ਬੀਕੇਯੂ ਏਕਤਾ(ਉਗਰਾਹਾਂ) ਦਾ ਥਰਮਲਾਂ ਅੱਗੋਂ ਨਾਕਾਬੰਦੀ ਖਤਮ ਕਰਨ ਤੋਂ ਇਨਕਾਰ: ਪੰਜਾਬ ’ਚ ਰੇਲ ਆਵਾਜਾਈ ਸ਼ੁਰੂ ਹੋਣ ਵਿੱਚ ਲੱਗੇਗਾ ਵਕਤ

ਬੀਕੇਯੂ ਏਕਤਾ(ਉਗਰਾਹਾਂ) ਦਾ ਥਰਮਲਾਂ ਅੱਗੋਂ ਨਾਕਾਬੰਦੀ ਖਤਮ ਕਰਨ ਤੋਂ ਇਨਕਾਰ: ਪੰਜਾਬ ’ਚ ਰੇਲ ਆਵਾਜਾਈ ਸ਼ੁਰੂ ਹੋਣ ਵਿੱਚ ਲੱਗੇਗਾ ਵਕਤ

ਰੁਚਿਕਾ ਐੱਮ. ਖੰਨਾ

ਚੰਡੀਗੜ੍ਹ, 29 ਅਕਤੂਬਰ

ਪੰਜਾਬ ਵਿੱਚ ਰੇਲ ਗੱਡੀਆਂ ਦੀ ਸੇਵਾ ਵਿਚ ਮੁੜ ਸ਼ੁਰੂ ਹੋਣ ਵਿਚ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਰਾਜ ਵਿਚਲੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਵਿਚੋਂ ਦੋ ਨੂੰ ਜਾਣ ਵਾਲੇ ਸਰਵਿਸ ਰੇਲਵੇ ਟਰੈਕ ’ਤੇ ਨਾਕਾਬੰਦੀ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਰਾਜ ਮੰਤਰੀਆਂ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਵੀਰਵਾਰ ਦੁਪਹਿਰ ਨੂੰ ਇਥੇ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਸੱਦੀ ਗਈ ਸੀ। ਇਸ ਵਿੱਚ ਕਿਸਾਨ ਜਥੇਬੰਦੀ ਨੂੰ ਨਾਕਾਬੰਦੀ ਹਟਾਉਣ ਲਈ ਅਪੀਲ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਨ ਨੇ ਨਾਕਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰ ਪੰਜਾਬ ’ਤੇ ਆਰਥਿਕ ਨਾਕਾਬੰਦੀ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਮੁੱਖ ਰੇਲਵੇ ਲਾਈਨਾਂ ’ਤੇ ਨਹੀਂ ਬੈਠੇ। ਅਸੀਂ ਪਹਿਲਾਂ ਹੀ ਇਨ੍ਹਾਂ ਲਾਈਨਾਂ ਤੋਂ ਹਟ ਚੁੱਕੇ ਹਾਂ ਅਤੇ ਮਾਲ ਗੱਡੀਆਂ ਦੀ ਸੇਵਾ ਦੁਬਾਰਾ ਸ਼ੁਰੂ ਹੋ ਸਕਦੀ ਹੈ। ਸਾਡਾ ਅੰਦੋਲਨ ਸਿਰਫ ਨਿੱਜੀ ਥਰਮਲ ਪਲਾਂਟਾਂ ਦੇ ਬਾਹਰ ਹੈ। ਸਰਵਿਸ ਟਰੈਕ ’ਤੇ ਹੈ ਤੇ ਅਸੀਂ ਇਨ੍ਹਾਂ ਤੋਂ ਨਹੀਂ ਹਟਾਂਗੇ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੁਦ ਦੇ ਪਲਾਂਟ ਚਲਾਉਣ, ਨਾ ਕਿ ਨਿੱਜੀ ਥਰਮਲ ਪਲਾਂਟਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇ।’

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All