DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Congress Crisis: ਸਚਿਨ ਪਾਇਲਟ ਵੱਲੋਂ ਰਾਜਾ ਵੜਿੰਗ ਨਾਲ ਮੁਲਾਕਾਤ

ਪੰਜਾਬ ਦੇ ਪੰਜ-ਰੋਜ਼ਾ ਦੌਰੇ 'ਤੇ ਅੱਜ ਆ ਰਹੇ ਹਨ ਪਾਇਲਟ

  • fb
  • twitter
  • whatsapp
  • whatsapp
Advertisement

Punjab Congress Crisis: ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਸਚਿਨ ਪਾਇਲਟ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਅਹਿਮ ਮੁਲਾਕਾਤ ਕੀਤੀ। ਪਾਇਲਟ ਅੱਜ ਪੰਜਾਬ ਦੇ ਪੰਜ-ਰੋਜ਼ਾ ਦੌਰੇ 'ਤੇ ਆ ਰਹੇ ਹਨ, ਜਿਸ ਤੋਂ ਠੀਕ ਪਹਿਲਾਂ ਹੋਈ ਇਸ ਮੀਟਿੰਗ ਦੇ ਕਈ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ।

ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਰਾਜਾ ਵੜਿੰਗ ਉਨ੍ਹਾਂ ਪਾਰਟੀ ਆਗੂਆਂ ਵਿਰੁੱਧ ਸਿਆਸੀ ਮੋਰਚਾ ਖੋਲ੍ਹੀ ਬੈਠੇ ਹਨ, ਜਿਨ੍ਹਾਂ ਨੂੰ ਉਹ ਪ੍ਰਧਾਨਗੀ ਦੇ ਅਹੁਦੇ ਤੋਂ ਆਪਣੀ ਛੁੱਟੀ ਲਈ ਜ਼ਿੰਮੇਵਾਰ ਮੰਨਦੇ ਹਨ।

Advertisement

ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਦੇ ਸੁਰ ਕੁਝ ਨਰਮ ਦਿਖਾਈ ਦਿੱਤੇ। ਉਨ੍ਹਾਂ ਆਪਣੇ 'ਐਕਸ' (X) ਖਾਤੇ 'ਤੇ ਲਿਖਿਆ ਕਿ ਸਚਿਨ ਪਾਇਲਟ ਨਾਲ ਪੰਜਾਬ ਦੇ ਮੁੱਦਿਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਬਹੁਤ ਹੀ ਉਸਾਰੂ ਚਰਚਾ ਹੋਈ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਪਾਇਲਟ ਦੇ ਸਿਆਸੀ ਤਜਰਬੇ ਦਾ ਕਾਂਗਰਸ ਨੂੰ ਵੱਡਾ ਫ਼ਾਇਦਾ ਹੋਵੇਗਾ ਅਤੇ ਪਾਰਟੀ ਆਗਾਮੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰੇਗੀ।

Advertisement

ਓਧਰ, ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਪਾਇਲਟ ਦਾ ਇਹ ਦੌਰਾ ਇੱਕ ਤਰ੍ਹਾਂ ਨਾਲ ਸੰਤੁਲਨ ਬਣਾਉਣ ਦੀ ਕਵਾਇਦ ਹੈ। ਪਿਛਲੇ ਦਿਨਾਂ ਵਿੱਚ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖੇਮੇ ਨੇ ਭੁਪੇਸ਼ ਬਘੇਲ ਅਤੇ ਵੜਿੰਗ ਦੀ ਛੁੱਟੀ ਕਰਵਾ ਕੇ ਨਵੀਆਂ ਨਿਯੁਕਤੀਆਂ 'ਤੇ ਮੋਹਰ ਲਗਵਾਈ ਸੀ, ਤਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਪਾਰਟੀ ਅੰਦਰ ਆਪਣਾ ਵੱਖਰਾ ਧੜਾ ਮਜ਼ਬੂਤ ਕਰਦੇ ਨਜ਼ਰ ਆ ਰਹੇ ਸਨ।  ਹਾਲਾਂਕਿ, ਹੁਣ ਸੂਤਰਾਂ ਦਾ ਕਹਿਣਾ ਹੈ ਕਿ ਪਾਇਲਟ ਅਤੇ ਵੜਿੰਗ ਵਿਚਾਲੇ ਸਿਆਸੀ ਸਹਿਮਤੀ ਬਣ ਗਈ ਹੈ। ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਪਾਇਲਟ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਵੜਿੰਗ ਪੰਜਾਬ ਕਾਂਗਰਸ ਦਾ ਅਹਿਮ ਹਿੱਸਾ ਹਨ ਅਤੇ ਉਹ ਪਾਰਟੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ।

Advertisement
×