ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ ਇਕ ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕਰੋਨਾਵਾਇਰਸ ਕਰਕੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਪਿਛਲੇ 24 ਘੰਟਿਆਂ ’ਚ 56 ਹੋਰ ਜਣਿਆਂ ਦੀ ਮੌਤ ਹੋ ਗਈ ਹੈ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 2813 ਤੱਕ ਪਹੁੰਚ ਗਿਆ ਹੈ। ਅੱਜ ਕਰੋਨਾ ਦੇ 2160 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦਕਿ 2225 ਨੂੰ ਛੁੱਟੀ ਕਰ ਦਿੱਤੀ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ’ਚ ਹੁਣ ਤੱਕ 15,79,113 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 97689 ਪਾਜ਼ੇਟਿਵ ਪਾਏ ਗਏ ਹਨ। ਜਦਕਿ 72598 ਜਣਿਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 22278 ਐਕਟਿਵ ਕੇਸ ਹਨ। ਜਿਨ੍ਹਾਂ ਵਿੱਚੋਂ 67 ਦਾ ਵੈਂਟੀਲੇਟਰ ਅਤੇ 490 ਦਾ ਆਕਸੀਜਨ ਨਾਲ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਬੀਤੇ ਇਕ ਦਿਨ ’ਚ ਸਭ ਤੋਂ ਵੱਧ 8 ਮੌਤਾਂ ਜਲੰਧਰ ’ਚ ਹੋਈਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ’ਚ 6-6, ਲੁਧਿਆਣਾ ’ਚ 5, ਹੁਸ਼ਿਆਰਪੁਰ, ਪਟਿਆਲਾ ਅਤੇ ਰੋਪੜ ’ਚ 4-4, ਮਾਨਸਾ, ਤਰਨਤਾਰਨ ’ਚ 3-3, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ ’ਚ 2-2 ਅਤੇ ਬਰਨਾਲਾ, ਬਠਿੰਡਾ, ਗੁਰਦਾਸਪੁਰ, ਨਵਾਂ ਸ਼ਹਿਰ ਅਤੇ ਸੰਗਰੂਰ ’ਚ ਇਕ-ਇਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਪਿਛਲੇ ਇਕ ਦਿਨ ’ਚ 2160 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ ਫਿਰੋਜ਼ਪੁਰ ’ਚ 256, ਮੁਹਾਲੀ ’ਚ 225, ਲੁਧਿਆਣਾ ’ਚ 212, ਜਲੰਧਰ ’ਚ 197, ਪਟਿਆਲਾ ’ਚ 183, ਪਠਾਨਕੋਟ ’ਚ 174, ਬਠਿੰਡਾ ’ਚ 148, ਅੰਮ੍ਰਿਤਸਰ ’ਚ 126, ਗੁਰਦਾਸਪੁਰ ’ਚ 104, ਹੁਸ਼ਿਆਰਪੁਰ ’ਚ 94, ਸੰਗਰੂਰ ’ਚ 56, ਫਾਜ਼ਿਲਕਾ ’ਚ 55, ਕਪੂਰਥਲਾ, ਫਤਿਹਗੜ੍ਹ ਸਹਬਿ ’ਚ 48-48, ਮਾਨਸਾ ’ਚ 46, ਨਵਾਂ ਸ਼ਹਿਰ ’ਚ 39, ਮੁਕਤਸਰ ’ਚ 37, ਬਰਨਾਲਾ ’ਚ 36, ਤਰਨਤਾਰਨ ’ਚ 35, ਫਰੀਦਕੋਟ ’ਚ 20, ਮੋਗਾ ’ਚ 11, ਰੋਪੜ ’ਚ 10 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ।