ਪੰਜਾਬ ’ਚ ਬਿਜਲੀ ਸੰਕਟ ਗੰਭੀਰ: ਲਹਿਰਾ ਮੁਹੱਬਤ ਤਾਪਘਰ ਦਾ ਦੂਜਾ ਯੂਨਿਟ ਬੰਦ

ਪੰਜਾਬ ’ਚ ਬਿਜਲੀ ਸੰਕਟ ਗੰਭੀਰ: ਲਹਿਰਾ ਮੁਹੱਬਤ ਤਾਪਘਰ ਦਾ ਦੂਜਾ ਯੂਨਿਟ ਬੰਦ

ਜੋਗਿੰਦਰ ਸਿੰਘ ਮਾਨ

ਮਾਨਸਾ, 14 ਮਈ

ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਲਈ ਅੱਜ ਉਸ ਵੇਲੇ ਨਵੀਂ ਕਸੂਤੀ ਸਥਿਤੀ ਪੈਦਾ ਹੋ ਗਈ, ਜਦੋਂ ਰਾਜ‌ ਦੇ ਸਰਕਾਰੀ ਖੇਤਰ ਹੇਠਲੇ ਗੁਰੂ ਹਰਿਗੋਬਿੰਦ ਤਾਪਘਰ ਲਹਿਰਾ ਮੁਹਬੱਤ ਦਾ ਇੱਕ ਹੋਰ ਯੂਨਿਟ ਬੰਦ ਹੋ ਗਿਆ। ਇਸ ਤਾਪਘਰ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੈ। ਇਸ ਤਾਪਘਰ ਦੇ ਜਿਹੜੇ ਦੋ ਯੂਨਿਟ ਚੱਲ ਰਹੇ ਹਨ, ਉਹ ਵੀ ਸਮਰੱਥਾ ਨਾਲੋਂ ਘੱਟ ਬਿਜਲੀ ਪੈਦਾ ਕਰ ਰਹੇ ਹਨ। ਇਸ ਤਾਪਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਦੀ ਹੈ, ਜਿਸ ਵਿਚੋਂ ਚੱਲ ਰਹੇ ਦੋਵੇਂ ਯੂਨਿਟ (3 ਅਤੇ 4) ਸਿਰਫ 312 ਮੈਗਾਵਾਟ ਹੀ ਬਿਜਲੀ ਪੈਦਾਵਾਰ ਕਰ ਰਹੇ ਹਨ। ਇਸ ਤਾਪਘਰ ਵਿਚ ਅਚਾਨਕ ਪਏ ਤਕਨੀਕੀ ਨੁਕਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਭੇਲ ਤੋਂ ਟੈਕਨੀਕਲ ਮਾਹਿਰਾਂ ਦੀ ਵਿਸ਼ੇਸ਼ ਟੀਮ ਬੁਲਾ ਲਈ ਗਈ ਹੈ। ਪਾਵਰਕੌਮ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ ਤੋਂ ਪੁੱਜ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਤਾਪਘਰ‌ ਵਿਚ ਸੁਆਹ ਨੂੰ ਵੱਖ ਕਰਨ ਵਾਲਾ ਵੱਡਾ ਯੰਤਰ‌ ਅਚਾਨਕ ਡਿੱਗ ਪਿਆ, ਜਿਸ ਨਾਲ ਯੂਨਿਟ ਨੰਬਰ 2 ਵਿਚ ਵੱਡਾ ਨੁਕਸ ਪੈ ਗਿਆ ਹੈ।ਤਾਪਘਰ ਵਿਚ ਕੰਮ ਕਰਦੇ ਅਧਿਕਾਰੀਆਂ ਅਨੁਸਾਰ ਯੂਨਿਟ ਨੰਬਰ 2 ਦਾ ਈਐੱਸਪੀ ਅੱਧੀ ਰਾਤ ਤੋਂ ਬਾਅਦ ਟੁੱਟ ਗਿਆ, ਜਿਸ ਕਾਰਨ ਧਮਾਕਾ ਹੋਇਆ ਅਤੇ ਬਿਜਲੀ ਉਤਪਾਦਨ ਬੰਦ ਹੋ ਗਿਆ। ਪਤਾ ਲੱਗਿਆ ਹੈ ਕਿ ਗਰਮ ਰਾਖ਼ ਕਾਰਨ ਦੋ ਕਰਮਚਾਰੀਆਂ ਦੇ ਪੈਰਾਂ ਤੋਂ ਗੋਢਿਆਂ ਤੱਕ ਲੱਤਾਂ ਝੁਲਸ ਗਈਆਂ ਹਨ। ਰਾਖ਼ ਨਾਲ ਭਰੇ ਈਐੱਸਪੀ ਖੰਬੇ ਬੈਠ ਗਏ ਹਨ। ਇਸ ਤਾਪਘਰ ਦੇ ਦੋ ਯੂਨਿਟ ਬੰਦ ਹੋਣ ਕਾਰਨ ਰਾਜ ਵਿੱਚ ਬਿਜਲੀ ਉਤਪਾਦਨ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਹ ਤੋਂ ਪਹਿਲਾਂ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਦਾ ਇੱਕ ਯੂਨਿਟ 15, ਅਪਰੈਲ ਤੋਂ ਬੰਦ ਹੈ ਅਤੇ ਚੱਲ ਰਹੇ ਦੋ ਯੂਨਿਟ ਵੀ ਘੱਟ ਸਮਰਥਾ ਨਾਲ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਜੀਵੀਕੇ ਗੋਬਿੰਦ ਵਾਲ ਦਾ ਇੱਕ ਯੂਨਿਟ ਬੰਦ ਚੱਲਿਆ ਆ ਰਿਹਾ ਹੈ ਅਤੇ ਉਸ ਦਾ ਇਕ ਯੂਨਿਟ ਵੀ ਅੱਧਾ ਉਤਪਾਦਨ ਕਰ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All