ਨਸ਼ਾ ਤਸਕਰ ਔਰਤ ਦੀ 13.70 ਲੱਖ ਦੀ ਜਾਇਦਾਦ ਜਾਮ
ਸ਼ਹਿਰ ਦੇ ਨਾਲ ਲੱਗਦੇ ਪਿੰਡ ਮੁਰਾਦਪੁਰਾ ਵਿੱਚ ਸਥਿਤ ਇੱਕ ਨਸ਼ਾ ਤਸਕਰ ਔਰਤ ਦੀ 13.70 ਲੱਖ ਰੁਪਏ ਕੀਮਤ ਦੀ ਪ੍ਰਾਪਰਟੀ ਨੂੰ ਸਿਟੀ ਪੁਲੀਸ ਵੱਲੋਂ ਫਰੀਜ਼ ਕਰਕੇ ਉਸ ’ਤੇ ਨੋਟਿਸ ਲਗਾ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐੱਸ ਪੀ ਗੁਰਬੀਰ...
Advertisement
ਸ਼ਹਿਰ ਦੇ ਨਾਲ ਲੱਗਦੇ ਪਿੰਡ ਮੁਰਾਦਪੁਰਾ ਵਿੱਚ ਸਥਿਤ ਇੱਕ ਨਸ਼ਾ ਤਸਕਰ ਔਰਤ ਦੀ 13.70 ਲੱਖ ਰੁਪਏ ਕੀਮਤ ਦੀ ਪ੍ਰਾਪਰਟੀ ਨੂੰ ਸਿਟੀ ਪੁਲੀਸ ਵੱਲੋਂ ਫਰੀਜ਼ ਕਰਕੇ ਉਸ ’ਤੇ ਨੋਟਿਸ ਲਗਾ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐੱਸ ਪੀ ਗੁਰਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਔਰਤ ਸੁਰਜੀਤ ਕੌਰ ਉਰਫ਼ ਸੀਤੋ ਪੁੱਤਰੀ ਦਲੀਪ ਸਿੰਘ ਵਾਸੀ ਪਿੰਡ ਮੁਰਾਦਪੁਰਾ ’ਤੇ ਨਸ਼ਾ ਤਸਕਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੱਤ ਮਾਮਲੇ ਦਰਜ ਹਨ ਅਤੇ ਉਹ ਅੱਜ-ਕੱਲ੍ਹ ਜੇਲ੍ਹ ਵਿੱਚ ਹੈ।
ਉਨ੍ਹਾਂ ਦੱਸਿਆ ਕਿ ਇਹ ਜਾਇਦਾਦ ਉਸ ਨੇ ਨਸ਼ਾ ਵੇਚ ਕੇ ਕੀਤੀ ਕਮਾਈ ਤੋਂ ਬਣਾਈ ਹੈ। ਇਸ ਸਬੰਧ ਵਿੱਚ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਉਪਰੰਤ ਅਥਾਰਟੀ ਦਿੱਲੀ ਤੋਂ ਮਿਲੇ ਹੁਕਮਾਂ ‘ਤੇ ਇਹ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ, ਜਿਸ ਨੂੰ ਹੁਣ ਵੇਚਿਆ ਨਹੀਂ ਜਾ ਸਕੇਗਾ।
Advertisement
Advertisement
