DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Lottery: ਤਖ਼ਤ ਦਮਦਮਾ ਸਾਹਿਬ ਵਿਖੇ ਦਰਸ਼ਨ ਕਰਨ ਆਏ ਮੋਗਾ ਦੇ ਸ਼ਰਧਾਲੂ ਦੀ ਲੱਗੀ 1.5 ਕਰੋੜ ਦੀ ਲਾਟਰੀ

Moga Lottery winner: ਲਾਟਰੀ ਜਿੱਤਣ ਵਾਲੇ ਨੇ ਇਸ ਤੋਂ ਪਹਿਲਾਂ ਬਾਕੀ ਚਾਰ ਤਖ਼ਤਾਂ 'ਤੇ ਮੱਥਾ ਟੇਕਿਆ ਸੀ

  • fb
  • twitter
  • whatsapp
  • whatsapp
Advertisement

ਕੁਝ ਸਫ਼ਰ ਅਤੇ ਮੌਕੇ ਇਨਸਾਨ ਦੀ ਜ਼ਿੰਦਗੀ ਨੂੰ ਅਜਿਹਾ ਮੋੜ ਦਿੰਦੇ ਹਨ ਕਿ ਸਭ ਕੁਝ ਬਦਲ ਜਾਂਦਾ ਹੈ। ਅਜਿਹਾ ਹੀ ਕੁੱਝ ਮੋਗਾ ਦੇ ਰਹਿਣ ਵਾਲੇ ਇੱਕ ਪਰਿਵਾਰ ਨਾਲ ਵਾਪਰਿਆ, ਜਦੋਂ ਉਨ੍ਹਾਂ ਦੀ ਧਾਰਮਿਕ ਯਾਤਰਾ ਉਨ੍ਹਾਂ ਲਈ ਅਚਾਨਕ ਖੁਸ਼ੀਆਂ ਦਾ ਵੱਡਾ ਸੁਨੇਹਾ ਲੈ ਕੇ ਆਈ। ਤਲਵੰਡੀ ਸਾਬੋ ਵਿੱਚ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣਾ 50 ਸਾਲਾ ਉਪਿੰਦਰਜੀਤ ਸਿੰਘ ਲਈ ਜ਼ਿੰਦਗੀ ਬਦਲਣ ਵਾਲਾ ਪਲ ਬਣ ਗਿਆ।

ਉਪਿੰਦਰਜੀਤ ਨੇ ਪੰਜਾਬ ਸਟੇਟ ਡੀਅਰ 200 ਮਾਸਿਕ ਲਾਟਰੀ ਵਿੱਚ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ, ਜੋ ਉਸ ਨੇ ਤਲਵੰਡੀ ਸਾਬੋ ਤੋਂ ਖਰੀਦੀ ਸੀ। ਮੋਗਾ ਸ਼ਹਿਰ ਦੇ ਰਹਿਣ ਵਾਲੇ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਸਰਵਿਸ ਇੰਜੀਨੀਅਰ ਉਪਿੰਦਰਜੀਤ ਆਪਣੀ ਮਾਂ ਸੁਰਜੀਤ ਕੌਰ ਅਤੇ ਪਤਨੀ ਸ਼ਿੰਦਰਪਾਲ ਕੌਰ ਨਾਲ ਮੱਥਾ ਟੇਕਣ ਲਈ ਤਖ਼ਤ ਦਮਦਮਾ ਸਾਹਿਬ ਗਏ ਸਨ। ਅਰਦਾਸ ਕਰਨ ਤੋਂ ਬਾਅਦ ਉਹ ਅਸਥਾਨ ਤੋਂ ਬਾਹਰ ਆਏ ਅਤੇ ਘਰ ਵਾਪਸ ਜਾਣ ਤੋਂ ਪਹਿਲਾਂ ਇੱਕ ਲਾਟਰੀ ਦੀ ਟਿਕਟ ਖਰੀਦੀ।

Advertisement

ਟ੍ਰਿਬਿਊਨ ਸਮੂਹ ਨਾਲ ਗੱਲ ਕਰਦਿਆਂ ਉਪਿੰਦਰਜੀਤ ਨੇ ਕਿਹਾ, "ਮੈਂ ਇਸ ਤੋਂ ਪਹਿਲਾਂ ਬਾਕੀ ਚਾਰ ਤਖ਼ਤਾਂ 'ਤੇ ਮੱਥਾ ਟੇਕਿਆ ਸੀ। ਜਦੋਂ ਮੈਂ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਹਰ ਆਇਆ, ਤਾਂ ਮੈਂ 1 ਅਗਸਤ ਨੂੰ ਲਾਟਰੀ ਦੀ ਟਿਕਟ ਖਰੀਦੀ ਅਤੇ ਘਰ ਲਈ ਰਵਾਨਾ ਹੋ ਗਿਆ। ਕੁਝ ਸਮੇਂ ਬਾਅਦ, ਮੈਨੂੰ ਲਾਟਰੀ ਏਜੰਟ ਦਾ ਫੋਨ ਆਇਆ ਜਿਸ ਨੇ ਮੈਨੂੰ ਸੂਚਿਤ ਕੀਤਾ ਕਿ ਮੈਂ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਹੈ।"

Advertisement

ਉਪਿੰਦਰਜੀਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਮੰਗਲਵਾਰ ਸ਼ਾਮ ਨੂੰ ਤਖ਼ਤ ਦਮਦਮਾ ਸਾਹਿਬ ਪਰਤੇ।

ਉਨ੍ਹਾਂ ਕਿਹਾ ਕਿ ਉਹ ਇਸ ਇਨਾਮੀ ਰਕਮ ਦੀ ਵਰਤੋਂ ਆਪਣੇ ਪੁੱਤਰ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਰਨ ਦੀ ਯੋਜਨਾ ਬਣਾ ਰਹੇ ਹਨ, ਜੋ ਪੜ੍ਹਾਈ ਲਈ ਕੈਨੇਡਾ ਗਿਆ ਹੈ ਅਤੇ ਹੁਣ ਵਰਕ ਪਰਮਿਟ ਲਈ ਅਪਲਾਈ ਕਰ ਚੁੱਕਾ ਹੈ। ਉਨ੍ਹਾਂ ਦੀ ਇੱਛਾ ਪੈਸੇ ਦਾ ਕੁਝ ਹਿੱਸਾ ਦਾਨ ਕਰਨ ਅਤੇ ਬਾਕੀ ਦੀ ਵਰਤੋਂ ਹੋਰ ਲੋੜਾਂ ਲਈ ਕਰਨ ਦੀ ਵੀ ਹੈ।

ਉਪਿੰਦਰਜੀਤ ਨੇ ਕਿਹਾ ਕਿ ਉਨ੍ਹਾਂ ਨੇ ਅਤੀਤ ਵਿੱਚ ਕਦੇ-ਕਦਾਈਂ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਸਨ ਪਰ ਕਦੇ ਵੀ ਇਨਾਮ ਜਿੱਤਣ ਲਈ ਇੰਨੇ ਖੁਸ਼ਕਿਸਮਤ ਨਹੀਂ ਰਹੇ ਸਨ।

Advertisement
×