DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਆਸੀ ਮਲਾਲ: ਨਾ ਗੁੱਡਾ ਰਿਹਾ, ਨਾ ਹੀ ਗੁੱਡੀ: ਰਾਜਾ ਵੜਿੰਗ

ਵੜਿੰਗ ਦਾ ਸਚਿਨ ਪਾਇਲਟ ਪ੍ਰਤੀ ਨਰਾਜ਼ਗੀ ਰੌਂਅ; ਚੰਨੀ ਦੀ ਜਿੱਤ ਹੋਈ ਹੈ: ਵੜਿੰਗ

  • fb
  • twitter
  • whatsapp
  • whatsapp
featured-img featured-img
ਰਾਜਾ ਵੜਿੰਗ ਦੀ ਪੁਰਾਣੀ ਤਸਵੀਰ
Advertisement

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਨ ’ਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਪ੍ਰਤੀ ਮਲਾਲ ਨਜ਼ਰ ਆਇਆ। ਰਾਜਾ ਵੜਿੰਗ ਨੇ ਦੱਬੀ ਜ਼ੁਬਾਨ ’ਚ ਸਚਿਨ ਪਾਇਲਟ ਪ੍ਰਤੀ ਆਪਣੀ ਨਰਾਜ਼ਗੀ ਦਰਜ ਕਰਵਾਈ ਹੈ। ਉਨ੍ਹਾਂ ਸਮੁੱਚੇ ਦਿਨ ਮੀਡੀਆ ਨਾਲ ਚੱਲੀ ਚਰਚਾ ਦੌਰਾਨ ਇਹ ਗੱਲ ਕਹੀ ਕਿ ਸਚਿਨ ਪਾਇਲਟ ਦੀ ਜ਼ਰੂਰ ਪੰਜਾਬ ਵਿੱਚੋਂ ਕੋਈ ਅਜਿਹੀ ਫ਼ੀਡਬੈਕ ਹੋਵੇਗੀ, ਜਿਸ ਵਿੱਚ ਉਨ੍ਹਾਂ ਨੂੰ ਮੇਰਾ ਪ੍ਰਧਾਨਗੀ ਦੀ ਕੁਰਸੀ ’ਤੇ ਰਹਿਣਾ ਵਾਜਬ ਨਹੀਂ ਲੱਗਿਆ ਹੋਵੇਗਾ।

ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਦੀ ਇੰਚਾਰਜੀ ਸ਼ੁਰੂ ਹੋਣ ਮਗਰੋਂ ਹੀ ਉਹ ਪ੍ਰਧਾਨ ਦੇ ਅਹੁਦੇ ’ਤੇ ਨਹੀਂ ਰਹੇ। ਉਨ੍ਹਾਂ ਨਾਲੋ-ਨਾਲ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਚਿਨ ਪਾਇਲਟ ਨਾਲ ਕੋਈ ਨਰਾਜ਼ਗੀ ਨਹੀਂ ਹੈ ਅਤੇ ਉਹ ਯੂਥ ਕਾਂਗਰਸ ਦੇ ਸਮਿਆਂ ਤੋਂ ਪੁਰਾਣੇ ਮਿੱਤਰ ਵੀ ਹਨ। ਚੇਤੇ ਰਹੇ ਕਿ ਕਾਂਗਰਸ ਦੀ ਖਿੱਚੋਤਾਣ ਦਰਮਿਆਨ ਬਤੌਰ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਪ੍ਰਧਾਨ ਬਦਲਣ ਦੇ ਮੁੱਦੇ ’ਤੇ ਵਾਰ-ਵਾਰ ਇਹ ਕਿਹਾ ਸੀ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਕੋਈ ਗੁੱਡਾ-ਗੁੱਡੀ ਦੀ ਖੇਡ ਨਹੀਂ ਹੈ।

Advertisement

ਕਾਂਗਰਸ ਹਾਈਕਮਾਂਡ ਨੇ ਪਹਿਲਾਂ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੂੰ ਬਦਲ ਦਿੱਤਾ ਅਤੇ ਹੁਣ ਰਾਜਾ ਵੜਿੰਗ ਨੂੰ ਲਾਂਭੇ ਕਰ ਦਿੱਤਾ ਹੈ। ਬਘੇਲ ਦੇ ਪੁਰਾਣੇ ਬਿਆਨ ’ਤੇ ਟਿੱਪਣੀ ਕਰਦਿਆਂ ਹੁਣ ਵੜਿੰਗ ਨੇ ਕਿਹਾ ਕਿ, “ਹੁਣ ਨਾ ਗੁੱਡਾ ਰਿਹਾ ਹੈ ਅਤੇ ਨਾ ਹੀ ਗੁੱਡੀ।” ਉਹ ਇਹ ਕਹਿਣਾ ਵੀ ਨਹੀਂ ਭੁੱਲੇ ਕਿ ਚੰਨੀ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਜਾਂ ਸੁਖਜਿੰਦਰ ਰੰਧਾਵਾ ਨਾਲ ਕੋਈ ਦਿੱਕਤ ਨਹੀਂ ਹੈ। ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅੱਖ ਦੀ ਰਮਜ਼ ਸਮਝ ਕੇ ਖ਼ੁਦ ਹੀ ਅਸਤੀਫ਼ਾ ਦੇਣ ਆ ਗਏ ਸਨ।

Advertisement

Advertisement
×