ਪੰਜਾਬ ਸਰਕਾਰ ਵੱਲੋਂ 100 ਟਰਾਂਸਪੋਰਟ ਕਾਮੇ ਰਿਹਾਅ
ਸਾਥੀਆਂ ਵੱਲੋਂ ਜੇਲ੍ਹਾਂ ਦੇ ਬਾਹਰ ਸਵਾਗਤ
Advertisement
ਪੀਆਰਟੀਸੀ ਪੰਜਾਬ ਰੋਡਵੇਜ਼ ਅਤੇ ਪਨਬਸ ਵਰਕਰ ਯੂਨੀਅਨ ਦੀ ਹੜਤਾਲ ਦੀ ਸਮਾਪਤੀ ਦੌਰਾਨ ਪੰਜਾਬ ਸਰਕਾਰ ਵੱਲੋਂ ਯੂਨੀਅਨ ਕੀਤੇ ਵਾਅਦੇ ਤਹਿਤ 100 ਦੇ ਕਰੀਬ ਯੂਨੀਅਨ ਕਾਰਕੁਨਾਂ ਨੂੰ ਅੱਜ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਜਿਨ੍ਹਾਂ ਦਾ ਜੇਲ੍ਹਾਂ ਦੇ ਬਾਹਰ ਉਨ੍ਹਾਂ ਦੇ ਸਾਥੀ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦਾ ਕਹਿਣਾ ਸੀ ਕਿ ਰਿਹਾਈ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨੂੰ ਅੱਧੀ ਰਾਤ ਦਾ ਸਮਾਂ ਵੀ ਲੱਗ ਸਕਦਾ ਹੈ।
Advertisement
Advertisement
