DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਧੀ ਨੇ ਲਾਇਸੈਂਸੀ ਰਿਵਾਲਵਰ ਨਾਲ ਪਿਤਾ ਨੂੰ ਮਾਰੀ ਗੋਲੀ

ਪੁਲੀਸ ਵੱਲੋਂ ਮੁਲਜ਼ਮ ਧੀ ਨੂੰ ਕੀਤਾ ਗਿਆ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਜ਼ਖਮੀ ਪਰਮਿੰਦਰ ਸਿੰਘ ਦੀ ਤਸਵੀਰ। ਫੋਟੋ; ਭੰਗੂ
Advertisement

ਸਬ ਡਿਵੀਜ਼ਨ ਬਾਬਾ ਬਕਾਲਾ ਦੇ ਪੁਲੀਸ ਥਾਣਾ ਖਲਚੀਆ ਵਿਚ ਧੀ ਵੱਲੋਂ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ੍ਹ ਕੇ ਜ਼ਖ਼ਮੀ ਕਰਨ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਪੁਲੀਸ ਥਾਣਾ ਖਲਚੀਆ ਨੇ ਮੁਲਜ਼ਮ ਨੂੰ ਵਰਤੇ ਹਥਿਆਰ ਸਮੇਤ ਕਾਬੂ ਕਰ ਲਿਆ ਗਿਆ ਹੈ। ਡੀ ਐੱਸ ਪੀ ਬਾਬਾ ਬਕਾਲਾ ਸੁਖਪਾਲ ਸਿੰਘ ਅਤੇ ਇੰਸਪੈਕਟਰ ਮੁਖਤਾਰ ਸਿੰਘ ਪੁਲੀਸ ਥਾਣਾ ਖਲਚੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨੇਹਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ ਵਾਸੀ ਖਲਚੀਆ ਨੇ ਪਿਛਲੇ ਸਾਲ 10+2 ਕੀਤੀ ਸੀ ਅਤੇ ਅਸਟਰੇਲੀਆ ਜਾਣਾ ਚਾਹੁੰਦੀ ਸੀ।

ਉਹ ਖੁੱਲ੍ਹੇ ਵਿਚਾਰਾਂ ਵਾਲੀ ਸੀ। ਉਸ ਦਾ ਪਿਤਾ ਅਤੇ ਘਰ ਦੇ ਮੈਂਬਰ ਉਸ ਨੂੰ ਰੋਕਦੇ ਸਨ ਅਤੇ ਕਈ ਵਾਰ ਕੁੱਟ-ਮਾਰ ਵੀ ਕੀਤੀ। ਉਸ ਨੂੰ ਘਰ ਵਿਚ ਬੰਦਿਸ਼ਾਂ ਤਹਿਤ ਰੱਖਿਆ ਗਿਆ ਸੀ। ਇਸ ਗੱਲ ਤੋ ਗ਼ੁੱਸੇ ਵਿਚ ਆ ਕੇ ਸਨੇਹਦੀਪ ਨੇ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਲੈ ਕਿ ਉਸ ਦੀ ਪਿੱਠ ਪਿੱਛੇ ਗੋਲੀ ਚਲਾ ਦਿੱਤੀ ਜੋ ਉਸ ਦੇ ਖੱਬੇ ਪਾਸੇ ਲੱਗੀ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਦਾਖਲ ਕਰਵਾਇਆ ਗਿਆ।

Advertisement

ਪੁਲੀਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।

Advertisement

Advertisement
×