PSEB: ਅੱਠਵੀਂ ਦੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਜੂਨ ’ਚ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀਂ ਐਲਾਨੇ ਅੱਠਵੀਂ ਦੇ ਨਤੀਜਿਆਂ ਵਿੱਚ ਰੀ-ਅਪੀਅਰ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਜੂਨ ਵਿੱਚ ਲਈ ਜਾਵੇਗੀ। ਬੋਰਡ ਦੇ ਉਪ ਸਕੱਤਰ ਪ੍ਰੀਖਿਆ ਅੱਠਵੀਂ ਅਤੇ ਅਕਾਦਮਿਕ ਅਨੁਸਾਰ ਵਿਦਿਆਰਥੀਆਂ ਨੂੰ ਪਾਸ ਹੋਣ ਦਾ ਇੱਕੋ ਮੌਕਾ ਦਿੱਤਾ ਜਾਵੇਗਾ। ਪਾਸ...
Advertisement
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀਂ ਐਲਾਨੇ ਅੱਠਵੀਂ ਦੇ ਨਤੀਜਿਆਂ ਵਿੱਚ ਰੀ-ਅਪੀਅਰ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਜੂਨ ਵਿੱਚ ਲਈ ਜਾਵੇਗੀ। ਬੋਰਡ ਦੇ ਉਪ ਸਕੱਤਰ ਪ੍ਰੀਖਿਆ ਅੱਠਵੀਂ ਅਤੇ ਅਕਾਦਮਿਕ ਅਨੁਸਾਰ ਵਿਦਿਆਰਥੀਆਂ ਨੂੰ ਪਾਸ ਹੋਣ ਦਾ ਇੱਕੋ ਮੌਕਾ ਦਿੱਤਾ ਜਾਵੇਗਾ। ਪਾਸ ਨਾ ਹੋ ਸਕਣ ਵਾਲਿਆਂ ਦਾ ਨਤੀਜਾ ਨਾਟ ਪ੍ਰਮੋਟਿਡ ਐਲਾਨਿਆ ਜਾਵੇਗਾ। ਉਨ੍ਹਾਂ ਨੂੰ ਦੁਬਾਰਾ ਅੱਠਵੀਂ ਕਲਾਸ ਵਿੱਚ ਦਾਖ਼ਲ ਹੋਣਾ ਪਵੇਗਾ। ਲਾਜ਼ਮੀ ਪ੍ਰੀਖਿਆ ਫੀਸ 1200 ਰੁਪਏ ਅਤੇ ਸਰਟੀਫਿਕੇਟ ਹਾਰਡ ਕਾਪੀ ਫੀਸ 250 ਰੁਪਏ ਹੋਵੇਗੀ। ਬਿਨਾਂ ਲੇਟ ਫੀਸ ਤੋਂ ਫਾਰਮ ਭਰਨ ਦੀ ਆਖ਼ਰੀ ਮਿਤੀ 8 ਮਈ ਹੋਵੇਗੀ। ਪ੍ਰੀਖਿਆ ਫੀਸ ਨਾਲ 500 ਰੁਪਏ ਲੇਟ ਫੀਸ ਨਾਲ 15 ਮਈ ਤੱਕ ਫਾਰਮ ਭਰੇ ਜਾ ਸਕਣਗੇ। ਇਵੇਂ ਹੀ 1500 ਰੁਪਏ ਦੀ ਲੇਟ ਫੀਸ ਨਾਲ 22 ਮਈ ਤੱਕ ਫਾਰਮ ਭਰੇ ਜਾ ਸਕਣਗੇ।
Advertisement
Advertisement
×
