PSPCL Strike: ਬੇਸਿੱਟਾ ਰਹੀ ਬਿਜਲੀ ਮੁਲਾਜ਼ਮਾਂ ਦੀ ਮੀਟਿੰਗ; ਅਗਲੀ ਰਣਨੀਤੀ ਲਈ ਜਥੇਬੰਦੀ ਦੀ ਮੀਟਿੰਗ ਅੱਜ
21 ਜੁਲਾਈ ਤੋਂ ਸਮੂਹਿਕ ਛੁੱਟੀ ’ਤੇ ਹਨ ਬਿਜਲੀ ਮੁਲਾਜ਼ਮ: ਬਿਜਲੀ ਮੰਤਰੀ ਨਾਲ ਦੇਰ ਰਾਤ ਤੱਕ ਚੱਲੀ ਗੱਲਬਾਤ ਨਹੀਂ ਚੜ੍ਹੀ ਪਰਵਾਨ; ਸਾਂਝੇ ਮੋਰਚੇ ਵੱਲੋਂ ਦੁਪਹਿਰ 12 ਵਜੇ ਅਹਿਮ ਬੈਠਕ
Advertisement
PSPCL Employees Strike: 21 ਜੁਲਾਈ ਤੋਂ ਜਾਰੀ ਬਿਜਲੀ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ’ਤੇ ਆਧਾਰਿਤ ‘ਹੜਤਾਲ’ ਸਬੰਧੀ ਬਿਜਲੀ ਮੰਤਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਇਹ ਮੀਟਿੰਗ 25/26 ਜੁਲਾਈ ਦੀ ਮੱਧ ਰਾਤ ਕਰੀਬ 11 ਵਜੇ ਤੱਕ ਚੱਲੀ, ਜਿਸ ਦੌਰਾਨ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਨਾਲ ਗੱਲਬਾਤ ਹੋਈ, ਪਰ ਅਖ਼ੀਰ ਇਹ ਬਿਨਾ ਕਿਸੇ ਸਿੱਟੇ ’ਤੇ ਪੁੱਜਿਆਂ ਹੀ ਸਮਾਪਤ ਹੋ ਗਈ। ਇਸ ਦੀ ਪੁਸ਼ਟੀ ਸੂਬਾ ਆਗੂ ਕੁਲਵਿੰਦਰ ਢਿੱਲੋਂ ਅਤੇ ਹਰਪਾਲ ਧਾਲੀਵਾਲ ਨੇ ਕੀਤੀ ਹੈ।
ਉੱਧਰ, ਇਸ ਸਬੰਧੀ ਅਗਲੀ ਰਣਨੀਤੀ ਉਲੀਕਣ ਲਈ ਸਾਂਝੇ ਥੜ੍ਹੇ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਅੱਜ ਦੁਪਹਿਰ 12 ਵਜੇ ਹੋਵੇਗੀ।
Advertisement
Advertisement
Advertisement
×

