DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਾਲਵਾ ਨਹਿਰ ਨੂੰ ਲੈ ਕੇ ਹੋਈ ਜਨਤਕ ਸੁਣਵਾਈ; ਕਿਸਾਨਾਂ ਵੱਲੋਂ ਨਹਿਰ ਦੀ ਬਜਾਏ ਅਬੋਹਰ ਬਰਾਂਚ ਵਿੱਚ ਪਾਣੀ ਵਧਾਉਣ ਲਈ ਪੈਰਵਾਈ

ਪੰਜਾਬ ਸਰਕਾਰ ਵੱਲੋਂ ਨਵੀਂ ਉਸਾਰੀ ਜਾ ਰਹੀ ‘ਮਾਲਵਾ ਨਹਿਰ’ ਸਬੰਧੀ ਨਹਿਰੀ ਕਲੋਨੀ ਵਿਖੇ ਹੋਈ ਜਨਤਕ ਸੁਣਵਾਈ ਦੌਰਾਨ ਕਿਸਾਨਾਂ ਨੇ ਆਪਣੇ ਸ਼ੰਕੇ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਹਿਰ ਪਾਣੀ ਦੀ ਕੁਦਰਤੀ ਢਾਲ ਦੇ ਉਲਟ ਹੋਣ ਕਰਕੇ ਫ਼ਾਇਦੇਮੰਦ ਸਾਬਤ ਨਹੀਂ ਹੋਵੇਗੀ। ਉਨ੍ਹਾਂ...

  • fb
  • twitter
  • whatsapp
  • whatsapp
featured-img featured-img
ਮਾਲਵਾ ਨਹਿਰ ਦੀ ਉਸਾਰੀ ਸਬੰਧੀ ਸੁਣਵਾਈ ’ਚ ਸ਼ਾਮਲ ਕਿਸਾਨ ਤੇ ਅਧਿਕਾਰੀ। ਫੋਟੋ: ਪ੍ਰੀਤ
Advertisement

ਪੰਜਾਬ ਸਰਕਾਰ ਵੱਲੋਂ ਨਵੀਂ ਉਸਾਰੀ ਜਾ ਰਹੀ ‘ਮਾਲਵਾ ਨਹਿਰ’ ਸਬੰਧੀ ਨਹਿਰੀ ਕਲੋਨੀ ਵਿਖੇ ਹੋਈ ਜਨਤਕ ਸੁਣਵਾਈ ਦੌਰਾਨ ਕਿਸਾਨਾਂ ਨੇ ਆਪਣੇ ਸ਼ੰਕੇ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਹਿਰ ਪਾਣੀ ਦੀ ਕੁਦਰਤੀ ਢਾਲ ਦੇ ਉਲਟ ਹੋਣ ਕਰਕੇ ਫ਼ਾਇਦੇਮੰਦ ਸਾਬਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਜੇਕਰ ਅਬੋਹਰ ਬਰਾਂਚ ਵਿੱਚ ਪਾਣੀ ਵਧਾ ਕੇ ਨਵੇਂ ਮੋਘੇ ਦਿੱਤੇ ਜਾਣ ਤਾਂ ਉਹ ਜ਼ਿਆਦਾ ਦਰੁਸਤ ਰਹੇਗਾ।

ਪਾਣੀਆਂ ਦੀ ਸੰਭਾਲ ਲਈ ਯਤਨਸ਼ੀਲ ਸੰਸਥਾ ਦੇ ਬੁਲਾਰੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਮਾਲਵਾ ਨਹਿਰ ਦੀ ਉਸਾਰੀ ਨਾਲ ਜ਼ਮੀਨ ਤੇ ਦਰਖ਼ਤਾਂ ਦੀ ਬਰਬਾਦੀ ਅਤੇ ਪੈਸੇ ਦੇ ਹੋਣ ਵਾਲੇ ਵੱਡੇ ਨੁਕਸਾਨ ਦੇ ਨਾਲ-ਨਾਲ, ਇਸ ਨਹਿਰ ਦੇ ਸਿੰਚਾਈ ਲਈ ਢੁਕਵਾਂ ਨਾ ਹੋਣ ਦਾ ਮੁੱਦਾ ਵੀ ਉਭਾਰਿਆ। ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਨੇ ਦੱਸਿਆ ਕਿ ਨਹਿਰ ਦੇ ਮੌਜੂਦਾ ਪ੍ਰਾਜੈਕਟ ਅਨੁਸਾਰ ਮਾਲਵਾ ਨਹਿਰ ਵਿੱਚੋਂ ਮੋਘੇ ਨਹੀਂ ਦਿੱਤੇ ਜਾਣੇ, ਬਲਕਿ ਲਿਫ਼ਟ ਪੰਪਾਂ ਨਾਲ ਸਿੰਚਾਈ ਹੋਣੀ ਹੈ। ਇਸ ਨਾਲ ਬਿਜਲੀ ਅਤੇ ਡੀਜ਼ਲ ਦਾ ਖ਼ਰਚਾ ਵੀ ਵਧੇਗਾ।

Advertisement

ਉਨ੍ਹਾਂ ਕਿਹਾ ਕਿ ਨਹਿਰ ਦੀ ਦਿਸ਼ਾ (ਢਾਲ) ਉਲਟ ਹੈ, ਇਸ ਕਰਕੇ ਪਾਣੀ ਦੀ ਪੂਰੀ ਪਹੁੰਚ ਸੰਭਵ ਨਹੀਂ ਹੈ। ਉਨ੍ਹਾਂ ਇਸ ਨਹਿਰ ਵਿੱਚ ਗੰਦੇ ਨਾਲੇ ਦਾ ਦੂਸ਼ਿਤ ਪਾਣੀ ਪੈਣ ਦੀ ਵੀ ਸ਼ੰਕਾ ਜ਼ਾਹਰ ਕੀਤੀ। ਕਿਸਾਨ ਚਾਹੁੰਦੇ ਹਨ ਕਿ ਹਰੀਕੇ ਪੱਤਣ ਤੋਂ ਨਹਿਰ ਕੱਢਣ ਦੀ ਬਜਾਏ ਅਬੋਹਰ ਬਰਾਂਚ ਵਿੱਚ ਪਾਣੀ ਪਾਇਆ ਜਾਵੇ, ਜਦੋਂ ਕਿ ਹੁਣ ਅਬੋਹਰ ਬਰਾਂਚ ਨੂੰ ਡਰੇਨ (Drain) ਬਣਾਉਣ ਦੀ ਯੋਜਨਾ ਹੈ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਹਿਰ ਹਰੀਕੇ ਪੱਤਣ ਕੋਲੋਂ ਪਿੰਡ ਜੱਟਾਂਵਾਲੀ ਤੋਂ ਸ਼ੁਰੂ ਹੋ ਕੇ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਖੇਤਰ ਨੂੰ ਸਿੰਚਾਈ ਦਾ ਪਾਣੀ ਦੇਵੇਗੀ। ਇਸ ਨਹਿਰ ਪ੍ਰਾਜੈਕਟ ਦਾ ਕਲਚਰੇਬਲ ਕਮਾਂਡ ਏਰੀਆ (Culturable Command Area) 86 ਹਜ਼ਾਰ 87 ਹੈਕਟੇਅਰ ਹੈ। ਇਸ ਨਹਿਰ ਦੀ ਕੁੱਲ ਲੰਬਾਈ 141 ਕਿਲੋਮੀਟਰ ਹੈ ਅਤੇ ਇਹ ਮੁਕਤਸਰ ਜ਼ਿਲ੍ਹੇ ਦੇ ਵੜਿੰਗ ਖੇੜਾ ਦੇ ਨੇੜੇ ਖ਼ਤਮ ਹੋਵੇਗੀ। ਇਹ ਨਹਿਰ ਰਾਜਸਥਾਨ ਫੀਡਰ ਦੇ ਬਰਾਬਰ (ਨਾਲ-ਨਾਲ) ਬਣਨੀ ਹੈ। ਇਸ ਕਾਰਜ ਵਾਸਤੇ 2528 ਕਰੋੜ ਰੁਪਏ ਖ਼ਰਚ ਆਉਣੇ ਹਨ ਅਤੇ ਵਾਤਾਵਰਣ ਦੇ ਬਚਾਅ ਵਾਸਤੇ ਵੀ 6.34 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਪ੍ਰਾਜੈਕਟ ਵਿੱਚ ਮੁਕਤਸਰ ਜ਼ਿਲ੍ਹੇ ਦੇ ਕਰੀਬ 24 ਪਿੰਡ ਸ਼ਾਮਲ ਹਨ।

ਅਧਿਕਾਰੀਆਂ ਦਾ ਪੱਖ

ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਮਾਲਵਾ ਨਹਿਰ ਪਾਣੀ ਦੇਣ ਦੇ ਕਾਬਲ ਹੈ ਅਤੇ ਇਸ ਦੀ ਢਾਲ ਵਗੈਰਾ ਬਿਲਕੁਲ ਸਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਰਹੰਦ ਫੀਡਰ ’ਤੇ ਲੱਗੇ ਲਿਫ਼ਟ ਪੰਪਾਂ ਨੂੰ ਹੀ ਮਾਲਵਾ ਨਹਿਰ ਵਿੱਚ ਸ਼ਿਫ਼ਟ ਕੀਤਾ ਜਾਵੇਗਾ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਫਿਰ ਵੀ ਕਿਸਾਨਾਂ ਨੇ (ਜਨਤਕ ਸੁਣਵਾਈ ਦੌਰਾਨ) ਜਿਹੜੀਆਂ ਮੰਗਾਂ ਅਤੇ ਸ਼ੰਕੇ ਰੱਖੇ ਹਨ, ਉਨ੍ਹਾਂ ’ਤੇ ਵੀ ਡੂੰਘਾਈ ਨਾਲ ਵਿਚਾਰ ਕੀਤਾ ਜਾਵੇਗਾ।

Advertisement
×