ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ : The Tribune India

ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ

ਭਰਤੀ ਸਬੰਧੀ ਕੱਢੇ ਇਸ਼ਤਿਹਾਰ ਰਾਹੀਂ ਪਹਿਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੀਆਂ ਨੌਕਰੀਆਂ ਖੋਹਣ ਦਾ ਲਾਇਆ ਦੋਸ਼

ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਸੂਬੇ ਭਰ ਵਿੱਚ ਰੋਸ ਮੁਜ਼ਾਹਰੇ

ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ। -ਫੋਟੋ: ਰਾਜੇਸ਼ ਸੱਚਰ

ਕੁਲਦੀਪ ਸਿੰਘ

ਚੰਡੀਗੜ੍ਹ, 21 ਅਕਤੂਬਰ

ਪੰਜਾਬ ਦੇ 48 ਸਰਕਾਰੀ ਕਾਲਜਾਂ ਵਿਚਲੇ 962 ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੇ ਵਿਭਾਗ ਵੱਲੋਂ ਕੱਢੀਆਂ ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਮਗਰੋਂ ਆਪਣੀਆਂ ਨੌਕਰੀਆਂ ’ਤੇ ਤਲਵਾਰ ਲਟਕਦੀ ਦੇਖ ਅੱਜ ਸੂਬੇ ਭਰ ਦੇ ਸਰਕਾਰੀ ਕਾਲਜਾਂ ਵਿੱਚੋਂ ਸਮੂਹਿਕ ਛੁੱਟੀ ਲੈ ਕੇ ਕਾਲਜਾਂ ਦੇ ਗੇਟਾਂ ਬਾਹਰ ਰੋਸ ਪ੍ਰਦਰਸ਼ਨ ਕੀਤੇ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਾਵਿੰਦਰ ਸਿੰਘ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਪਿਛਲੇ 18-20 ਸਾਲਾਂ ਤੋਂ ਸੂਬੇ ਦੇ ਸਰਕਾਰੀ ਕਾਲਜਾਂ ਦਾ ਕੰਮ ਕਾਜ ਸੰਭਾਲ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਰੁਜ਼ਗਾਰ ਨੂੰ ਖੋਹ ਰਹੀ ਹੈ। ਇੱਕ ਪਾਸੇ ਘਰ-ਘਰ ਰੁਜ਼ਗਾਰ ਦੇਣ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਗੈਸਟ ਫੈਕਲਟੀ ਲੈਕਚਰਾਰ ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਰੁਜ਼ਗਾਰ ਤੋਂ ਵਾਂਝਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 48 ਸਰਕਾਰੀ ਕਾਲਜਾਂ ਵਿੱਚ 1873 ਅਸਾਮੀਆਂ ਹਨ, ਜਿਨ੍ਹਾਂ ’ਚੋਂ 962 ’ਤੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਕੰਮ ਕਰ ਰਹੇ ਹਨ ਤੇ 400 ਦੇ ਕਰੀਬ ਮਨਜ਼ੂਰਸ਼ੁਦਾ ਅਸਾਮੀਆਂ ਖਾਲੀ ਪਈਆਂ ਹਨ। ਨਵੇਂ ਖੋਲ੍ਹੇ ਸਰਕਾਰੀ ਕਾਲਜਾਂ ਵਿੱਚ ਵੀ 160 ਅਸਾਮੀਆਂ ਖਾਲੀ ਹਨ। ਐਸੋਸੀਏਸ਼ਨ ਦੇ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਅਸਲ ਵਿੱਚ ਰੁਜ਼ਗਾਰ ਦੇਣਾ ਚਾਹੁੰਦੀ ਹੈ ਤਾਂ ਉਹ ਨਿਰੋਲ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਇਸ਼ਤਿਹਾਰ ਜਾਰੀ ਕਰੇ ਤਾਂ ਜੋ ਕਿਸੇ ਵੀ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਦੀ ਨੌਕਰੀ ਨਾ ਖੋਹੀ ਜਾਵੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਪ੍ਰੋ. ਅਸ਼ਵਨੀ ਕੁਮਾਰ ਪੋਜੇਵਾਲ, ਡਾ. ਪਰਮਜੀਤ ਸਿੰਘ ਅੰਮ੍ਰਿਤਸਰ, ਪ੍ਰੋ. ਲਖਵਿੰਦਰ ਸਿੰਘ ਲੁਧਿਆਣਾ, ਪ੍ਰੋ. ਪਲਵਿੰਦਰ ਕੌਰ ਹੁਸ਼ਿਆਰਪੁਰ, ਪ੍ਰੋ. ਅਨੂੰ ਸ਼ਰਮਾ ਰੋਪੜ, ਪ੍ਰੋ. ਹਰਕਮਲ ਕੌਰ ਅੰਮ੍ਰਿਤਸਰ, ਪ੍ਰੋ. ਰਵਨੀਤ ਕੌਰ ਰੋਪੜ, ਪ੍ਰੋ. ਪਰਮਜੀਤ ਸਿੰਘ ਮਾਲੇਰਕੋਟਲਾ, ਪ੍ਰੋ. ਰਵਿੰਦਰ ਸਿੰਘ ਡੇਰਾਬੱਸੀ, ਪ੍ਰੋ. ਸਾਹਿਦ ਮਾਲੇਰਕੋਟਲਾ, ਪ੍ਰੋ. ਕੁਲਦੀਪ ਸਿੰਘ ਮਾਨਸਾ ਹਾਜ਼ਰ ਸਨ। 

ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦੀ ਚਿਤਾਵਨੀ

ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ 962 ਪਰਿਵਾਰਾਂ ਦੀ ਨੌਕਰੀ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਸਰਕਾਰੀ ਖਜ਼ਾਨੇ ਵਿੱਚੋਂ 56,100 ਰੁਪਏ ਦੇਣ ਦਾ ਐਲਾਨ ਜਲਦ ਨਾ ਕੀਤਾ ਤਾਂ ਉਹ ਆਪਣੇ ਪਰਿਵਾਰਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਣਗੇ ਅਤੇ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਦੀਆਂ ਰਿਹਾਇਸ਼ਾਂ ਅੱਗੇ ਪੱਕੇ ਮੋਰਚੇ ਲਗਾਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All