DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸੂਚਨਾ ਕਮਿਸ਼ਨ ਨੇ ਕੇਸ ਬੈਕਲਾਗ ਅਤੇ ਜੁਰਮਾਨਿਆਂ ਬਾਰੇ ਅੰਕੜੇ ਦੇਣ ਤੋਂ ਕੀਤਾ ਇਨਕਾਰ

ਸੂਬੇ ਵਿੱਚ ਸੂਚਨਾ ਅਧਿਕਾਰ ਕਾਨੂੰਨ ਨੂੰ ਲਾਗੂ ਕਰਾਉਣ ਵਾਲੇ ਪੰਜਾਬ ਸੂਚਨਾ ਕਮਿਸ਼ਨ ਨੇ ਆਪਣੇ ਕੇਸ ਬੈਕਲਾਗ ਅਤੇ ਕੀਤੇ ਜੁਰਮਾਨਿਆਂ ਬਾਰੇ ਚੋਣਵੇਂ ਅੰਕੜੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮਾਮਲਾ ਨਾਭਾ ਦੇ ਵਸਨੀਕ ਗੁਰਪ੍ਰੀਤ ਸਿੰਘ ਵੱਲੋਂ ਦਾਇਰ ਕੀਤੀ ਆਰ ਟੀ...

  • fb
  • twitter
  • whatsapp
  • whatsapp
Advertisement

ਸੂਬੇ ਵਿੱਚ ਸੂਚਨਾ ਅਧਿਕਾਰ ਕਾਨੂੰਨ ਨੂੰ ਲਾਗੂ ਕਰਾਉਣ ਵਾਲੇ ਪੰਜਾਬ ਸੂਚਨਾ ਕਮਿਸ਼ਨ ਨੇ ਆਪਣੇ ਕੇਸ ਬੈਕਲਾਗ ਅਤੇ ਕੀਤੇ ਜੁਰਮਾਨਿਆਂ ਬਾਰੇ ਚੋਣਵੇਂ ਅੰਕੜੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮਾਮਲਾ ਨਾਭਾ ਦੇ ਵਸਨੀਕ ਗੁਰਪ੍ਰੀਤ ਸਿੰਘ ਵੱਲੋਂ ਦਾਇਰ ਕੀਤੀ ਆਰ ਟੀ ਆਈ ਤੋਂ ਬਾਅਦ ਸਾਹਮਣੇ ਆਇਆ।

ਬਿਨੈਕਾਰ ਨੇ ਕਮਿਸ਼ਨ ਤੋਂ ਦੋ ਜਾਣਕਾਰੀਆਂ ਦੀ ਮੰਗ ਕੀਤੀ ਸੀ। ਪਹਿਲੀ ਇਹ ਕਿ ਕਮਿਸ਼ਨ ਕੋਲ ਕਿੰਨੇ ਕੇਸ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਬਕਾਇਆ ਹਨ ਅਤੇ ਦੂਜਾ ਇਹ ਕਿ ਬਿਨਾਂ ਕਾਰਨ ਛੇ ਮਹੀਨੇ ਤੋਂ ਵੱਧ ਸਮੇਂ ਤੱਥ ਜਾਣਕਾਰੀ ਰੋਕਣ ਵਾਲੇ ਕਿੰਨੇ ਅਧਿਕਾਰੀਆਂ ਨੂੰ ਕੋਈ ਜੁਰਮਾਨਾ ਜਾਂ ਦੰਡ ਲਗਾਇਆ ਗਿਆ।

Advertisement

ਕਮਿਸ਼ਨ ਦੇ ਸੂਚਨਾ ਅਧਿਕਾਰੀ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਲਿਖਿਆ ਕਿ ਮੰਗੀ ਜਾਣਕਾਰੀ ਕਮਿਸ਼ਨ ਦੇ ਰਿਕਾਰਡ ਵਿੱਚ ਤਿਆਰ ਨਹੀਂ ਹੁੰਦੀ। ਇਨਕਾਰ ਦੇ ਸਮਰਥਨ ਵਿਚ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜਿਹੜੀ ਸੂਚਨਾ ਤਿਆਰ ਨਾ ਹੋਵੇ, ਉਹ ਤਿਆਰ ਕਰਕੇ ਦੇਣਾ ਉਨ੍ਹਾਂ ਲਈ ਲਾਜ਼ਮੀ ਨਹੀਂ।

Advertisement

ਬਿਨੈਕਾਰ ਗੁਰਪ੍ਰੀਤ ਸਿੰਘ ਨੇ ਇਸ ਜਵਾਬ ਦੇ ਵਿਰੁੱਧ ਪਹਿਲੇ ਅਪੀਲੀ ਅਧਿਕਾਰੀ ਕੋਲ ਅਪੀਲ ਦਰਜ ਕਰਵਾਈ ਤੇ ਲਿਖਿਆ ਕਿ ਕਮਿਸ਼ਨ ਦੇ ਰਜਿਸਟਰਾਰ ਕੋਲ ਕੇਸ ਆਉਣ ਬਾਰੇ ਅਤੇ ਕੇਸ ਨਿਪਟਾਰੇ ਦੀ ਸੂਚਨਾ ਹੁੰਦੀ ਹੈ, ਜਿਸ ਵਿਚੋਂ ਛੇ ਮਹੀਨੇ ਤੋਂ ਪੁਰਾਣੇ ਕੇਸਾਂ ਦੀ ਸੂਚੀ ਦਿੱਤੀ ਜਾ ਸਕਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਧਿਕਾਰੀ ਨੂੰ ਜੁਰਮਾਨਾ ਕਰਨ ਮਗਰੋਂ ਉਸ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਨਾ ਭੇਜੀ ਜਾਂਦੀ ਹੈ ਅਤੇ ਡਾਕ ਡਿਸਪੈਚ ਵਿਚੋਂ ਸੂਚੀ ਦਿੱਤੀ ਜਾ ਸਕਦੀ ਹੈ।

ਥੂਹੀ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ ਪੰਚਾਇਤ ਦੀ ਜਾਣਕਾਰੀ ਹਾਸਲ ਕਰਨ ਲਈ ਦੋ ਸਾਲ ਤੋਂ ਉੱਪਰ ਦੇ ਸਮੇਂ ਤੋਂ ਧੱਕੇ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਘਟ ਕੇਸਾਂ ਵਿਚ ਜੁਰਮਾਨੇ ਹੋਣ ਕਾਰਨ ਪੇਸ਼ੀਆਂ 'ਤੇ ਮਹਿਕਮਿਆਂ ਦੇ ਅਧਿਕਾਰੀ ਹਾਜ਼ਰ ਹੀ ਨਹੀਂ ਹੁੰਦੇ ਜਾਂ ਜਵਾਬ ਹੀ ਨਹੀਂ ਦਿੰਦੇ ਅਤੇ ਕਮਿਸ਼ਨ ਵੱਲੋਂ ਬਿਨੈਕਾਰ ਨੂੰ ਲੰਮੀਆਂ ਤਰੀਕਾਂ ਅਤੇ ਵਾਰੀ ਵਾਰੀ ਪੇਸ਼ੀਆਂ ਦੇ ਚੱਕਰ 'ਚ ਪਾ ਕੇ ਰੱਖਿਆ ਜਾਂਦਾ ਹੈ। ਇਸ ਤਰੀਕੇ ਸੂਚਨਾ ਪ੍ਰਾਪਤ ਕਰਨਾ ਬਹੁਤ ਔਖਾ ਕਾਰਜ ਹੈ। ਕਮਿਸ਼ਨ ਦੇ ਸੂਚਨਾ ਅਧਿਕਾਰੀ ਸੁਧੀਰ ਕੁਮਾਰ ਨੇ ਦੱਸਿਆ ਕਿ ਬਿਨੈਕਾਰ ਵੱਲੋਂ ਮੰਗੀ ਜਾਣਕਾਰੀ ਉਨ੍ਹਾਂ ਕੋਲ ਤਿਆਰ ਨਹੀਂ ਹੁੰਦੀ। ਕਮਿਸ਼ਨ ਦੀ ਵੈਬਸਾਈਟ ਉੱਪਰ ਹਰ ਕੇਸ ਪਿਆ ਹੈ।

Advertisement
×