DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਤਰਨ ਤਾਰਨ ਸਰਪੰਚ ਕਤਲ ਮਾਮਲੇ ’ਚ ਲੋੜੀਂਦੇ 2 ਗੋਲੀਬਾਰੀ ਦੌਰਾਨ ਕਾਬੂ 

Punjab News: ਆਮ ਆਦਮੀ ਪਾਰਟੀ ਨਾਲ ਸਬੰਧਤ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਦੀ ਹੱਤਿਆ ਮਾਮਲੇ ਵਿੱਚ ਸਬੰਧਤ ਦੋ ਹੋਰ ਮੁੱਖ ਸ਼ੱਕੀ ਵਿਅਕਤੀ ਪੁਲੀਸ ਨਾਲ ਇੱਕ ਮੁਕਾਬਲੇ ਵਿੱਚ ਜਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਐੱਸ...

  • fb
  • twitter
  • whatsapp
  • whatsapp
Advertisement
Punjab News: ਆਮ ਆਦਮੀ ਪਾਰਟੀ ਨਾਲ ਸਬੰਧਤ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਦੀ ਹੱਤਿਆ ਮਾਮਲੇ ਵਿੱਚ ਸਬੰਧਤ ਦੋ ਹੋਰ ਮੁੱਖ ਸ਼ੱਕੀ ਵਿਅਕਤੀ ਪੁਲੀਸ ਨਾਲ ਇੱਕ ਮੁਕਾਬਲੇ ਵਿੱਚ ਜਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਐੱਸ ਐਸ ਪੀ ਸੁਰਿੰਦਰ ਲਾਂਬਾ ਨੇ ਅੱਜ ਇੱਥੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲੀਸ ਪਿਛਲੇ ਦਿਨਾਂ ਤੋਂ ਲਗਾਤਾਰ ਹਰਕਤ ਵਿੱਚ ਸੀ।
ਅੱਜ ਥਾਣਾ ਚੋਹਲਾ ਸਾਹਿਬ ਦੇ ਐੱਸ ਐਚ ਓ ਦੀ ਅਗਵਾਈ ਵਿੱਚ ਚੋਹਲਾ ਸਾਹਿਬ ਅਤੇ ਹਰੀਕੇ ਪੁਲੀਸ ਤੋਂ ਇਲਾਵਾ ਪੁਲੀਸ ਨੇ ਐਸਪੀ (ਡੀ) ਰਿਪੂਤਾਪਨ ਸਿੰਘ ਦੀ ਅਗਵਾਈ ਵਿੱਚ ਇੱਕ ਅਪਰੇਸ਼ਨ ਕੀਤਾ। ਪੁਲੀਸ ਪਾਰਟੀ ਨੂੰ ਸ਼ੱਕੀ ਵਿਅਕਤੀ ਮੰਡ ਖੇਤਰ ਦੇ ਪਿੰਡ ਘੜਕਾ ਵਿਖੇ ਦਿਖਾਈ ਦਿੱਤੇ।
ਜਿਵੇਂ ਹੀ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜਮਾਂ ਨੇ ਪੁਲੀਸ ਉੱਪਰ ਗੋਲੀਆਂ ਚਲਾ ਦਿੱਤੀਆਂ ਜਵਾਬੀ ਕਾਰਵਾਈ ਵਿੱਚ ਦੋਵੇਂ ਸ਼ੱਕੀ ਵਿਅਕਤੀ ਜਖਮੀ ਹੋ ਗਏ ਜਿਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਵਰਪਾਲ ਅਤੇ ਗੁਰਦੇਵ ਸਿੰਘ ਵਾਸੀ ਖਡੂਰ ਸਾਹਿਬ ਦੇ ਤੌਰ ’ਤੇ ਕੀਤੀ ਗਈ ਹੈ। ਇਹ ਵਿਅਕਤੀਆਂ ਦੇ ਨਾਂ ਸਰਪੰਚ ਹਰਬਰਿੰਦਰ ਸਿੰਘ ਦੀ ਹੱਤਿਆ ਵਿੱਚ ਸਿੱਧੇ ਤੌਰ ਤੇ ਸ਼ਾਮਲ ਸਨ।
ਐੱਸ ਐੱਸ ਪੀ ਨੇ ਦੱਸਿਆ ਇਸ ਮਾਮਲੇ ਨਾਲ ਸਬੰਧਤ ਹੁਣ ਤੱਕ ਚਾਰ ਮੁੱਖ ਦੋਸ਼ੀਆਂ ਸਮੇਤ ਕੁੱਲ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਜਖਮੀ ਹੋਏ ਵਿਅਕਤੀਆਂ ਕੋਲੋਂ ਏਕੇ 47 ਰਾਈਫਲ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ।
Advertisement
×