DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab and Haryana High Court ਦਾ ਹੋਵੇਗਾ ਵਿਸਥਾਰ

10 ਲੱਖ ਵਰਗ ਫੁੱਟ ਥਾਂ ਦਾ ਹੋਵੇਗਾ ਵਾਧਾ; ਵਿਰਾਸਤੀ ਦਿੱਖ ਰਹੇਗੀ ਬਰਕਰਾਰ

  • fb
  • twitter
  • whatsapp
  • whatsapp
Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਦੂਰ ਕਰਨ ਲਈ ਵੱਡੇ ਪੱਧਰ ’ਤੇ ਵਿਸਥਾਰ ਦੀ ਯੋਜਨਾ ਤਿਆਰ ਕੀਤੀ ਗਈ ਹੈ। ਹੌਲਿਸਟਿਕ ਡਿਵੈਲਪਮੈਂਟ ਯੋਜਨਾ ਤਹਿਤ ਅਦਾਲਤੀ ਇਮਾਰਤ ਵਿੱਚ ਕਮਰਿਆਂ, ਦਫ਼ਤਰਾਂ, ਰਜਿਸਟਰੀ ਸ਼ਾਖਾਵਾਂ, ਵਕੀਲਾਂ ਅਤੇ ਲੋਕਾਂ ਲਈ ਸਹੂਲਤਾਂ ਵਧਾਉਣ ਲਈ ਲਗਪਗ 10 ਲੱਖ ਵਰਗ ਫੁੱਟ ਵਾਧੂ ਥਾਂ ਜੋੜਨ ਦੀ ਤਿਆਰੀ ਹੈ। ਇਸ ਦੇ ਨਾਲ ਹੀ ਲਗਪਗ ਇੰਨੀ ਹੀ ਜਗ੍ਹਾ ਪਾਰਕਿੰਗ ਲਈ ਉਪਲਬਧ ਕਰਵਾਈ ਜਾਵੇਗੀ। ਯੋਜਨਾ ਦਾ ਉਦੇਸ਼ ਵਧ ਰਹੇ ਅਦਾਲਤੀ ਕੰਮਕਾਜ ਲਈ ਲੋੜੀਂਦਾ ਢਾਂਚਾ ਮੁਹੱਈਆ ਕਰਵਾਉਣਾ ਹੈ, ਜਦਕਿ ਚੰਡੀਗੜ੍ਹ ਦੀ ਵਿਰਾਸਤੀ ਅਤੇ ਵਾਤਾਵਰਨੀ ਪਛਾਣ ਨੂੰ ਸੁਰੱਖਿਅਤ ਰੱਖਿਆ ਜਾਵੇਗਾ।

ਆਜ਼ਾਦੀ ਦਿਵਸ ਸਮਾਗਮ ਦੌਰਾਨ ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਕਿਹਾ ਕਿ ਹਾਈ ਕੋਰਟ ਦੀ ਇਮਾਰਤ ਦੀ ਯੋਜਨਾ ਸ਼ੁਰੂ ਵਿੱਚ ਸੀਮਤ ਗਿਣਤੀ ਜੱਜਾਂ ਅਤੇ ਅਦਾਲਤੀ ਕਮਰਿਆਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸੀ। ਸਮੇਂ ਦੇ ਨਾਲ ਕੰਮ ਦਾ ਬੋਝ ਅਤੇ ਲੋੜਾਂ ਕਾਫ਼ੀ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਨਿਆਂ ਦੇਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਇਸ ਲਈ ਹੌਲਿਸਟਿਕ ਡਿਵੈਲਪਮੈਂਟ ਪਲਾਨ ਤਿਆਰ ਕੀਤਾ ਗਿਆ ਹੈ।

Advertisement

ਹਾਈ ਕੋਰਟ ਵਿੱਚ 85 ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ ਦੇ ਮੁਕਾਬਲੇ ਇਸ ਵੇਲੇ ਸਿਰਫ਼ 69 ਅਦਾਲਤੀ ਕਮਰੇ ਕਾਰਜਸ਼ੀਲ ਹਨ। 5 ਦਸੰਬਰ, 2025 ਨੂੰ ਜਾਰੀ ਕੀਤੇ ਹੁਕਮਾਂ ਵਿੱਚ ਬੈਂਚ ਪਹਿਲਾਂ ਹੀ ਬੁਨਿਆਦੀ ਢਾਂਚੇ ਦੀ ਘਾਟ ਦਾ ਜ਼ਿਕਰ ਕਰ ਚੁੱਕੀ ਹੈ। ਇਹ ਯੋਜਨਾ 2014 ਤੋਂ ਵਿਚਾਰ ਅਧੀਨ ਹੈ।

Advertisement

ਸ਼ੁਰੂਆਤੀ ਯੋਜਨਾ 2.90 ਲੱਖ ਵਰਗ ਫੁੱਟ ਵਿੱਚ ਗਰਾਊਂਡ ਪਲੱਸ ਦੋ ਮੰਜ਼ਿਲਾਂ ਦੀ ਸੀ। ਬਾਅਦ ਵਿੱਚ ਇਸ ਨੂੰ 3.21 ਲੱਖ ਵਰਗ ਫੁੱਟ ਅਤੇ ਗਰਾਊਂਡ ਪਲੱਸ ਤਿੰਨ ਮੰਜ਼ਿਲਾਂ ਤੱਕ ਵਧਾਇਆ ਗਿਆ। ਹਾਲਾਂਕਿ ਕੰਜਰਵੇਸ਼ਨ ਆਰਕੀਟੈਕਟ ਦੀਆਂ ਸਿਫ਼ਾਰਸ਼ਾਂ ਮਗਰੋਂ ਇਸ ਨੂੰ ਘਟਾ ਕੇ 2.66 ਲੱਖ ਵਰਗ ਫੁੱਟ ਕਰ ਦਿੱਤਾ ਗਿਆ। ਅਕਤੂਬਰ 2019 ਵਿੱਚ ਕਮੇਟੀ ਨੇ 3.45 ਲੱਖ ਵਰਗ ਫੁੱਟ ਦੀ ਤਜਵੀਜ਼ ਨੂੰ ਮਨਜ਼ੂਰੀ ਦਿੰਦਿਆਂ ਭਵਿੱਖੀ ਵਿਸਥਾਰ ਲਈ ਗਰਾਊਂਡ ਪਲੱਸ ਚਾਰ ਮੰਜ਼ਿਲਾਂ ਦੀ ਸਮਰੱਥਾ ਅਨੁਸਾਰ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਜੁਲਾਈ 2020 ਵਿੱਚ ਪ੍ਰਾਜੈਕਟ ਰਿਪੋਰਟ ਨੂੰ ਸਿਧਾਂਤਕ ਤੌਰ ’ਤੇ ਮਨਜ਼ੂਰੀ ਮਿਲਣ ਦੇ ਬਾਵਜੂਦ ਵਿਰਾਸਤੀ ਇਤਰਾਜ਼ਾਂ ਕਾਰਨ ਕੰਮ ਅੱਗੇ ਨਹੀਂ ਵਧ ਸਕਿਆ। ਇਸ ਦੌਰਾਨ ਰਜਿਸਟਰੀ ਦਾ ਸਟਾਫ਼ ਤੰਗ ਕਮਰਿਆਂ ਵਿੱਚ ਕੰਮ ਕਰਨ ਲਈ ਮਜਬੂਰ ਸੀ। ਹੁਣ ਨਵੇਂ ਵਿਸਥਾਰ ਦਾ ਉਦੇਸ਼ ਨਿਆਂ ਪ੍ਰਣਾਲੀ ਦੀਆਂ ਭਵਿੱਖੀ ਲੋੜਾਂ ਪੂਰੀਆਂ ਕਰਨਾ ਹੈ।

Advertisement
×