DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡੋਪ ਟੈਸਟ ਨੂੰ ਲੈ ਕੇ ਖੰਨਾ ਹਸਪਤਾਲ ਵਿੱਚ ਮਚਿਆ ਸਿਆਸੀ ਘਮਸਾਣ

ਖੰਨਾ ਦੇ ਸਿਵਲ ਹਸਪਤਾਲ ਵਿੱਚ ਮੰਤਰੀ ਦੇ ਡੋਪ ਟੈਸਟ ਦੀ ਪ੍ਰਕਿਰਿਆ ਨੂੰ ਲੈ ਕੇ ਆਹੋ-ਆਹਮਣੇ ਹੋਏ ‘ਆਪ’ ਅਤੇ ਵਿਰੋਧੀ ਧਿਰਾਂ ਦੇ ਆਗੂ

  • fb
  • twitter
  • whatsapp
  • whatsapp
featured-img featured-img
ਆਪਣੀ ਡੋਪ ਟੈਸਟ ਰਿਪੋਰਟ ਦਿਖਾਉਂਦੇ ਹੋਏ ਅਕਾਲੀ ਆਗੂ ਯਾਦਵਿੰਦਰ ਸਿੰਘ। ਫੋਟੋ: ਓਬਰਾਏ
Advertisement

ਨਸ਼ਿਆਂ ਦੇ ਮੁੱਦੇ ’ਤੇ ਸਿਵਲ ਹਸਪਤਾਲ ਖੰਨਾ ਵਿਖੇ ਸਿਆਸੀ ਆਗੂਆਂ ਦੇ ਹੋਣ ਵਾਲੇ ਡੋਪ ਟੈਸਟ ਮੌਕੇ ਵੱਡਾ ਵਿਵਾਦ ਹੋ ਗਿਆ। ਜਿਸ ਨੇ ਡੋਪ ਟੈਸਟ ਰਿਪੋਰਟ ਦੀ ਥਾਂ ਸੈਂਪਲ ਇੱਕਠਾ ਕਰਨ ਦੀ ਪ੍ਰਕਿਰਿਆ ਅਤੇ ਹਸਪਤਾਲ ਪ੍ਰਬੰਧਨ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਗੂਆਂ ਨੇ ਗੰਭੀਰ ਸਵਾਲ ਉਠਾਏ।

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਡੋਪ ਟੈਸਟ ਸਵੇਰੇ 11 ਵਜੇ ਨਿਰਧਾਰਤ ਕੀਤਾ ਗਿਆ ਸੀ ਅਤੇ ਮੰਤਰੀ ਸੌਂਦ ਸਰਕਾਰੀ ਹਸਪਤਾਲ ਵਿੱਚ ਲਗਪਗ 10 ਮਿੰਟ ਪਹਿਲਾਂ ਪਹੁੰਚੇ। ਉਹ ਸਿੱਧੇ ਐੱਸ.ਐੱਮ.ਓ. ਡਾ. ਮਨਿੰਦਰ ਸਿੰਘ ਭਸੀਨ ਦੇ ਕਮਰੇ ਵਿੱਚ ਗਏ ਅਤੇ ਟੈਸਟ ਲਈ ਨਮੂਨਾ ਦਿੱਤਾ ਅਤੇ ਕੁਝ ਮਿੰਟਾਂ ਬਾਅਦ ਟੈਸਟ ਦਾ ਨਤੀਜਾ ਨੈਗੇਟਿਵ ਘੋਸ਼ਿਤ ਕੀਤਾ ਗਿਆ। ਜਦੋਂ ਅਕਾਲੀ ਦਲ ਦੇ ਹਲਕਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦੂ, ਸਾਬਕਾ ਕਾਂਗਰਸੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਭਾਜਪਾ ਆਗੂ ਅਨਿਲ ਦੱਤ ਫੱਲੀ, ਅਨੁਜ ਛਾਹੜੀਆ ਅਤੇ ਐਡਵੋਕੇਟ ਚਿਰਾਂਸ਼ੂ ਰਤਨ ਸਵੇਰੇ 11 ਵਜੇ ਦੇ ਕਰੀਬ ਹਸਪਤਾਲ ਪਹੁੰਚੇ ਤਾਂ ਸਥਿਤੀ ਗਰਮਾ ਗਈ।

Advertisement

ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਦਾ ਸੈਂਪਲ ਸਮੇਂ ਤੋਂ ਪਹਿਲਾਂ ਕਿਉਂ ਲਿਆ ਗਿਆ ਜਦੋਂ ਕਿ ਸਾਰਿਆਂ ਲਈ ਨਿਰਧਾਰਤ ਸਮਾਂ ਤੈਅ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਵਿੱਚ ਮੌਜੂਦ ਹੋਰ ਲੈਬ ਟੈਕਨੀਸ਼ੀਅਨਾਂ ਦੀ ਥਾਂ ਮੰਤਰੀ ਦਾ ਸੈਂਪਲ ਲੈਣ ਲਈ ਇੱਕ ਮਹਿਲਾ ਕਰਮਚਾਰੀ ਨੂੰ ਨਿਯੁਕਤ ਕੀਤਾ ਗਿਆ ਸੀ। ਇਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਸਪਤਾਲ ਵਿੱਚ ਹੋਰ ਪੁਰਸ਼ ਲੈਬ ਟੈਕਨੀਸ਼ੀਅਨ ਮੌਜੂਦ ਸਨ ਤਾਂ ਮੰਤਰੀ ਦੀ ਡਿਊਟੀ ਇੱਕ ਮਹਿਲਾ ਕਰਮਚਾਰੀ ਨੂੰ ਕਿਉਂ ਸੌਂਪੀ ਗਈ।

Advertisement

ਵਿਰੋਧੀ ਧਿਰਾਂ ਨੇ ਦੋਸ਼ ਲਗਾਇਆ ਕਿ ਸੈਂਪਲ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਡੋਪ ਟੈਸਟ ਲਈ ਇੱਕੋ ਜਗ੍ਹਾ ਅਤੇ ਸਮੇਂ ’ਤੇ ਪਹੁੰਚੀਆਂ ਸਨ ਤਾਂ ਇਹ ਪ੍ਰਕਿਰਿਆ ਸਾਰਿਆਂ ਲਈ ਇਕਸਾਰ ਕਿਉਂ ਨਹੀਂ ਸੀ? ਇਨ੍ਹਾਂ ਸਵਾਲਾਂ ਨੂੰ ਲੈ ਕੇ ਐੱਸ.ਐੱਮ.ਓ. ਦਫ਼ਤਰ ਵਿਖੇ ‘ਆਪ’, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਵਿਚਕਾਰ ਬਹਿਸ ਛਿੜ ਗਈ ਜਿਸ ਨੂੰ ਮੌਜੂਦ ਪੁਲੀਸ ਅਧਿਕਾਰੀਆਂ ਨੇ ਦਖ਼ਲ ਦੇ ਕੇ ਮੰਤਰੀ ਸੌਂਦ ਨੂੰ ਕਮਰੇ ਤੋਂ ਬਾਹਰ ਕੱਢਿਆ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਯਾਦਵਿੰਦਰ ਸਿੰਘ ਯਾਦੂ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਵੀ ਡੋਪ ਟੈਸਟ ਕਰਵਾਏ ਜੋ ਨੈਗੇਟਿਵ ਆਏ। ਮੰਤਰੀ ਸੌਂਦ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ ਜੋ ਜਾਣਬੁੱਝ ਕੇ ਬੇਬੁਨਿਆਦ ਦੋਸ਼ ਲਗਾ ਰਹੀ ਹੈ। ਵਿਰੋਧੀ ਧਿਰ ਕੋਲ ਨਾ ਤਾਂ ਵਿਕਾਸ ਦੇ ਮੁੱਦਿਆਂ ’ਤੇ ਬਹਿਸ ਕਰਨ ਦੀ ਤਾਕਤ ਹੈ ਅਤੇ ਨਾ ਹੀ ਡੋਪ ਟੈਸਟ ਦੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਬਾਅਦ ਕੋਈ ਮੁੱਦਾ ਬਚਿਆ ਹੈ।

ਯਾਦੂ ਨੇ ਕਿਹਾ ਕਿ ਮੰਤਰੀ ਦੀ ਰਿਪੋਰਟ ਝੂਠੀ ਤਿਆਰ ਕੀਤੀ ਗਈ ਸੀ। ਜੇਕਰ ਮੰਤਰੀ ਨੂੰ ਰਿਪੋਰਟ ’ਤੇ ਪੂਰਾ ਭਰੋਸਾ ਹੈ ਤਾਂ ਡੋਪ ਟੈਸਟ ਲਈ ਉਨ੍ਹਾਂ ਨਾਲ ਪੀ.ਜੀ.ਆਈ. ਚੰਡੀਗੜ੍ਹ ਅਤੇ ਅੰਬਾਲਾ ਜਾਣਾ ਚਾਹੀਦਾ ਹੈ। ਸਾਬਕਾ ਕਾਂਗਰਸੀ ਮੰਤਰੀ ਕੋਟਲੀ ਨੇ ਦੋਸ਼ ਲਗਾਇਆ ਕਿ ਸੌਂਦ ਦਾ ਡੋਪ ਟੈਸਟ ਸੈਂਪਲ ਪਾਰਦਰਸ਼ੀ ਨਹੀਂ ਸੀ।

Advertisement
×