DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News : ਨਸ਼ਾ ਤਸਕਰਾਂਂ ਦੀ 2 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ 

ਨਸ਼ਿਆਂ ਦੇ ਤਸਕਰ ਬਖਸ਼ੇ ਨਹੀਂ ਜਾਣਗੇ -ਡੀ ਐੱਸ ਪੀ

  • fb
  • twitter
  • whatsapp
  • whatsapp
Advertisement
ਇੱਥੋਂ ਦੀ ਪੁਲੀਸ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅੱਜ ਤਿੰਨ ਨਸ਼ਾ ਤਸਕਰਾਂਂ ਦੀ 2 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
ਡੀ ਐੱਸ ਪੀ ਜਸਵਰਿੰਦਰ ਸਿੰਘ ਅਤੇ ਥਾਣਾ ਮੁਖੀ ਭਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਸਕਰਾਂਂ ਵਲੋਂ ਗਲਤ ਤਰੀਕੇ ਨਾਲ ਇਹ ਜਾਇਦਾਦਾਂ ਬਣਾਈਆਂ ਗਈਆਂ ਸਨ। ਖੇਤਰ ਦੇ ਇਹ ਤਿੰਨੋਂ ਨਸ਼ਾ ਤਸਕਰ ਵੱਖ ਵੱਖ ਨਸ਼ਾ ਤਸਕਰੀ ਦੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਡੀ ਐੱਸ ਪੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਪਿੰਡ ਦਾਨੇਵਾਲਾ ਵਿਰੁੱਧ ਤਿੰਨ ਮੁਕੱਦਮੇ ਦਰਜ ਹਨ ਅਤੇ ਇਸ ਦੀ ਇੱਕ ਕਰੋੜ 34 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ ਉਸ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਗਗਨਦੀਪ ਸਿੰਘ ਵਾਸੀ ਸੈਦੇਸਾਹਵਾਲਾ ਉੱਤੇ ਵੀ 3 ਮੁਕੱਦਮੇ ਦਰਜ ਹਨ, ਇਸ ਦੀ 45 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰਨ ਅਤੇ 2 ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਲਵਹੀਰਾ ਸਿੰਘ ਲਵ ਵਾਸੀ ਫਤਿਹਗੜ੍ਹ ਪੰਜਤੂਰ  ਦੀ 45 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕਰਨ ਵਾਸਤੇ ਘਰਾਂ ਦੇ ਬਾਹਰ ਨੋਟਿਸ ਚਪਕਾ ਦਿੱਤੇ ਗਏ ਹਨ।
 ਪੁਲੀਸ ਮੁਤਾਬਕ ਪੜਤਾਲ ਕਰਨ ਤੋਂ ਬਾਅਦ ਮੁਲਜ਼ਮਾਂ ਵਲੋਂ ਗਲਤ ਢੰਗ ਨਾਲ ਬਣਾਈ ਗਈ ਜਾਇਦਾਦ ਬਾਰੇ ਪਤਾ ਚੱਲਿਆ ਸੀ। ਡੀ ਐੱਸ ਪੀ ਨੇ ਦੱਸਿਆ ਕਿ ਨਸ਼ਾ ਵਿਰੋਧੀ ਸਬੰਧਤ ਧਾਰਾਵਾਂ ਤਹਿਤ ਭਾਰਤ ਸਰਕਾਰ ਦੇ ਵਿੱਤ ਵਿਭਾਗ ਰਾਹੀਂ ਮਨਜ਼ੂਰੀ ਪ੍ਰਾਪਤ ਕਰਨ ਮਗਰੋਂ ਪੁਲੀਸ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
Advertisement
×