ਮੁਖ਼ਤਾਰ ਅੰਸਾਰੀ ਨੂੰ ਬਚਾਅ ਰਹੀ ਹੈ ਪੰਜਾਬ ਸਰਕਾਰ: ਭਾਜਪਾ ਦੀ ਯੂਪੀ ਤੋਂ ਵਿਧਾਇਕਾ ਦਾ ਪ੍ਰਿਯੰਕਾ ਗਾਂਧੀ ਨੂੰ ਪੱਤਰ

ਮੁਖ਼ਤਾਰ ਅੰਸਾਰੀ ਨੂੰ ਬਚਾਅ ਰਹੀ ਹੈ ਪੰਜਾਬ ਸਰਕਾਰ: ਭਾਜਪਾ ਦੀ ਯੂਪੀ ਤੋਂ ਵਿਧਾਇਕਾ ਦਾ ਪ੍ਰਿਯੰਕਾ ਗਾਂਧੀ ਨੂੰ ਪੱਤਰ

ਲਖਨਊ, 28 ਅਕਤੂਬਰ
ਮੁਹੰਮਦਾਬਾਦ ਸੀਟ ਤੋਂ ਭਾਜਪਾ ਵਿਧਾਇਕ ਅਲਕਾ ਰਾਏ ਨੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਵਿੱਚ ਉਸ ਖ਼ਿਲਾਫ਼ ਚੱਲ ਰਹੇ ਮਾਮਲਿਆਂ ਵਿੱਚ ਪੇਸ਼ ਹੋਣ ਤੋਂ ਬਚਾਅ ਰਹੀ ਹੈ। ਅਲਕਾ ਰਾਏ ਵਿਧਾਇਕ ਕ੍ਰਿਸ਼ਨੰਦ ਰਾਏ ਦੀ ਪਤਨੀ ਹੈ, ਜਿਸ ਨੂੰ ਸਾਲ 2005 ਵਿੱਚ ਛੇ ਹੋਰਾਂ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਸ ਮਾਮਲੇ ਵਿਚ ਅੰਸਾਰੀ ਅਤੇ ਸੱਤ ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ। ਮਊ ਤੋਂ ਬਸਪਾ ਦੇ ਮੌਜੂਦਾ ਵਿਧਾਇਕ ਅੰਸਾਰੀ ਇਸ ਸਮੇਂ ਫ਼ਿਰੌਤੀ ਦੇ ਮਾਮਲੇ ਵਿੱਚ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ। ਸ੍ਰੀਮਤੀ ਰਾਏ ਨੇ ਕਿਹਾ, “ਮੈਂ ਪਿਛਲੇ 14 ਸਾਲਾਂ ਤੋਂ ਨਿਆਂ ਲਈ ਲੜ ਰਹੀ ਹਾਂ, ਜਦ ਕਿ ਅੰਸਾਰੀ ਨੂੰ ਕਾਂਗਰਸ ਵੱਲੋਂ ਖੁੱਲੀ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਨੇ ਮੁਖਤਾਰ ਅੰਸਾਰੀ ਨੂੰ ਤਲਬ ਕੀਤਾ ਹੈ ਪਰ ਪੰਜਾਬ ਸਰਕਾਰ ਭੇਜਣ ਲਈ ਤਿਆਰ ਨਹੀਂ ਹੈ। ਪੰਜਾਬ ਸਰਕਾਰ ਦੀ ਇਸ ਹਰਕਤ ਤੋਂ ਯੂਪੀ ਵਿੱਚ ਮੇਰੇ ਵਰਗੇ ਬਹੁਤ ਸਾਰੇ ਲੋਕ ਨਿਆਂ ਤੋਂ ਵਾਂਝੇ ਹਨ।” ਉਨ੍ਹਾਂ ਕਿਹਾ, “ਇਹ ਸਭ ਤੋਂ ਸ਼ਰਮਨਾਕ ਹੈ ਕਿ ਤੁਹਾਡੀ ਪਾਰਟੀ ਅਤੇ ਇਸ ਦੀ ਅਗਵਾਈ ਵਾਲੀ ਸਰਕਾਰ ਮੁਖਤਾਰ ਅੰਸਾਰੀ ਦੇ ਸਮਰਥਨ ਵਿਚ ਖੜ੍ਹੀ ਹੈ। ਕੋਈ ਵੀ ਵਿਸ਼ਵਾਸ ਨਹੀਂ ਕਰੇਗਾ ਕਿ ਇਹ ਸਭ ਤੁਹਾਡੇ ਜਾਂ ਰਾਹੁਲ ਜੀ ਦੀ ਜਾਣਕਾਰੀ ਤੋਂ ਬਿਨਾਂ ਹੋ ਰਿਹਾ ਹੈ।” ਭਾਜਪਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਿਆ ਹੈ ਕਿ ਜਦੋਂ ਵੀ ਯੂਪੀ ਪੁਲੀਸ ਅੰਸਾਰੀ ਨੂੰ ਵਾਪਸ ਲਿਆਉਣ ਗਈ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਡਾਕਟਰੀ ਆਧਾਰ ’ਤੇ ਬਚਾਅ ਲਿਆ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All