DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਲਾ ਦੇ ਚਾਰ ਪੁੱਤਾਂ ਦੀ ਮੌਤ ਦੇ ਦਾਅਵੇ ਮਗਰੋਂ Action ’ਚ ਆਈ Police

ਸੁਲਤਾਨਪੁਰ ਲੋਧੀ ’ਚ ਨਸ਼ੇਡ਼ੀਆਂ ਖ਼ਿਲਾਫ਼ ਚਲਾੲੀ ਵਿਸ਼ੇਸ਼ ਮੁਹਿੰਮ; ‘ਅਾਪ’ ਨੇ ਮਹਿਲਾ ਦੇ ਦੋਸ਼ ਨਕਾਰੇ

  • fb
  • twitter
  • whatsapp
  • whatsapp
featured-img featured-img
ਪੱਤਰਕਾਰਾਂ ਨੂੰ ਵਿਥਿਆ ਸੁਣਾਉਂਦੀ ਹੋਈ ਮਨਜੀਤ ਕੌਰ।
Advertisement
ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਵਸਨੀਕ ਮਨਜੀਤ ਕੌਰ ਵੱਲੋਂ ਆਪਣੇ ਚਾਰ ਪੁੱਤਾਂ ਦੀ ਨਸ਼ੇ ਨਾਲ ਹੋਈ ਮੌਤ ਦੇ ਦਾਅਵੇ ਮਗਰੋਂ ਅੱਜ ਕਪੂਰਥਲਾ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਇਸ ਮਾਮਲੇ ਨੂੰ ਉਜਾਗਰ ਕਰਨ ਦੇ ਇਕ ਦਿਨ ਬਾਅਦ ਪੁਲੀਸ ਨੇ ਕਾਰਵਾਈ ਕੀਤੀ। ਨਸ਼ਿਆਂ ਕਾਰਨ ਬਿਮਾਰ ਪਏ ਔਰਤ ਦੇ ਪੰਜਵੇਂ ਪੁੱਤਰ ਸੋਨੂ (30) ਨੂੰ ਪੁਲੀਸ ਨੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ।

ਪੁਲੀਸ ਨੇ ਕਈ ਹੋਰ ਨੌਜਵਾਨਾਂ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ’ਚ ਰੈਫਰ ਕੀਤਾ ਹੈ ਜਿਨ੍ਹਾਂ ਵਿੱਚ ਇਕ ਹੋਰ ਔਰਤ ਦਾ ਪੁੱਤਰ ਵੀ ਸ਼ਾਮਲ ਹੈ ਜਿਸ ਦਾ ਇਕ ਹੋਰ ਪੁੱਤਰ ਅਤੇ ਪਤੀ ਅੱਠ ਕੁ ਸਾਲ ਪਹਿਲਾਂ ਨਸ਼ਿਆਂ ਦੀ ਭੇਟ ਚੜ੍ਹ ਗਏ ਸਨ। ਮਹਿਲਾ ਨੇ ਦਾਅਵਾ ਕੀਤਾ ਕਿ ਉਸ ਨੇ ਪੁੱਤਰ ਦੇ ਇਲਾਜ ਲਈ 14 ਲੱਖ ਰੁਪਏ ਖ਼ਰਚੇ ਸਨ ਪਰ ਫਿਰ ਵੀ ਕੁਝ ਨਹੀਂ ਹੋਇਆ।

Advertisement

ਪੁਲੀਸ ਨੇ ਜਿਵੇਂ ਹੀ ਕਾਰਵਾਈ ਆਰੰਭੀ ਤਾਂ ਮਨਜੀਤ ਕੌਰ ਭੁੱਬਾਂ ਮਾਰ ਕੇ ਰੋ ਪਈ ਅਤੇ ਉਸ ਨੇ ਮਹਿਲਾ ਪੁਲੀਸ ਕਰਮੀ ਨੂੰ ਗਲਵੱਕੜੀ ’ਚ ਲੈ ਲਿਆ। ‘ਆਪ’ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਮਨਜੀਤ ਕੌਰ ਦੇ ਦਾਅਵਿਆਂ ਨੂੰ ਨਕਾਰਿਆ। ਉਨ੍ਹਾਂ ਕਿਹਾ, ‘‘ਮਹਿਲਾ ਦਾ ਇਕ ਪੁੱਤਰ ਕਰੀਬ ਅੱਠ ਸਾਲ ਪਹਿਲਾਂ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਮਾਰਿਆ ਗਿਆ ਸੀ ਜਦਕਿ ਦੂਜਾ ਪੁੱਤਰ ਕਰੀਬ ਸੱਤ ਸਾਲ ਪਹਿਲਾਂ ਅੱਗ ਲੱਗਣ ਨਾਲ ਮਰ ਗਿਆ ਸੀ। ਤੀਜਾ ਪੁੱਤਰ ਸੱਤ ਸਾਲ ਪਹਿਲਾਂ ਜੇਲ੍ਹ ’ਚ ਮਰ ਗਿਆ ਸੀ ਜੋ ਐੱਨ ਡੀ ਪੀ ਐੱਸ ਐਕਟ ਸਮੇਤ ਦੋ ਕੇਸਾਂ ’ਚ ਬੰਦ ਸੀ। ਚੌਥਾ ਪੁੱਤਰ ਦੋ ਸਾਲ ਪਹਿਲਾਂ ਸ਼ਰਾਬ ਦੇ ਨਸ਼ੇ ਕਾਰਨ ਗੁਰਦੇ ਫੇਲ੍ਹ ਹੋਣ ਕਾਰਨ ਮਰ ਗਿਆ ਸੀ।’’ ਕਪੂਰਥਲਾ ਦੇ ਐੱਸ ਐੱਸ ਪੀ ਗੌਰਵ ਤੂਰਾ ਨੇ ਕਿਹਾ ਕਿ ਐੱਨ ਡੀ ਪੀ ਐੱਸ ਐਕਟ ਤਹਿਤ 1300 ਤੋਂ ਵਧ ਐੱਫ ਆਈ ਆਰਜ਼ ਦਰਜ ਕਰ ਕੇ 1637 ਨਸ਼ੇੜੀਆਂ ਅਤੇ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 900 ਤੋਂ ਵੱਧ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਦਾਖ਼ਲ ਕਰਵਾਇਆ ਗਿਆ ਹੈ।

Advertisement

Advertisement
×