DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab MC Election: ਆਮ ਆਦਮੀ ਪਾਰਟੀ ਦੀ ਵੱਡੀ ਜਿੱਤ; 13 ਵਿੱਚੋਂ 8 ਸੀਟਾਂ 'ਤੇ ਕਬਜ਼ਾ

ਆਜ਼ਾਦ ਉਮੀਦਵਾਰਾਂ ਨੇ ਵੀ ਦਿਖਾਇਆ ਦਮ; 5 ਵਾਰਡਾਂ ਵਿੱਚ ਹਾਸਲ ਕੀਤੀ ਜਿੱਤ

  • fb
  • twitter
  • whatsapp
  • whatsapp
featured-img featured-img
ਵਾਰਡ ਨੰਬਰ ਦੋ ਤੋਂ ਕੇਵਲ ਦੋ ਵੋਟਾਂ ਨਾਲ ਜਿੱਤਿਆ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ। ਫੋਟੋ; ;ਚੀਮਾ
Advertisement

ਧਨੌਲਾ ਨਗਰ ਕੌਂਸਲ ਚੋਣਾਂ 2026 ਦੇ ਨਤੀਜੇ ਪੂਰੀ ਤਰ੍ਹਾਂ ਸਪੱਸ਼ਟ ਹੋ ਗਏ ਹਨ। ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 13 ਵਾਰਡਾਂ ਵਿੱਚੋਂ 8 ਵਾਰਡਾਂ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਆਜ਼ਾਦ ਉਮੀਦਵਾਰਾਂ ਨੇ ਵੀ ਸਖ਼ਤ ਟੱਕਰ ਦਿੰਦਿਆਂ 5 ਸੀਟਾਂ ਆਪਣੇ ਨਾਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਦ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਇਸ ਤੋਂ ਬਿਨ੍ਹਾਂ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਪਾਰਟੀ ਚੋਣ ਨਿਸ਼ਾਨ 'ਤੇ ਨਹੀਂ ਲੜਿਆ।

ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਿੰਦਰ ਸਿੰਘ ਨੇ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ, ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 538 ਵੋਟਾਂ ਦੇ ਭਾਰੀ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ 431 ਵੋਟਾਂ ਦੇ ਵੱਡੇ ਮਾਰਜਿਨ ਨਾਲ ਜੇਤੂ ਰਹੇ।

Advertisement

ਵਾਰਡ ਨੰਬਰ 2 ਵਿੱਚ ਸਭ ਤੋਂ ਫਸਵਾਂ ਅਤੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਨੇ ਮਹਿਜ਼ 2 ਵੋਟਾਂ ਦੇ ਬੇਹੱਦ ਬਾਰੀਕ ਫ਼ਰਕ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ। 13 ਵਿੱਚੋਂ 8 ਸੀਟਾਂ ਮਿਲਣ ਨਾਲ ਹੁਣ ਧਨੌਲਾ ਨਗਰ ਕੌਂਸਲ ਵਿੱਚ 'ਆਪ' ਦਾ ਪ੍ਰਧਾਨ ਬਣਨਾ ਬਿਲਕੁਲ ਤੈਅ ਹੋ ਗਿਆ ਹੈ।

Advertisement

ਵਾਰਡ ਨੰਬਰ 01 ਤੋਂ 'ਆਪ' ਦੀ ਰੰਜੀਤ ਕੌਰ 77 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 02 ਵਿੱਚ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਨੇ 2 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 03 ਤੋਂ 'ਆਪ' ਦੇ ਬਿੱਲੂ ਖਾਨ 141 ਵੋਟਾਂ ਨਾਲ ਅਤੇ ਵਾਰਡ ਨੰਬਰ 04 ਤੋਂ 'ਆਪ' ਦੇ ਹੀ ਸਾਹਿਬਜੀਤ ਸਿੰਘ 215 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 05 ਤੋਂ 'ਆਪ' ਦੀ ਹਰਵਿੰਦਰ ਕੌਰ ਨੇ 191 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 06 ਤੋਂ ਆਜ਼ਾਦ ਉਮੀਦਵਾਰ ਮਨੀਸ਼ ਕੁਮਾਰ 62 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 07 ਤੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ ਨੇ 431 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਅਤੇ ਵਾਰਡ ਨੰਬਰ 08 ਤੋਂ ਵੀ ਆਜ਼ਾਦ ਉਮੀਦਵਾਰ ਸੁਰਜੀਤ ਸਿੰਘ 193 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 09 ਤੋਂ 'ਆਪ' ਦੀ ਰੋਮਾ ਦੀਕਸ਼ਿਤ 64 ਵੋਟਾਂ ਨਾਲ ਜਿੱਤੀ। ਵਾਰਡ ਨੰਬਰ 10 ਵਿੱਚ ਆਜ਼ਾਦ ਉਮੀਦਵਾਰ ਕੁਲਦੀਪ ਕੌਰ 45 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 11 ਤੋਂ 'ਆਪ' ਦੇ ਬੂਟਾ ਸਿੰਘ 83 ਵੋਟਾਂ ਨਾਲ, ਵਾਰਡ ਨੰਬਰ 12 ਤੋਂ 'ਆਪ' ਦੇ ਧਰਮਿੰਦਰ ਸਿੰਘ 538 ਵੋਟਾਂ ਨਾਲ ਅਤੇ ਵਾਰਡ ਨੰਬਰ 13 ਤੋਂ 'ਆਪ' ਦੀ ਜਸਪ੍ਰੀਤ ਕੌਰ 254 ਵੋਟਾਂ ਨਾਲ ਜੇਤੂ ਰਹੀ।

Advertisement
×