PU Senate Elections: ਸੁਖਦੇਵ ਸਿਰਸਾ ਦੀ ਚੋਣ ਮੁਹਿੰਮ ਤੇਜ਼
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਲਈ ਗ੍ਰੈਜੂਏਟ ਕਾਂਸਟੀਚੁਐਂਸੀ ਤੋਂ ਡਾ. ਸੁਖਦੇਵ ਸਿੰਘ ਸਿਰਸਾ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਮੀਟਿੰਗ ਪੀਪਲਜ਼ ਕਨਵੈਨਸ਼ਨ ਸੈਂਟਰ 36-ਬੀ ਵਿੱਚ ਡਾ. ਸਵਰਾਜਬੀਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 50 ਤੋਂ ਵੱਧ ਸਮਾਜਿਕ ਕਾਰਕੁਨਾਂ, ਵਿਦਵਾਨਾਂ, ਵਕੀਲਾਂ,...
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਲਈ ਗ੍ਰੈਜੂਏਟ ਕਾਂਸਟੀਚੁਐਂਸੀ ਤੋਂ ਡਾ. ਸੁਖਦੇਵ ਸਿੰਘ ਸਿਰਸਾ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਮੀਟਿੰਗ ਪੀਪਲਜ਼ ਕਨਵੈਨਸ਼ਨ ਸੈਂਟਰ 36-ਬੀ ਵਿੱਚ ਡਾ. ਸਵਰਾਜਬੀਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 50 ਤੋਂ ਵੱਧ ਸਮਾਜਿਕ ਕਾਰਕੁਨਾਂ, ਵਿਦਵਾਨਾਂ, ਵਕੀਲਾਂ, ਮਹਿਲਾ ਕਾਰਕੁਨਾਂ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਇਸ ਦੌਰਾਨ ਆਉਂਦੇ ਦਿਨਾਂ ਵਿੱਚ ਸੁਖਦੇਵ ਸੈਨੇਟ ਮੁਹਿੰਮ ਨੂੰ ਸਿਖਰ ’ਤੇ ਪਹੁੰਚਾਉਣ ਲਈ ਵਿਚਾਰ-ਚਰਚਾ ਕੀਤੀ ਗਈ। ਆਰੰਭ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੰਜਾਬ ਵਿੱਚ ਚੱਲ ਰਹੀ ਭਰਪੂਰ ਅਤੇ ਉਤਸ਼ਾਹਜਨਕ ਮੁਹਿੰਮ ਦੀ ਰਿਪੋਰਟਿੰਗ ਕੀਤੀ। ਇਸ ਮਗਰੋਂ ਡਾ. ਸਵਰਾਜਬੀਰ ਨੇ ਆਖਿਆ ਕਿ ਹਰ ਸਾਥੀ ਹਰ ਰੋਜ਼ ਘੱਟੋ-ਘੱਟ ਦੋ ਤਿੰਨ ਘੰਟੇ ਕੱਢ ਕੇ ਵੋਟਰ ਮੈਂਬਰਾਂ ਤੱਕ ਪਹੁੰਚ ਕਰੇ। ਡਾ. ਆਮੀਰ ਸੁਲਤਾਨਾ ਨੇ ਵੋਟਰ ਮੈਂਬਰਾਂ ਦੀ ਇੰਟਰਨੈੱਟ ਉਤੇ ਖੋਜ ਕਰਨ ਦਾ ਤਰੀਕਾ ਪ੍ਰਦਰਸ਼ਨ ਰਾਹੀਂ ਸਮਝਾਇਆ। ਕਾਮਰੇਡ ਦਿਲਦਾਰ ਨੇ ਕਿਹਾ ਕਿ ਵੱਧ ਤੋਂ ਵੱਧ ਵੋਟਰਾਂ ਨੂੰ ਘਰੋਂ ਲਿਜਾਣ ਖਾਸ ਕਰ ਕੇ ਬਜ਼ੁਰਗਾਂ ਨੂੰ ਪੋਲਿੰਗ ਬੂਥਾਂ ’ਤੇ ਪਹੁੰਚਾਉਣ ਵਾਸਤੇ ਧਿਆਨ ਕੇਂਦਰਿਤ ਕਰਨਾ ਹੈ। ਇਸ ਦੌਰਾਨ ਭੁਪਿੰਦਰ ਮਲਿਕ ਜਨਰਲ ਸਕੱਤਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਡਾ. ਗੁਰਮੇਲ ਸਿੰਘ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ, ਬਲਕਾਰ ਸਿੱਧੂ ਪ੍ਰਧਾਨ ਇਪਟਾ ਚੰਡੀਗੜ੍ਹ, ਸੇਵਾਮੁਕਤ ਪ੍ਰਿੰਸੀਪਲ ਗੁਰਦੇਵ ਪਾਲ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਡਾ. ਅਰਵਿੰਦਰ ਸਾਂਬਰ, ਇਸਤਰੀ ਸਭਾ ਆਗੂ ਵੀਣਾ ਜੰਮੂ, ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ , ਅਮਰਜੀਤ ਅਰਪਣ ਨੇ ਵੀ ਚੋਣ ਮੁਹਿੰਮ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਰਾਜ ਕੁਮਾਰ, ਪ੍ਰੀਤਮ ਹੁੰਦਲ, ਮਨਬਰ ਸਿੰਘ, ਸੁਦੇਸ਼ ਕੁਮਾਰੀ, ਕਿਰਪਾਲ ਸਿੰਘ ਹੀਰਾ ਰੈਕਟਰ ਕਥੂਰੀਆ, ਕਾਰਥਿਕਾ ਸਿੰਘ, ਡਾ. ਜਤਿੰਦਰ, ਊਸ਼ਾ ਕੰਵਰ, ਏ ਐੱਸ ਪਾਲ, ਸੁਖਪਾਲ ਸਿੰਘ ਹੁੰਦਲ, ਲਾਲ ਚੰਦ, ਧਰਮਪਾਲ ਰਾਣਾ, ਰਾਜੇਸ਼ ਕੁਮਾਰ, ਹਰਮਿੰਦਰ ਕਾਲੜਾ, ਪ੍ਰੋ. ਅਮਨਦੀਪ ਸਿੰਘ, ਬਲਦੇਵ ਸਿੰਘ, ਰੇਸ਼ਮਾ ਕੌਰ, ਹਰਮਿੰਦਰ ਪਾਲ ਸਿੰਘ ਸਮੇਤ ਦਰਜਨਾਂ ਹੋਰ ਸਾਥੀ ਹਾਜ਼ਰ ਸਨ। ਮੀਟਿੰਗ ਵਿੱਚ ਹਰ ਬੂਥ ਦੀ ਇੰਚਾਰਜ ਟੀਮ ਨੂੰ ਵੋਟਰ ਸੂਚੀ, ਵੋਟਰ ਕਾਰਡ, ਸੁਖਦੇਵ ਕਾਰਡ, ਪੋਸਟਰ ਦੇ ਕੇ ਮੁਹਿੰਮ ਚਲਾਉਣ ਅਤੇ ਟੈਂਟ ਲਾਉਣ ਲਈ ਤਿਆਰ ਕਰ ਕੇ ਭੇਜਿਆ ਗਿਆ। ਮੀਟਿੰਗ ਨੇ ਇੱਕ ਸ਼ੋਕ ਮਤਾ ਪਾਸ ਕਰ ਕੇ ਪ੍ਰਸਿੱਧ ਇਪਟਾ ਗਾਇਕ ਮਰਹੂਮ ਸੁਰਿੰਦਰ ਕੌਰ ਦੀ ਧੀ ਇਪਟਾ ਕਲਾਕਾਰ ਡੌਲੀ ਗੁਲੇਰੀਆ ਦੇ ਪਤੀ ਲੈਫਟੀਨੈਂਟ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦੇ ਦੇਹਾਂਤ ’ਤੇ ਦੁੱਖ ਵੀ ਪ੍ਰਗਟ ਕੀਤਾ।

