DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੀ ਯੂ ਸੈਨੇਟ ਚੋਣਾਂ: ਤਕਨੀਕੀ ਤੇ ਪੇਸ਼ੇਵਰ ਕਾਲਜ ਕਾਂਸਟੀਚੁਐਂਸੀ ਤੋਂ ਛੇ ਪ੍ਰਤੀਨਿਧੀ ਚੁਣੇ

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਮੱਦੇਨਜ਼ਰ ਅੱਜ ਤਕਨੀਕੀ ਅਤੇ ਪੇਸ਼ੇਵਰ ਕਾਲਜ ਕਾਂਸਟੀਚੁਐਂਸੀ ਤੋਂ ਛੇ ਪ੍ਰਤੀਨਿਧੀਆਂ ਦੀ ਚੋਣ ਕਰ ਲਈ ਗਈ ਹੈ। ਇਹ ਚੁਣੇ ਗਏ ਛੇ ਉਮੀਦਵਾਰ ਹੁਣ ਚਾਂਸਲਰ ਦੀ ਪ੍ਰਵਾਨਗੀ ਦੇ ਅਧੀਨ ਹਨ। ਪੀ ਯੂ ਦੇ ਬੁਲਾਰੇ ਨੇ ਦੱਸਿਆ...

  • fb
  • twitter
  • whatsapp
  • whatsapp
Advertisement

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਮੱਦੇਨਜ਼ਰ ਅੱਜ ਤਕਨੀਕੀ ਅਤੇ ਪੇਸ਼ੇਵਰ ਕਾਲਜ ਕਾਂਸਟੀਚੁਐਂਸੀ ਤੋਂ ਛੇ ਪ੍ਰਤੀਨਿਧੀਆਂ ਦੀ ਚੋਣ ਕਰ ਲਈ ਗਈ ਹੈ। ਇਹ ਚੁਣੇ ਗਏ ਛੇ ਉਮੀਦਵਾਰ ਹੁਣ ਚਾਂਸਲਰ ਦੀ ਪ੍ਰਵਾਨਗੀ ਦੇ ਅਧੀਨ ਹਨ। ਪੀ ਯੂ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਿੰਸੀਪਲ ਸ਼੍ੇਣੀ ਵਿੱਚੋਂ ਡਾ. ਸਪਨਾ ਨੰਦਾ (ਚੰਡੀਗੜ੍ਹ) ਇੱਕ ਵੋਟ ਨਾਲ ਚੁਣੀ ਗਈ, ਜਦੋਂ ਕਿ ਵਿਧੀ ਭੱਲਾ (ਪੰਜਾਬ) ਅਤੇ ਪ੍ਰਗਟ ਸਿੰਘ ਗਰਚਾ (ਪੰਜਾਬ) 11-11 ਵੋਟਾਂ ਨਾਲ ਚੁਣੇ ਗਏ। ਇਸੇ ਤਰ੍ਹਾਂ ਸਟਾਫ ਸ਼੍ੇਣੀ ਵਿੱਚੋਂ ਸੁਰੇਸ਼ ਕੁਮਾਰ (ਚੰਡੀਗੜ੍ਹ) 111 ਵੋਟਾਂ ਨਾਲ, ਵਿਪੁਲ ਕੁਮਾਰ ਨਾਰੰਗ (ਪੰਜਾਬ) 141 ਵੋਟਾਂ ਨਾਲ ਅਤੇ ਗੁਰਮੀਤ ਸਿੰਘ (ਪੰਜਾਬ) 113 ਵੋਟਾਂ ਨਾਲ ਚੁਣੇ ਗਏ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਸ਼੍ੇਣੀ ਵਿੱਚ ਕੁੱਲ 41 ਵੋਟਾਂ ਪਈਆਂ।

ਰਜਿਸਟਰਡ ਗ੍ਰੈਜੂਏਟ ਹਲਕੇ ਲਈ ਚੋਣ 20 ਨੂੰ

Advertisement

ਰਜਿਸਟਰਡ ਗ੍ਰੈਜੂਏਟ ਹਲਕੇ ਲਈ ਚੋਣ 20 ਸਤੰਬਰ ਨੂੰ ਕੁੱਲ 15 ਅਸਾਮੀਆਂ ਲਈ ਹੋਵੇਗੀ। ਇਨ੍ਹਾਂ ’ਚੋਂ ਦੋ ਸੀਟਾਂ ਫ਼ਿਰੋਜ਼ਪੁਰ (ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਜ਼ਿਲ੍ਹੇ ਦੇ ਪੁਰਾਣੇ ਖੇਤਰਾਂ ਸਮੇਤ), ਹੁਸ਼ਿਆਰਪੁਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਚੌਰ ਤਹਿਸੀਲ ਨਾਲ ਸਬੰਧਤ ਰਜਿਸਟਰਡ ਗ੍ਰੈਜੂਏਟਾਂ ਲਈ ਰਾਖਵੀਆਂ ਹਨ। ਇੱਕ ਸੀਟ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਰਾਖਵੀਂ ਹੈ ਅਤੇ ਬਾਕੀ 12 ਸੀਟਾਂ ਉੱਪਰ ਦੱਸੇ ਗਏ ਸਮੇਤ ਹੋਰ ਖੇਤਰਾਂ ਲਈ ਹਨ।

Advertisement

Advertisement
×