨ। ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ।

Advertisement
×