DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਪੰਜਾਬ ’ਚ ਚਾਰ ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ

ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੀਆਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ ਚੌਰਾਸੀ ਨਗਰ ਕੌਂਸਲ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਦੇ ਜਾਰੀ ਹੁੰਦੇ ਹੀ ਸਬੰਧਤ ਨਗਰ ਕੌਂਸਲਾਂ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੀਆਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ ਚੌਰਾਸੀ ਨਗਰ ਕੌਂਸਲ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਦੇ ਜਾਰੀ ਹੁੰਦੇ ਹੀ ਸਬੰਧਤ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾਲਾਗੂ ਹੋ ਗਿਆ ਹੈ।

ਚੋਣ ਪ੍ਰੋਗਰਾਮ ਦੇ ਅਨੁਸਾਰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਅੱਜ ਤੋਂ (30 ਮਈ) ਤੋਂ ਸ਼ੁਰੂ ਹੋ ਕੇ 3 ਜੂਨ 2026 ਤੱਕ ਚੱਲੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਜੂਨ ਨੂੰ ਹੋਵੇਗੀ ਅਤੇ ਉਮੀਦਵਾਰ 5 ਜੂਨ 2026 ਨੂੰ ਆਪਣੇ ਨਾਮ ਵਾਪਸ ਲੈ ਸਕਣਗੇ। 13 ਜੂਨ 2026 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਿੰਗ ਹੋਵੇਗੀ।

Advertisement

ਬੀਤੇ ਦਿਨ ਆਏ ਨਗਰ ਨਿਗਮਾਂ ਤੇ ਨਗਰ ਕੌਂਸਲਾਂ/ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਬਹੁਕੋਣੇ ਮੁਕਾਬਲੇ ’ਚ ‘ਆਪ’ ਨੇ ਵਿਰੋਧੀ ਧਿਰਾਂ ਨੂੰ ਬੁਰੀ ਤਰ੍ਹਾਂ ਪਛਾੜਿਆ ਹੈ। ਆਗਾਮੀ ਪੰਜਾਬ ਅਸੈਂਬਲੀ ਚੋਣਾਂ ਤੋਂ ਪਹਿਲਾਂ ਸਥਾਨਕ ਚੋਣਾਂ ਨੂੰ ਫ਼ਤਹਿ ਕਰ ਕੇ ‘ਆਪ’ ਨੇ ਸ਼ਹਿਰੀ ਵੋਟਰਾਂ ਦੇ ਸਰਕਾਰ ’ਤੇ ਭਰੋਸੇ ਦਾ ਸੁਨੇਹਾ ਦਿੱਤਾ ਹੈ। ਪੰਜਾਬ ’ਚ ਅੱਠ ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ ਕੁੱਲ 1,976 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਨੇ 957 ਵਾਰਡਾਂ (48.45 ਫ਼ੀਸਦੀ) ’ਤੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਕਾਂਗਰਸ ਨੇ 397 ਵਾਰਡਾਂ (20.08 ਫ਼ੀਸਦੀ) ’ਤੇ ਜੇਤੂ ਰਹਿ ਕੇ ਦੂਸਰਾ ਸਥਾਨ ਮੱਲਿਆ ਹੈ। ਭਾਜਪਾ ਨੇ 172 ਵਾਰਡਾਂ (8.70 ਫ਼ੀਸਦੀ) ’ਚ ਅਤੇ ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡਾਂ (9.71 ਫ਼ੀਸਦੀ) ’ਚ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ 251 ਵਾਰਡਾਂ (12.69 ਫ਼ੀਸਦ) ਅਤੇ ਬਸਪਾ ਨੇ 7 (0.35) ਵਾਰਡਾਂ ’ਚ ਕਾਮਯਾਬੀ ਹਾਸਲ ਕੀਤੀ ਹੈ।

Advertisement

ਵੇਰਵਿਆਂ ਅਨੁਸਾਰ ਅੱਠ ਨਗਰ ਨਿਗਮਾਂ ’ਚੋਂ ‘ਆਪ’ ਮੁਹਾਲੀ, ਬਰਨਾਲਾ, ਬਟਾਲਾ, ਮੋਗਾ ਅਤੇ ਬਠਿੰਡਾ ’ਤੇ ਕਾਬਜ਼ ਹੋਈ ਹੈ ਜਦੋਂ ਕਿ ਕਪੂਰਥਲਾ ਨਿਗਮ ’ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਅਤੇ ਅਬੋਹਰ ਨਿਗਮ ਭਾਜਪਾ ਦੀ ਝੋਲੀ ਪਿਆ ਹੈ। ਪਠਾਨਕੋਟ ਨਿਗਮ ’ਚ ਭਾਜਪਾ 20 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ।

ਇਸੇ ਤਰ੍ਹਾਂ 19 ਨਗਰ ਪੰਚਾਇਤਾਂ ’ਚੋਂ ‘ਆਪ’ 9, ਸ਼੍ਰੋਮਣੀ ਅਕਾਲੀ ਦਲ ਪੰਜ ਅਤੇ ਕਾਂਗਰਸ ਇੱਕ ਮਹਿਤਪੁਰ ਨਗਰ ਪੰਚਾਇਤ ’ਤੇ ਕਾਬਜ਼ ਹੋਈ ਹੈ। ਚਾਰ ਨਗਰ ਪੰਚਾਇਤਾਂ ਆਜ਼ਾਦ ਉਮੀਦਵਾਰਾਂ ਦੀ ਝੋਲੀ ਪਈਆਂ ਹਨ। ਅਮਰਗੜ੍ਹ ਕੌਂਸਲ ’ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੇ ਸੀਟਾਂ ਨਾਲ ਕਾਬਜ਼ ਹੋਇਆ ਹੈ। ਰਾਜ ਚੋਣ ਕਮਿਸ਼ਨ ਅਨੁਸਾਰ ਆਮ ਆਦਮੀ ਪਾਰਟੀ ਕੁੱਲ 102 ਸ਼ਹਿਰੀ ਸੰਸਥਾਵਾਂ ’ਚੋਂ ਸਿਰਫ਼ ਤਿੰਨ ਸ਼ਹਿਰਾਂ/ਕਸਬਿਆਂ ’ਚ ਖਾਤਾ ਨਹੀਂ ਖੋਲ੍ਹ ਸਕੀ ਜਦੋਂ ਕਿ ਬਾਕੀ ਥਾਵਾਂ ’ਤੇ ਵੱਡੀ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ 102 ਸ਼ਹਿਰੀ ਸੰਸਥਾਵਾਂ ’ਚੋਂ 43 ਸ਼ਹਿਰਾਂ ਤੇ ਕਸਬਿਆਂ ’ਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਜਦੋਂ ਕਿ ਪੰਜ ਨਗਰ ਪੰਚਾਇਤਾਂ ਤੋਂ ਇਲਾਵਾ ਇੱਕ ਨਗਰ ਕੌਂਸਲ ਸੰਗਤ ਅਕਾਲੀ ਦਲ ਦੀ ਝੋਲੀ ਪਈ ਹੈ। ਕਾਂਗਰਸ ਪਾਰਟੀ 30 ਸ਼ਹਿਰਾਂ ਤੇ ਕਸਬਿਆਂ ’ਚ ਖਾਤਾ ਖੋਲ੍ਹਣ ’ਚ ਨਾਕਾਮ ਰਹੀ ਹੈ। ਕਾਂਗਰਸ ਕਪੂਰਥਲਾ ਨਿਗਮ ਤੋਂ ਇਲਾਵਾ ਰਾਏਕੋਟ ਨਗਰ ਕੌਂਸਲ ’ਤੇ ਕਾਬਜ਼ ਹੋਣ ’ਚ ਸਫਲ ਹੋਈ ਹੈ। ਪਠਾਨਕੋਟ ਨਿਗਮ ’ਚ ਕਾਂਗਰਸ ਨੇ 15 ਅਤੇ ਮੁਹਾਲੀ ਨਿਗਮ ’ਚ 12 ਸੀਟਾਂ ਹਾਸਲ ਕੀਤੀਆਂ ਹਨ। ਪੱਛਮੀ ਬੰਗਾਲ ਮਗਰੋਂ ਪੰਜਾਬ ਜਿੱਤਣ ਦੇ ਖ਼ੁਆਬ ਦੇਖ ਰਹੀ ਭਾਜਪਾ ਨੂੰ ਸਥਾਨਕ ਚੋਣਾਂ ਨੇ ਵੱਡਾ ਝਟਕਾ ਦਿੱਤਾ ਹੈ। ਭਾਜਪਾ ਸਿਆਸੀ ਧਿਰਾਂ ’ਚੋਂ ਚੌਥੇ ਸਥਾਨ ’ਤੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ’ਚ ਆਪਣੇ ਗੁਆਚੇ ਆਧਾਰ ਨੂੰ ਮੁੜ ਸੁਰਜੀਤ ਕਰਨ ’ਚ ਅਸਫਲ ਰਿਹਾ ਹੈ ਅਤੇ ਕੇਵਲ ਬਠਿੰਡਾ ਮਾਨਸਾ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਇਨ੍ਹਾਂ ਚੋਣਾਂ ’ਚ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਹਨ।

ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਆਪਣੇ ਜੱਦੀ ਖੇਤਰ ਅਬੋਹਰ ’ਚ ਜੇਤੂ ਪ੍ਰਦਰਸ਼ਨ ਕਰਨ ’ਚ ਕਾਮਯਾਬ ਰਹੇ ਹਨ। ਹਾਲਾਂਕਿ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਜੱਦੀ ਹਲਕੇ ਬਰਨਾਲਾ ਦੀ ਨਿਗਮ ’ਚ ਭਾਜਪਾ ਸੱਤ ਸੀਟਾਂ ਤੱਕ ਹੀ ਸੀਮਤ ਰਹਿ ਗਈ।

‘ਆਪ’ ਨੇ ਇਨ੍ਹਾਂ ਚੋਣਾਂ ’ਚ ਵਿਰੋਧੀਆਂ ਦੀ ਆਪਸੀ ਖਿੱਚੋਤਾਣ ਦਾ ਪੂਰਾ ਲਾਹਾ ਲਿਆ। ਆਜ਼ਾਦ ਉਮੀਦਵਾਰਾਂ ਦਾ ਇੰਨੀ ਵੱਡੀ ਪੱਧਰ ’ਤੇ ਜਿੱਤਣਾ ਸੰਕੇਤ ਹੈ ਕਿ ਸੱਤਾਧਾਰੀ ਧਿਰ ਤੋਂ ਨਾਰਾਜ਼ ਵੋਟਰਾਂ ਨੇ ਵਿਰੋਧੀ ਧਿਰਾਂ ਦੀ ਬਜਾਏ ਆਜ਼ਾਦ ਉਮੀਦਵਾਰਾਂ ਦਾ ਪੱਲਾ ਫੜਨ ਨੂੰ ਤਰਜੀਹ ਦਿੱਤੀ। ‘ਆਪ’ ਇਨ੍ਹਾਂ ਚੋਣਾਂ ’ਚ ਜਿੱਥੇ ਬਰਨਾਲਾ-ਸੰਗਰੂਰ ਵਿਚਲਾ ਆਪਣਾ ਗੜ੍ਹ ਕਾਇਮ ਰੱਖਣ ’ਚ ਸਫਲ ਰਹੀ, ਉੱਥੇ ਵਿਰੋਧੀਆਂ ਦੇ ਗੜ੍ਹ ਜਿਵੇਂ ਗਿੱਦੜਬਾਹਾ (ਰਾਜਾ ਵੜਿੰਗ) ਤੇ ਮਜੀਠਾ ’ਚ ਵੀ ਸੰਨ੍ਹ ਲਾਉਣ ’ਚ ਕਾਮਯਾਬ ਰਹੀ। ਬਰਨਾਲਾ ਨਿਗਮ ਦੀ ਇਹ ਪਹਿਲੀ ਚੋਣ ਸੀ, ਜੋ 31 ਸੀਟਾਂ ਨਾਲ ‘ਆਪ’ ਦੀ ਝੋਲੀ ਪਈ ਹੈ। ਬਰਨਾਲਾ ਦੀ ਚੋਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਕਾਰ ਦਾ ਸੁਆਲ ਬਣਾ ਕੇ ਲੜੀ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਹਲਕੇ ਧੂਰੀ ਦੀ ਕੌਂਸਲ ’ਚ ‘ਆਪ’ ਨੂੰ 21 ’ਚੋਂ 19 ਸੀਟਾਂ ਮਿਲੀਆਂ ਹਨ। ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਹਲਕੇ ਦੀ ਸੁਨਾਮ ਕੌਂਸਲ ’ਚ ‘ਆਪ’ ਨੂੰ 23 ਸੀਟਾਂ ’ਚੋਂ 19 ਸੀਟਾਂ ਮਿਲੀਆਂ ਹਨ।

ਮਜੀਠਾ ਦੀ ਵੱਕਾਰੀ ਸੀਟ ਵੀ ‘ਆਪ’ ਦੀ ਝੋਲੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਸਰਕਾਰੀ ਮਸ਼ੀਨਰੀ ਦੇ ਬਲ ’ਤੇ ਦੋ ਸੀਟਾਂ ’ਤੇ ਹਰਾਇਆ ਗਿਆ ਹੈ। ਮਜੀਠੀਆ ਨੇ ਚੋਣ ਪ੍ਰਕਿਰਿਆ ਦੌਰਾਨ ਹੀ ਧੱਕੇਸ਼ਾਹੀ ਦਾ ਰੌਲਾ ਪਾਇਆ ਸੀ। ਚੋਣ ਨਤੀਜਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਅਤੇ ਮੋਰਿੰਡਾ ਕੌਂਸਲ ’ਚ ਕਾਂਗਰਸ ਦੀ ਸਾਖ਼ ਬਚਾਉਣ ’ਚ ਕਾਮਯਾਬ ਰਹੇ।

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਨਿਗਮ ਦੀ ਜਿੱਤ ਕਾਂਗਰਸ ਦੀ ਝੋਲੀ ਪਾਈ ਜਦੋਂ ਕਿ ਉਨ੍ਹਾਂ ਦੇ ਪੁੱਤਰ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਦੀ ਕੌਂਸਲ ’ਤੇ ਆਪਣੇ ਧੜੇ ਨੂੰ ਕਾਬਜ਼ ਕਰਨ ’ਚ ਕਾਮਯਾਬ ਰਹੇ। ਦਸੰਬਰ 2024 ’ਚ ਹੋਈਆਂ ਚੋਣਾਂ ਮੌਕੇ ‘ਆਪ’ ਨੇ 50.63 ਫ਼ੀਸਦੀ ਵਾਰਡਾਂ ’ਤੇ ਜਿੱਤ ਹਾਸਲ ਕੀਤੀ ਸੀ। ਐਤਕੀਂ ਇਨ੍ਹਾਂ ਚੋਣਾਂ ’ਚ ਕਰੀਬ 64 ਫ਼ੀਸਦੀ ਵੋਟਰਾਂ ਨੇ ਮਤਦਾਨ ਕੀਤਾ ਸੀ। ਬਸਪਾ ਨੇ ਸੱਤ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ’ਚ ਫਿਲੌਰ ਕੌਂਸਲ ’ਚ ਦੋ, ਅਮਰਗੜ੍ਹ ’ਚ ਇੱਕ, ਬੁਢਲਾਡਾ ’ਚ ਇੱਕ, ਬੰਗਾ ’ਚ ਇੱਕ, ਨਵਾਂ ਸ਼ਹਿਰ ’ਚ ਇੱਕ ਅਤੇ ਫ਼ਿਰੋਜ਼ਪੁਰ ’ਚ ਇੱਕ ਸੀਟ ਸ਼ਾਮਲ ਹੈ।

Advertisement
×