DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਮੀਟਰ ਰੀਡਿੰਗ ’ਚ ਗੜਬੜੀ ਦੇ ਦੋਸ਼ਾਂ ਹੇਠ 1 ਸੁਪਰਵਾਈਜ਼ਰ ਅਤੇ 8 ਮੀਟਰ ਰੀਡਰ ਬਰਖ਼ਾਸਤ

PSPCL: ਜਾਂਚ ਦੌਰਾਨ ਕੁੱਲ 19 ਅਜਿਹੇ ਕੇਸ ਸਾਹਮਣੇ ਆਏ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵੱਲੋਂ ਘਰੇਲੂ ਅਤੇ ਵਪਾਰਕ ਕੁਨੈਕਸ਼ਨਾਂ ਦੀ ਬਿਲਿੰਗ ਵਿਚ ਹੇਰਾਫੇਰੀ, ਗਲਤ ਬਿੱਲ ਬਣਾਉਣ ਅਤੇ ਰਿਸ਼ਵਤਖ਼ੋਰੀ ਕਰਨ ਵਾਲਿਆਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ਸ਼ਿਕੰਜਾ ਕੱਸਦਿਆਂ ਸਖ਼ਤ ਕਾਰਵਾਈ ਕੀਤੀ ਗਈ ਹੈ। ਵਿਭਾਗੀ ਜਾਂਚ ਦੌਰਾਨ ਬਿਜਲੀ ਮੀਟਰਾਂ ਦੀ ਸੈਟਿੰਗ ਕਰਨ ਅਤੇ ਗੜਬੜੀ ਕਰਨ ਦੇ ਦੋਸ਼ਾਂ ’ਚ ਇੱਕ ਸੁਪਰਵਾਈਜ਼ਰ ਅਤੇ 8 ਮੀਟਰ ਰੀਡਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਕੀਤੀ ਗਈ ਬਰੀਕੀ ਨਾਲ ਜਾਂਚ ਦੌਰਾਨ ਕੁੱਲ 19 ਅਜਿਹੇ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਬਿਜਲੀ ਮੀਟਰਾਂ ਦੀ ਸੈਟਿੰਗ ਕਰਕੇ ਖਪਤਕਾਰਾਂ ਨੂੰ ਗਲਤ ਬਿੱਲ ਭੇਜੇ ਜਾ ਰਹੇ ਸਨ ਅਤੇ ਵਿਭਾਗ ਨੂੰ ਵਿੱਤੀ ਚੂਨਾ ਲਗਾਇਆ ਜਾ ਰਿਹਾ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ 8 ਮੀਟਰ ਰੀਡਰਾਂ ਤੋਂ ਇਲਾਵਾ 1 ਸੁਪਰਵਾਈਜ਼ਰ ਤੋਂ ਬਰਖ਼ਾਸਤ ਕਰ ਦਿੱਤਾ ਹੈ।

Advertisement

ਇਸ ਤੋਂ ਪਹਿਲਾਂ ਵੀ ਵਿਭਾਗ ਵੱਲੋਂ ਮੀਟਰ ਰੀਡਿੰਗ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ’ਚ 7 ਮੀਟਰ ਰੀਡਰਾਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ। ਜਾਣਕਾਰੀ ਮੁਤਾਬਿਕ ਬਰਖ਼ਾਸਤ ਕੀਤੇ ਗਏ ਕਰਮਚਾਰੀਆਂ ਵਿੱਚ ਸੁਪਰਵਾਈਜ਼ਰ ਸਰਬਜੀਤ ਅਤੇ ਮੀਟਰ ਰੀਡਰ (ਮੀਟਰ ਸੈਟਿੰਗ ਕਰਨ ਵਾਲੇ) ਵਿਪਨ ਕੁਮਾਰ, ਕੁਲਵੰਤ ਸਿੰਘ, ਗਗਨਦੀਪ ਸਿੰਘ ਅਤੇ ਮਲਕੀਤ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਚੈਕਿੰਗ ਦੌਰਾਨ ਬਰਖ਼ਾਸਤ ਕੀਤੇ ਗਏ ਹੋਰ ਮੀਟਰ ਰੀਡਰਾਂ ਵਿਚ ਮਨਦੀਪ ਸਿੰਘ, ਸੰਦੀਪ ਸਿੰਘ, ਹਰਸ਼ਦੀਪ ਸਿੰਘ ਅਤੇ ਜਗਰੂਪ ਸਿੰਘ ਦੇ ਨਾਂ ਸ਼ਾਮਲ ਹਨ।

Advertisement

ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਦੀ ਐਨਫੋਰਸਮੈਂਟ ਵਿੰਗ ਵੱਲੋਂ ਖੇਤਰ ਵਿਚ ਅਚਨਚੇਤ ਚੈਕਿੰਗਾਂ ਲਗਾਤਾਰ ਜਾਰੀ ਹਨ, ਤਾਂ ਜੋ ਬਿਜਲੀ ਚੋਰੀ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ।

Advertisement
×