ਪੁਲੀਸ ਨੇ ਲੋੜਵੰਦਾਂ ਨਾਲ ਸਾਂਝੀ ਕੀਤੀ ਦੀਵਾਲੀ ਦੀ ਖ਼ੁਸ਼ੀ

ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੇ ਝੁੱਗੀਆਂ, ਕੁਸ਼ਟ ਆਸ਼ਰਮ ਅਤੇ ਵਿਸ਼ੇਸ਼ ਬੱਚਿਆਂ ਨੂੰ ਮਠਿਆਈ ਵੰਡੀ

ਪੁਲੀਸ ਨੇ ਲੋੜਵੰਦਾਂ ਨਾਲ ਸਾਂਝੀ ਕੀਤੀ ਦੀਵਾਲੀ ਦੀ ਖ਼ੁਸ਼ੀ

ਸਾਂਝ ਕੇਂਦਰ ਦੇ ਮੁਲਾਜ਼ਮ ਲੋੜਵੰਦਾਂ ਨਾਲ ਦੀਵਾਲੀ ਖ਼ੁਸ਼ੀ ਸਾਂਝੀ ਕਰਦੇ ਹੋਏ।

ਪ੍ਰੇਰਕ

ਅੰਮ੍ਰਿਤਸਰ, 27 ਅਕਤੂਬਰ

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੋੜਵੰਦਾਂ ਦੀ ਮਦਦ ਲਈ ਪੁਲੀਸ ਵਿਭਾਗ ਵਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸੰਦਰਭ ਵਿਚ ਪੀਪੀਐਸ ਜ਼ਿਲ੍ਹਾ ਕਮਿਊਨਿਟੀ ਪੁਲੀਸ ਅਫ਼ਸਰ ਡਾ. ਮਨਪ੍ਰੀਤ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਸਬ-ਡਿਵੀਜ਼ਨ ਉੱਤਰੀ ਐਸਆਈ ਸਲਵਿੰਦਰ ਸਿੰਘ, ਇੰਚਾਰਜ ਸਬ-ਡਵੀਜ਼ਨ ਦੱਖਣੀ ਐਸਆਈ ਤਰਜਿੰਦਰ ਕੌਰ, ਏਐਸਆਈ ਪੂਨਮ ਸ਼ਰਮਾ ਅਤੇ ਸਾਂਝ ਕੇਂਦਰ ਦੇ ਸਟਾਫ ਵੱਲੋਂ ਝੁੱਗੀਆਂ-ਝੌਪੜੀਆਂ, ਸਬਜ਼ੀ ਮੰਡੀ ਵੱਲ੍ਹਾ, ਕੁਸ਼ਟ ਆਸ਼ਰਮ ਝਬਾਲ ਰੋਡ ਅੰਮ੍ਰਿਤਸਰ ਅਤੇ ਪਹਿਲ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਵਿਚ ਸਪੈਸ਼ਲ ਬੱਚਿਆਂ ਨਾਲ ‘ਸਮਾਈਲ ਦੀਵਾਲੀ’ ਮਨਾਈ ਗਈ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਝੁੱਗੀਆਂ-ਝੌਂਪੜੀਆਂ ਵੱਲ੍ਹਾ ਵਿਚ 150 ਔਰਤਾਂ ਤੇ ਬੱਚਿਆਂ ਨੂੰ ਫਰੂਟ, ਮਠਿਆਈ, ਰੋਜ਼ਾਨਾ ਲੋੜ ਦੀਆਂ ਦਵਾਈਆਂ ਅਤੇ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ ਗਏ। ਕੁਸ਼ਟ ਆਸ਼ਰਮ ਵਿਚ ਰਾਸ਼ਨ, ਦਵਾਈਆਂ, ਮਠਿਆਈ, ਫਰੂਟ ਆਦਿ ਵੰਡੇ ਗਏ। ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਵਿਚ ਸਪੈਸ਼ਲ ਬੱਚਿਆਂ ਨੂੰ ਸਵੈਟਰ ਵੰਡੇ ਗਏ ਅਤੇ ਦੀਵਾਲੀ ਕੇਕ ਕੱਟਿਆ ਗਿਆ। ਇਸ ਮੌਕੇ ਸਪੈਸ਼ਲ ਬੱਚਿਆਂ ਨੇ ਗੀਤ ਅਤੇ ਭੰਗੜਾ ਪਾ ਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।

ਉਨ੍ਹਾਂ ਲੋਕਾਂ ਨੂੰ ਵੀ ਪਟਾਕਿਆਂ ਜਾਂ ਹੋਰ ਫਜ਼ੂਲ ਖ਼ਰਚੀ ਦੀ ਥਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਅਸੀਂ ਸਾਰੇ ਰਲ ਕੇ ਇਨ੍ਹਾਂ ਦੀ ਮਦਦ ਕਰਾਂਗੇ ਤਾਂ ਜਿਥੇ ਇਨ੍ਹਾਂ ਨੂੰ ਮਾਨਸਿਕ ਖ਼ੁਸ਼ੀ ਮਹਿਸੂਸ ਹੋਵੇਗੀ, ਉੱਥੇ ਹੀ ਇਨ੍ਹਾਂ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All