DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab MC Elections: ਕਈ ਵਾਰਡਾਂ ਵਿੱਚ ਝੜਪਾਂ ਦਰਮਿਆਨ ਸਮਾਣਾ 'ਚ 55 ਫੀਸਦੀ ਵੋਟਿੰਗ

ਕਰੰਟ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਜਖ਼ਮੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸ਼ਹਿਰ ਦੇ ਕਈ ਵਾਰਡਾਂ ਵਿੱਚ ਹੋਈਆਂ ਝੜਪਾਂ ਵਿਚਾਲੇ ਸਮਾਣਾ ਨਗਰ ਕੌਂਸਲ ਚੋਣਾਂ ਸੰਪੂਰਨ ਹੋ ਗਈਆਂ ਹਨ। ਸਮਾਣਾ ਵਿੱਚ ਤੇਜ਼ ਧੁੱਪ ਅਤੇ ਲੜਾਈ-ਝਗੜੇ ਦੇ ਡਰ ਦੇ ਸਾਏ ਹੇਠ ਕੇਵਲ 55 ਫ਼ੀਸਦੀ ਮਤਦਾਨ ਹੋਇਆ। ਸਮਾਣਾ ਨਗਰ ਕੌਂਸਲ ਚੋਣਾਂ ਵਿੱਚ ਕੁੱਲ 21 ਵਾਰਡਾਂ ਲਈ ਵੋਟਿੰਗ ਹੋਈ।

ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਕਈ ਆਜ਼ਾਦ ਉਮੀਦਵਾਰਾਂ ਵੱਲੋਂ ਆਪਣੀ ਕਿਸਮਤ ਅਜ਼ਮਾਈ ਜਾ ਰਹੀ ਸੀ। ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸੰਵੇਦਨਸ਼ੀਲ ਬੂਥਾਂ ‘ਤੇ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

Advertisement

ਤੇਜ਼ ਗਰਮੀ ਦੇ ਮੱਦੇਨਜ਼ਰ ਸਵੇਰ ਵੇਲੇ ਵੋਟਿੰਗ ਦੀ ਸ਼ੁਰੂਆਤ ਵਿੱਚ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਬੂਥਾਂ 'ਤੇ ਦੇਖਣ ਨੂੰ ਮਿਲੀਆਂ। ਜਿਵੇਂ-ਜਿਵੇਂ ਗਰਮੀ ਵਧਦੀ ਗਈ, ਲੋਕਾਂ ਦੀ ਆਮਦ ਘਟਦੀ ਗਈ। ਸ਼ਹਿਰ ਦੇ ਵਾਰਡ ਨੰਬਰ 10, ਵਾਰਡ ਨੰਬਰ 14 ਅਤੇ ਵਾਰਡ ਨੰਬਰ 19 ਵਿੱਚ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਕਾਫ਼ੀ ਝੜਪਾਂ ਹੋਈਆਂ।

Advertisement

ਵਾਰਡ ਨੰਬਰ 19 ਵਿੱਚ ਤਾਂ ਇੱਟਾਂ-ਰੋੜੇ ਵੀ ਚੱਲੇ ਅਤੇ ਇੱਕ ਵਿਅਕਤੀ ਦੇ ਕਰੰਟ ਲੱਗਣ ਕਾਰਨ, ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਤੁਰੰਤ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਹੰਗਾਮਾਕਾਰੀਆਂ ਨੂੰ ਖਦੇੜਨ ਲਈ ਪੁਲੀਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ।

ਜਾਣਕਾਰੀ ਮੁਤਾਬਕ ਯਾਕੂਬ (19), ਪੁੱਤਰ ਚਿੜੀ ਰਾਮ, ਨਿਵਾਸੀ ਰਾਮ ਬਸਤੀ, ਹਵਾਈ ਫਾਇਰਿੰਗ ਅਤੇ ਮੌਕੇ ‘ਤੇ ਬਣੇ ਤਣਾਅਪੂਰਨ ਮਾਹੌਲ ਤੋਂ ਘਬਰਾ ਗਿਆ। ਦੱਸਿਆ ਜਾ ਰਿਹਾ ਹੈ ਕਿ ਡਰ ਦੇ ਕਾਰਨ ਉਹ ਨੇੜਲੀ ਇੱਕ ਛੱਤ ਉੱਪਰ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਉਹ ਉੱਥੇ ਹੀ ਡਿੱਗ ਪਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

Advertisement
×