DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PRTC Bus Conductor: ਬਠਿੰਡਾ ਨੇੜੇ ਚੰਦਭਾਨ ਵਿਚ ਕੰਡਕਟਰ ਦੀ ਕੁੱਟਮਾਰ ਕਾਰਨ ਰੋਸ

ਔਰਤ ਸਮੇਤ 8-10 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

  • fb
  • twitter
  • whatsapp
  • whatsapp
Advertisement

PRTC bus conductor assaulted Jaito: ਬਠਿੰਡਾ ਤੋਂ ਫਰੀਦਕੋਟ ਜਾ ਰਹੀ ਬੱਸ ਦੇ ਕੰਡਕਟਰ ਨਾਲ ਬੱਸ ਅੱਡਾ ਚੰਦਭਾਨ ਵਿੱਚ 8-10 ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੈਤੋ ਪੁਲੀਸ ਨੇ ਕੰਡਕਟਰ ਦੇ ਬਿਆਨਾਂ ਦੇ ਆਧਾਰ ’ਤੇ ਇੱਕ ਔਰਤ ਸਮੇਤ 8-10 ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਸੇਵਕ ਸਿੰਘ ਵਾਸੀ ਝੋਟੀ ਵਾਲਾ ਜ਼ਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਉਹ ਪੀ.ਆਰ.ਟੀ.ਸੀ. ਦੀ ਬੱਸ ਨੰਬਰ ਪੀਬੀ-09-ਐੱਸ-1501 (ਰੂਟ ਨੰਬਰ 312) ’ਤੇ ਕੰਡਕਟਰ ਵਜੋਂ ਡਿਊਟੀ ਕਰ ਰਿਹਾ ਸੀ। ਬੱਸ ਸ਼ਾਮ ਕਰੀਬ 5:40 ਵਜੇ ਬਠਿੰਡਾ ਤੋਂ ਚੱਲ ਕੇ ਗੋਨਿਆਣਾ, ਜੈਤੋ ਰਾਹੀਂ ਫ਼ਰੀਦਕੋਟ ਜਾ ਰਹੀ ਸੀ।

Advertisement

ਉਸ ਨੇ ਦੱਸਿਆ ਕਿ ਇੱਕ ਔਰਤ ਸਵਾਰੀ ਰੋਜ਼ਾਨਾ ਇਸ ਰੂਟ ’ਤੇ ਬਠਿੰਡਾ ਤੋਂ ਪਿੰਡ ਸੇਵੇਵਾਲਾ ਤੱਕ ਸਫ਼ਰ ਕਰਦੀ ਹੈ। 2 ਸਤੰਬਰ ਨੂੰ ਵੀ ਉਹ ਬੱਸ ਵਿੱਚ ਸਵਾਰ ਹੋਈ। ਕੰਡਕਟਰ ਮੁਤਾਬਿਕ ਉਸ ਨੇ ਔਰਤ ਨੂੰ ਕਿਹਾ ਕਿ ‘ਬੱਸ ਅੱਜ ਲੇਟ ਹੈ, ਇਸ ਲਈ ਆਪਣੇ ਬੱਸ ਸਟਾਪ ਤੋਂ ਪਹਿਲਾਂ ਹੀ ਬਾਰੀ ਵਿੱਚ ਆ ਜਾਵੇ।’ ਇਸ ਗੱਲ ਨੂੰ ਲੈ ਕੇ ਔਰਤ ਨੇ ਕਥਿਤ ਤੌਰ ’ਤੇ ਭਰੀ ਬੱਸ ਵਿੱਚ ਉਸ ਨਾਲ ਬਹਿਸਬਾਜ਼ੀ ਕੀਤੀ ਅਤੇ ਮਾੜਾ ਵਿਹਾਰ ਕੀਤਾ।

Advertisement

ਬਿਆਨ ਮੁਤਾਬਿਕ ਜਦੋਂ ਬੱਸ ਕਰੀਬ 6:15 ਵਜੇ ਚੰਦਭਾਨ ਬੱਸ ਅੱਡੇ ’ਤੇ ਪੁੱਜੀ, ਤਾਂ ਉੱਥੇ 8-10 ਅਣਪਛਾਤੇ ਵਿਅਕਤੀ ਮੌਜੂਦ ਸਨ। ਉਨ੍ਹਾਂ ਨੇ ਬੱਸ ਰੋਕ ਕੇ ਕੰਡਕਟਰ ’ਤੇ ਔਰਤ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾਉਂਦਿਆਂ ਉਸ ਨੂੰ ਬੱਸ ਵਿੱਚੋਂ ਧੂਹ ਕੇ ਬਾਹਰ ਕੱਢ ਲਿਆ ਅਤੇ ਕੁੱਟਮਾਰ ਕੀਤੀ।

ਕੰਡਕਟਰ ਦੇ ਬਿਆਨ ਦਰਜ ਹੋਣ ਉਪਰੰਤ ਪੁਲੀਸ ਵੱਲੋਂ ਭਾਰਤੀ ਨਿਆਂਏ ਸਹਿਤ ਦੀਆਂ ਧਾਰਾਵਾਂ 126(2), 132, 221, 191(3), 190 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਲੰਘੀ ਸ਼ਾਮ ਬੱਸਾਂ ਵਾਲਿਆਂ ਵੱਲੋਂ ਚੰਦਭਾਨ ਵਿਖੇ ਸੜਕ ਉੱਪਰ ਬੱਸਾਂ ਟੇਢੀਆਂ ਲਾ ਕੇ ਰੋਸ ਵਜੋਂ ਆਵਾਜਾਈ ਠੱਪ ਕਰ ਦਿੱਤੀ ਗਈ ਸੀ। ਬਾਅਦ ’ਚ ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਦਾ ਭਰੋਸਾ ਮਿਲਣ ’ਤੇ ਪੀ.ਆਰ.ਟੀ.ਸੀ ਮੁਲਾਜ਼ਮ ਦੇਰ ਸ਼ਾਮ ਨੂੰ ਆਵਾਜਾਈ ਚਾਲੂ ਕਰਨ ਲਈ ਰਾਜ਼ੀ ਹੋਏ।

Advertisement
×