DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab News: ਜ਼ਿਲ੍ਹਾ ਪਰਿਸ਼ਦ ਮੁਕਤਸਰ ਦੀ ਕਰਸੀ ’ਤੇ ‘ਆਪ’ ਦਾ ਕਬਜ਼ਾ

Punjab News: ਸ਼੍ਰੋਮਣੀ ਅਕਾਲੀ ਦਲ ਦੇ ਕੁਲਵਿੰਦਰ ਕੌਰ ਸਰਬਸੰਮਤੀ ਨਾਲ ਬਣੇ ਵਾਈਸ ਚੇਅਰਪਰਸਨ

  • fb
  • twitter
  • whatsapp
  • whatsapp
Advertisement
Punjab News:  ਆਮ ਆਦਮੀ ਪਾਰਟੀ ਨਾਲ ਸਬੰਧਤ ਗੁਰਵਿੰਦਰ ਕੌਰ ਬਰਾੜ ਗੁਪਤ ਵੋਟਾਂ ਰਾਹੀਂ ਇਕ ਵੋਟ ਦੇ ਫਰਕ ਨਾਲ ਜ਼ਿਲ੍ਹਾ ਪਰਿਸ਼ਦ ਦੇ ਚੇਅਰਪਰਸਨ ਚੁਣੇ ਗਏ। ਉਨ੍ਹਾਂ ਦੇ ਮੁਕਾਬਲੇ ਵਿੱਚ ਅਕਾਲੀ ਦਲ ਦੇ ਜਸਪ੍ਰੀਤ ਕੌਰ ਭਾਟੀ ਉਮੀਦਵਾਰ ਸਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕੁਲਵਿੰਦਰ ਕੌਰ ਸਰਬਸੰਮਤੀ ਨਾਲ ਵਾਈਸ ਚੇਅਰਪਰਸਨ ਨਾਮਜ਼ਦ ਕੀਤੇ ਗਏ ਹਨ।
ਇਹ ਚੋਣ ਪ੍ਰਕਿਰਿਆ ਉਪ ਮੰਡਲ ਮੈਜਿਸਟਰੇਟ ਗੁਰਕਿਰਨ ਸਿੰਘ ਵੱਲੋਂ ਨੇਪਰੇ ਚਾੜ੍ਹੀ ਗਈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਮਨਜਿੰਦਰ ਸਿੰਘ ਬਿੱਟੂ ਸਣੇ ਹੋਰ ਆਗੂਆਂ ਨੇ ਗੁਪਤਾ ਵੋਟਾਂ ਨੂੰ ਆਪ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਕ ਵੋਟ ਨੂੰ ਰੱਦ ਕੀਤਾ ਗਿਆ ਅਤੇ ਇਕ ਵੋਟ ਗਲਤ ਭੁਗਤਾਈ ਗਈ। ਜਦੋਂ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸੰਨ੍ਹੀ ਢਿੱਲੋਂ ਨੇ ਇਸ ਨੂੰ ਕਾਨੂੰਨ ਅਨੁਸਾਰ ਜਾਇਜ਼ ਦੱਸਿਆ।
ਦੱਸਣਯੋਗ ਹੈ ਕਿ ਜ਼ਿਲ੍ਹਾ ਪਰਿਸ਼ਦ ਦੇ ਕੁੱਲ 13 ਮੈਂਬਰ ਹਨ। ਚੇਅਰਮੈਨ ਦੀ ਚੋਣ ਵਿੱਚ ਚਾਰ ਬਲਾਕ ਸੰਮਤੀਆਂ ਦੇ ਪ੍ਰਧਾਨ ਵੀ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਕੁੱਲ 17 ਉਮੀਦਵਾਰਾਂ ਨੇ ਚੋਣ ਵਿੱਚ ਹਿੱਸਾ ਲੈਣਾ ਸੀ। ਐੱਸ ਡੀ ਐਮ ਗੁਰਕਿਰਨ ਸਿੰਘ ਨੇ ਦੱਸਿਆ ਕਿ ਚੋਣ ਗੁਪਤ ਵੋਟਾਂ ਰਾਹੀਂ ਕੀਤੀ ਗਈ। ਗੁਰਬਿੰਦਰ ਕੌਰ ਬਰਾੜ ਨੂੰ 8 ਵੋਟਾਂ ਮਿਲੀਆਂ ਅਤੇ ਜਸਪ੍ਰੀਤ ਕੌਰ ਭਾਟੀ ਨੂੰ 7 ਵੋਟਾਂ ਮਿਲੀਆਂ ਜਦੋਂ ਕਿ ਇੱਕ ਵੋਟ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਰੱਦ ਕਰ ਦਿੱਤੀ ਗਈ, ਜਿਸ ਬਾਰੇ ਦੋਵਾਂ ਧਿਰਾਂ ਨੂੰ ਮੌਕੇ ’ਤੇ ਜਾਣੂ ਕਰਵਾ ਦਿੱਤਾ ਗਿਆ।
ਚੈਅਰਮੈਨੀ ਦਾ ਅਹੁਦਾ ਮਹਿਲਾਵਾਂ ਲਈ ਰਾਖਵਾਂ ਹੈ ਜਦੋਂ ਕਿ ਵਾਈਸ ਚੇਅਰਮੈਨ ਦਾ ਅਹੁਦਾ ਅਨੁਸੂਚਿਤ ਜਾਤੀ ਨਾਲ ਸਬੰਧਤ ਮਹਿਲਾ ਲਈ ਰਾਖਵਾਂ ਹੈ। ਇਸ ਮੌਕੇ ਗੁਰਵਿੰਦਰ ਕੌਰ ਬਰਾੜ ਨੇ ਪਾਰਟੀ ਹਾਈਕਮਾਂਡ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨਗੇ।

ਕੈਪਸ਼ਨ- ਚੇਅਰਮੈਨ ਦੀ ਜਿੱਤ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਹੋਰ।

Advertisement
Advertisement
×