DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੱਸ-ਟਰਾਲਾ ਹਾਦਸੇ ਵਿੱਚ PRTC ਕੰਡਕਟਰ ਦੀ ਮੌਤ; ਲੋਕਾਂ ਨੇ ਸੜਕ ’ਤੇ ਲਾਇਆ ਧਰਨਾ

ਪੁਲੀਸ ਦੇ ਦੇਰੀ ਨਾਲ ਪੁੱਜਣ ਕਾਰਨ ਲੱਗਿਆ ਲੰਬਾ ਟਰੈਫਿਕ ਜਾਮ

  • fb
  • twitter
  • whatsapp
  • whatsapp
featured-img featured-img
ਦੋਰਾਹਾ ਨੇੜੇ ਹੋਏ ਹਾਦਸੇ ਵਿੱਚ ਨੁਕਸਾਨੀ ਗਈ ਬੱਸ । ਫ਼ੋਟੋ: ਓਬਰਾਏ
Advertisement

ਅੱਜ ਤੜਕੇ ਕਰੀਬ ਸਾਢੇ ਪੰਜ ਵਜੇ ਦੋਰਾਹਾ ਨੇੜੇ ਜਰਨੈਲੀ ਸੜਕ ’ਤੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਬੱਸ ਕੰਡਕਟਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. (PRTC) ਦੀ ਬੱਸ ਜਦੋਂ ਪਟਿਆਲਾ ਤੋਂ ਦੋਰਾਹੇ ਵੱਲ ਆ ਰਹੀ ਸੀ, ਤਾਂ ਦੋਰਾਹਾ ਮੈਕਡੋਨਲਡ ਨੇੜੇ ਇੱਕ ਸਮਾਨ ਨਾਲ ਭਰਿਆ ਵੱਡਾ ਟਰਾਲਾ ਪੁੱਲ ਨੇੜੇ ਸਰਵਿਸ ਰੋਡ ਵੱਲ ਮੁੜਦਿਆਂ ਬੱਸ ਦੇ ਖੱਬੇ ਪਾਸੇ ਅਗਲੇ ਹਿੱਸੇ ਨਾਲ ਟਕਰਾ ਗਿਆ।

ਇਸ ਟੱਕਰ ਦੇ ਸਿੱਟੇ ਵਜੋਂ ਬੱਸ ਦੀ ਅਗਲੀ ਸੀਟ ’ਤੇ ਬੈਠੇ ਕੰਡਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਪਛਾਣ 31 ਸਾਲਾ ਜਸਪਾਲ ਸਿੰਘ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਬੱਸ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ, ਜਦੋਂ ਕਿ ਬੱਸ ਵਿੱਚ ਸਵਾਰ ਬਾਕੀ ਯਾਤਰੀ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਟਰਾਲੇ ਸਮੇਤ ਫ਼ਰਾਰ ਹੋ ਗਿਆ।

Advertisement

ਘਟਨਾ ਉਪਰੰਤ ਦੋਰਾਹਾ ਪੁਲੀਸ ਦੇ ਮੌਕੇ ’ਤੇ ਨਾ ਪੁੱਜਣ ਕਾਰਨ ਇਲਾਕੇ ਦੇ ਲੋਕਾਂ, ਰਾਹਗੀਰਾਂ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਵੱਲੋਂ ਜਰਨੈਲੀ ਸੜਕ ’ਤੇ ਧਰਨਾ ਦਿੱਤਾ ਗਿਆ। ਇਸ ਕਾਰਨ ਲੱਗੇ ਲੰਮੇ ਟਰੈਫਿਕ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

Advertisement

ਇਸ ਉਪਰੰਤ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਟਰਾਲਾ ਡਰਾਈਵਰ ਵਿਰੁੱਧ ਕਾਰਵਾਈ ਆਰੰਭਦਿਆਂ ਟਰਾਲਾ ਆਪਣੇ ਕਬਜ਼ੇ ਵਿੱਚ ਲੈ ਲਿਆ। ਕੰਡਕਟਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ।

Advertisement
×