DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Farmers Protest: ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ Gurmeet Khuddian ਦੇ ਘਰ ਦਾ ਘਿਰਾਓ

ਹਰ ਸੂਬੇ ਨੂੰ ਪੂਰਾ ਪਾਣੀ ਦੇਣ, ਲੈਂਡ ਪੂਲਿੰਗ ਅਤੇ ਡਰੋਨ ਸਰਵੇ ਦੇ ਮੁੱਦੇ ਵੀ ਚੁੱਕੇ

  • fb
  • twitter
  • whatsapp
  • whatsapp
featured-img featured-img
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਧਰਨਾ ਦਿੰਦੇ ਹੋਏ ਮਜ਼ਦੂਰ ਅਤੇ ਕਿਸਾਨ।
Advertisement

Punjab Farmers Protest: ਜਥੇਬੰਦਕ ਸੰਘਰਸ਼ਾਂ ਤਹਿਤ ਦਰਜ ਕੇਸ ਵਾਪਸ ਦਾ ਵਾਅਦਾ ਅਦਾਲਤੀ ਵਾਰੰਟਾਂ ਤੱਕ ਪੁੱਜਣ ਖ਼ਿਲਾਫ਼ ਬੀ ਕੇ ਯੂ (ਏਕਤਾ)-ਉਗਰਾਹਾਂ ਦੇ ਸੱਦੇ ’ਤੇ ਕਿਸਾਨਾਂ-ਮਜ਼ਦੂਰਾਂ ਨੇ ਅੱਜ ਪਿੰਡ ਖੁੱਡੀਆਂ ਵਿੱਚ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਦਾ ਘਿਰਾਓ ਕੀਤਾ। ਘਿਰਾਓ ਦੌਰਾਨ ਕਰੀਬ ਤਿੰਨ ਘੰਟੇ ਮੰਤਰੀ ਦੇ ਘਰ ਦੀ ਆਵਾਜਾਈ ਬੰਦ ਰਹੀ।

ਇਕੱਠ ਨੇ ਦਰਿਆਈਂ ਪਾਣੀਆਂ ਦੀ ਵੰਡ ਦੇ ਮੁੱਦੇ ਨੂੰ ਭੜਕਾ ਕੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਕੋਸ਼ਿਸ਼ਾਂ ਰੱਦ ਕਰਦਿਆਂ ਮਤਾ ਪਾਸ ਕਰ ਕੇ ਹਰ ਸੂਬੇ ਨੂੰ ਉਸ ਦਾ ਬਣਦਾ ਪੂਰਾ ਪਾਣੀ ਦਿੱਤੇ ਜਾਣ ਦੀ ਮੰਗ ਕੀਤੀ। ਪਾਣੀ ਪ੍ਰਦੂਸ਼ਿਤ ਕਰਨ ਵਾਲੇ ਸਨਅਤਕਾਰਾਂ ਖ਼ਿਲਾਫ਼ ਸਜ਼ਾ ਦੀ ਥਾਂ ਸਿਰਫ਼ ਜੁਰਮਾਨਿਆਂ ਤੱਕ ਸੀਮਤ ਕੀਤੇ ਕਾਨੂੰਨੀ ਪ੍ਰਬੰਧਾਂ ਨੂੰ ਲੋਕ-ਧ੍ਰੋਹ ਕਰਾਰ ਦਿੱਤਾ ਗਿਆ। ਲੈਂਡ ਪੂਲਿੰਗ ਨੀਤੀ ਅਤੇ ਡਰੋਨ ਸਰਵੇ ਦਾ ਮੁੱਦਾ ਵੀ ਭਖਿਆ ਰਿਹਾ। ਬੁਲਾਰਿਆਂ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਆਬਾਦਕਾਰਾਂ ਤੇ ਜ਼ਮੀਨਾਂ ’ਤੇ ਕਾਬਜ਼ ਕਿਸਾਨਾਂ-ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ ਦੀ ਮੰਗ ਕੀਤੀ। ਹੜ੍ਹਾਂ ਤੇ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਦਾ ਕਾਸ਼ਤਕਾਰਾਂ ਨੂੰ ਮੁਆਵਜ਼ਾ ਅਤੇ ਬਜਟ ’ਚ ਵਿਸ਼ੇਸ਼ ਤਜਵੀਜ਼ ਮੰਗੀ ਗਈ।

Advertisement

ਘਿਰਾਓ ਦੀ ਅਗਵਾਈ ਉਗਰਾਹਾਂ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕੀਤੀ। ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ, ਮਲਕੀਤ ਸਿੰਘ ਗੱਗੜ, ਨਿਸ਼ਾਨ ਕੱਖਾਵਾਲੀ, ਮਨੋਹਰ ਸਿੱਖਵਾਲਾ, ਕਾਲਾ ਸਿੰਘ ਖੂਨਣ ਅਤੇ ਮਹਿਲਾ ਆਗੂ ਮਾਲਣ ਕੌਰ ਕੋਠਾਗੁਰੂ ਤੇ ਕਰਮਜੀਤ ਕੌਰ ਜਿਉਂਦ, ਜਗਦੇਵ ਜੋਗੇਵਾਲਾ, ਜਸਪਾਲ ਕੋਠਾਗੁਰੂ, ਅਵਤਾਰ ਪੂਹਲਾ, ਨਿਗੌਰਾ ਮਾਨ, ਅਮਨਦੀਪ ਸਿੰਘ ਚਾਉਕੇ, ਸਿਕੰਦਰ ਸਿੰਘ ਘੁੰਮਣ ਅਤੇ ਸੰਦੀਪ ਸਿੰਘ ਰੜ੍ਹ ਨੇ ਸੰਬੋਧਨ ਕੀਤਾ।

Advertisement

ਬੁਲਾਰਿਆਂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਮੰਤਰੀ ਵੱਲੋਂ ਜਥੇਬੰਦੀਆਂ ਨਾਲ ਕੀਤੇ ਸਮਝੌਤਿਆਂ ਤਹਿਤ ਕੇਸ ਵਾਪਸ ਲੈਣ ਅਤੇ ਖੇਤੀ ਨੀਤੀ ਲਾਗੂ ਕਰਨ ਸਮੇਤ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ।

ਇਕੱਠ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਸਾਰੇ ਅਦਾਰਿਆਂ ਵਿੱਚ ਠੇਕਾ ਭਰਤੀ ਨੀਤੀ ਰੱਦ ਕਰ ਕੇ ਪੱਕੀ ਭਰਤੀ ਦੀ ਨੀਤੀ ਲਾਗੂ ਕਰਨ, ਮੁਲਾਜ਼ਮਾਂ ਦਾ ਡੀ ਏ ਜਾਰੀ ਕਰਨ ਅਤੇ ਵਿਭਾਗਾਂ ਵਿੱਚ ਖਾਲੀ ਪੋਸਟਾਂ ਭਰਨ ਦੀ ਮੰਗ ਵੀ ਕੀਤੀ।

ਭਾਜਪਾ ਆਗੂਆਂ ਦੇ ਘਰਾਂ ਦੇ ਕੀਤੇ ਜਾਣਗੇ ਘਿਰਾਓ

ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਕਿਸਾਨ ਤੇ ਲੋਕ ਵਿਰੋਧੀ ਅਤੇ ਫ਼ਿਰਕੂ ਫਾਸ਼ੀ ਨੀਤੀਆਂ ਖ਼ਿਲਾਫ਼ ਭਲਕੇ 13 ਸਤੰਬਰ ਨੂੰ ਭਾਜਪਾ ਆਗੂ ਸੁਨੀਲ ਜਾਖੜ ਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਦੇ ਘਿਰਾਓ ਵੀ ਕੀਤੇ ਜਾਣਗੇ।

Advertisement
×