ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ

ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ

ਟ੍ਰਿਬਿਊਨ ਿਨਊਜ਼ ਸਰਵਿਸ

ਚੰਡੀਗੜ੍ਹ, 23 ਜਨਵਰੀ 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਤਰਫ਼ੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ’ਚ ਕੋਈ ਵੱਡਾ ਸਿਆਸੀ ਚਿਹਰਾ ਸਾਹਮਣੇ ਨਹੀਂ ਆਇਆ ਹੈ। ਭਾਜਪਾ ਨਾਲ ਗੱਠਜੋੜ ਵਿਚ ਪੰਜਾਬ ਲੋਕ ਕਾਂਗਰਸ ਦੇ ਹਿੱਸੇ ਕੁੱਲ 37 ਸੀਟਾਂ ਆਈਆਂ ਹਨ ਜਿਨ੍ਹਾਂ ’ਚੋਂ 26 ਮਾਲਵਾ ਖ਼ਿੱਤੇ, ਮਾਝਾ ’ਚ 7 ਅਤੇ ਦੁਆਬਾ ਵਿਚ ਚਾਰ ਸੀਟਾਂ ਮਿਲੀਆਂ ਹਨ। ਅੱਜ ਐਲਾਨੇ ਗਏ 22 ਉਮੀਦਵਾਰਾਂ ’ਚੋਂ 16 ਤਾਂ ਪੁਰਾਣੇ ਕਾਂਗਰਸੀ ਆਗੂ ਹਨ ਜਦੋਂ ਕਿ ਤਿੰਨ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦੇ ਹਨ। ਕਾਂਗਰਸ ਪਾਰਟੀ ਵੱਲੋਂ ਹੁਣ ਤੱਕ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਚਾਰ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ ਪ੍ਰੰਤੂ ਇਨ੍ਹਾਂ ’ਚੋਂ ਕੋਈ ਵੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿਚ ਨਹੀਂ ਆਇਆ ਹੈ। ਸਿਰਫ਼ ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋਏ ਹਨ। 

ਕਾਂਗਰਸ ਦੇ ਬਾਕੀ ਰਹਿੰਦੇ 31 ਉਮੀਦਵਾਰਾਂ ਦੀ ਸੂਚੀ ਦੀ ਝਾਕ ਵਿਚ ਕੈਪਟਨ ਨੇ 15 ਸੀਟਾਂ ਤੋਂ ਉਮੀਦਵਾਰ ਹਾਲੇ ਨਹੀਂ ਐਲਾਨੇ ਹਨ। ਕਾਂਗਰਸ ਵੀ ਇਸੇ ਰਣਨੀਤੀ ’ਤੇ ਚੱਲ ਰਹੀ ਹੈ ਕਿ ਬਗ਼ਾਵਤ ਦਾ ਕੈਪਟਨ ਅਮਰਿੰਦਰ ਸਿੰਘ ਕੋਈ ਲਾਹਾ ਨਾ ਲੈ ਸਕਣ। ਪੰਜਾਬ ਲੋਕ ਕਾਂਗਰਸ ਦੀ ਪਹਿਲੀ ਸੂਚੀ ’ਚ 9 ਸਿੱਖ, 4 ਦਲਿਤ, 3 ਪੱਛੜੀਆਂ ਜਾਤੀਆਂ, ਤਿੰਨ ਹਿੰਦੂ (ਪੰਡਤ), ਦੋ ਹਿੰਦੂ ਅਗਰਵਾਲ ਅਤੇ ਇੱਕ ਮੁਸਲਿਮ ਮਹਿਲਾ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ’ਚ ਰਹੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੂੰ ਆਤਮ ਨਗਰ ਲੁਧਿਆਣਾ ਅਤੇ ਸਾਬਕਾ ਵਿਧਾਇਕ ਫਰਜ਼ਾਨਾ ਆਲਮ ਨੂੰ ਮਾਲੇਰਕੋਟਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੂਚੀ ਅਨੁਸਾਰ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਤਾਜਪੁਰੀ ਲੁਧਿਆਣਾ ਦੱਖਣੀ ਤੋਂ, ਜਗਮੋਹਨ ਸ਼ਰਮਾ ਲੁਧਿਆਣਾ ਪੂਰਬੀ ਤੋਂ ਅਤੇ ਕਮਲਦੀਪ ਸੈਣੀ ਨੂੰ ਖਰੜ ਤੋਂ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਦਾਖਾ ਤੋਂ ਦਮਨਜੀਤ ਸਿੰਘ ਮੋਹੀ, ਨਿਹਾਲ ਸਿੰਘ ਵਾਲਾ ਤੋਂ ਸਾਬਕਾ ਪੁਲੀਸ ਅਧਿਕਾਰੀ ਮੁਖਤਿਆਰ ਸਿੰਘ, ਧਰਮਕੋਟ ਤੋਂ ਐਡਵੋਕੇਟ ਰਵਿੰਦਰ ਸਿੰਘ ਗਰੇਵਾਲ, ਰਾਮਪੁਰਾ ਫੂਲ ਤੋਂ ਡਾ. ਅਮਰਜੀਤ ਸ਼ਰਮਾ, ਬਠਿੰਡਾ ਸ਼ਹਿਰੀ ਤੋਂ ਰਾਜ ਨੰਬਰਦਾਰ, ਬਠਿੰਡਾ ਦਿਹਾਤੀ ਤੋਂ ਸਾਬਕਾ ਵਿਧਾਇਕ ਮਰਹੂਮ ਮੱਖਣ ਸਿੰਘ ਦੇ ਲੜਕੇ ਸਵੇਰਾ ਸਿੰਘ ਅਤੇ ਬੁਢਲਾਡਾ ਤੋਂ ਸੂਬੇਦਾਰ ਭੋਲਾ ਸਿੰਘ ਹਸਨਪੁਰ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਭਦੌੜ ਤੋਂ ਧਰਮ ਸਿੰਘ ਫ਼ੌਜੀ, ਪਟਿਆਲਾ ਦਿਹਾਤੀ ਤੋਂ ਮੇਅਰ ਸੰਜੀਵ ਬਿੱਟੂ, ਸਨੌਰ ਤੋਂ ਬਿਕਰਮ ਇੰਦਰ ਸਿੰਘ ਚਾਹਲ, ਜੋ ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਚਾਹਲ ਦੇ ਲੜਕੇ ਹਨ, ਸਮਾਣਾ ਤੋਂ ਸੁਰਿੰਦਰ ਸਿੰਘ, ਫ਼ਤਿਹਗੜ੍ਹ ਚੂੜੀਆਂ ਤੋਂ ਤੇਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਦੱਖਣੀ ਤੋਂ ਸਾਬਕਾ ਵਿਧਾਇਕ ਹਰਜਿੰਦਰ ਠੇਕੇਦਾਰ, ਭੁਲੱਥ ਤੋਂ ਅਮਨਦੀਪ ਸਿੰਘ, ਨਕੋਦਰ ਤੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਜੀਤਪਾਲ ਸਿੰਘ ਅਤੇ ਨਵਾਂ ਸ਼ਹਿਰ ਤੋਂ ਸਤਵੀਰ ਸਿੰਘ ਪਿੱਲੀ ਝਿੱਕੀ ਨੂੰ ਉਮੀਦਵਾਰ ਬਣਾਇਆ ਹੈ। 

ਪਟਿਆਲਾ ਸ਼ਹਿਰੀ ਤੋਂ ਚੋਣ ਲੜਨਗੇ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਵੱਖ ਵੱਖ ਵਰਗਾਂ ਨੂੰ ਬਣਦੀ ਪ੍ਰਤੀਨਿਧਤਾ ਦੇਣ ਲਈ ਜਿੱਤ ਦੀ ਯੋਗਤਾ ਨੂੰ ਧਿਆਨ ਵਿਚ ਰੱਖ ਕੇ ਟਿਕਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲਈ ਸੰਭਾਵਿਤ ਪੰਜ ਹੋਰ ਸੀਟਾਂ ਲੈਣ ਲਈ ਭਾਈਵਾਲ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਅਮਰਿੰਦਰ ਸਿੰਘ ਨੇ ਪਟਿਆਲਾ ਦਿਹਾਤੀ ’ਚ ਬ੍ਰਹਮ ਮਹਿੰਦਰਾ ਦੇ ਲੜਕੇ ਮੋਹਿਤ ਮਹਿੰਦਰਾ ਦੇ ਟਾਕਰੇ ਲਈ ਮੇਅਰ ਸੰਜੀਵ ਬਿੱਟੂ ਨੂੰ ਮੈਦਾਨ ’ਚ ਉਤਾਰਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਮੁੱਖ ਖ਼ਬਰਾਂ

ਉਤਰੀ ਭਾਰਤ ਵਿਚ ਮੀਂਹ ਕਾਰਨ ਪਾਰਾ 11 ਡਿਗਰੀ ਹੇਠਾਂ ਡਿੱਗਿਆ

ਉਤਰੀ ਭਾਰਤ ਵਿਚ ਮੀਂਹ ਕਾਰਨ ਪਾਰਾ 11 ਡਿਗਰੀ ਹੇਠਾਂ ਡਿੱਗਿਆ

ਦਿੱਲੀ ਵਿਚ ਹਨੇਰੀ ਚੱਲਣ ਤੋਂ ਬਾਅਦ ਭਾਰੀ ਮੀਂਹ; ਰਾਜਸਥਾਨ, ਬਿਹਾਰ ਸਣੇ ...

ਦਿੱਲੀ ਵਿੱਚ ਭਾਰੀ ਮੀਂਹ ਕਾਰਨ 20 ਉਡਾਣਾਂ ਪ੍ਰਭਾਵਿਤ; ਕੇਦਾਰਨਾਥ ਵਿੱਚ ਬਰਫਬਾਰੀ

ਦਿੱਲੀ ਵਿੱਚ ਭਾਰੀ ਮੀਂਹ ਕਾਰਨ 20 ਉਡਾਣਾਂ ਪ੍ਰਭਾਵਿਤ; ਕੇਦਾਰਨਾਥ ਵਿੱਚ ਬਰਫਬਾਰੀ

ਘੱਟੋ ਘੱਟ ਤਾਪਮਾਨ 17.2 ਡਿਗਰੀ ’ਤੇ ਪੁੱਜਿਆ; ਦਹਾਕਿਆਂ ਦਾ ਰਿਕਾਰਡ ਟੁੱ...

ਯੂਪੀ: ਰੌਲੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ

ਯੂਪੀ: ਰੌਲੇ ਰੱਪੇ ਕਾਰਨ ਵਿਧਾਨ ਸਭਾ ਦੀ ਕਾਰਵਾਈ ਭਲਕ ਤਕ ਮੁਲਤਵੀ

ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੀਤੀ ਗਈ ਸੀ ਨਾਅਰੇਬਾਜ਼ੀ

ਪੰਜਾਬ ਸਰਕਾਰ ਵੱਲੋਂ 28 ਪੁਲੀਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ 28 ਪੁਲੀਸ ਅਧਿਕਾਰੀਆਂ ਦੇ ਤਬਾਦਲੇ

ਏਡੀਜੀਪੀ ਨਰੇਸ਼ ਕੁਮਾਰ ਦਾ ਵੀ ਤਬਾਦਲਾ ਕੀਤਾ

ਸ਼ਹਿਰ

View All