DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Police Encounter: ਪੁਲੀਸ ਕਾਰਵਾਈ ਦੌਰਾਨ ਮੁਲਜ਼ਮ ਜ਼ਖ਼ਮੀ; ਤਿੰਨ ਗ੍ਰਿਫ਼ਤਾਰ

ਵੇਰਕਾ ਵਿੱਚ ਗੋਲੀਬਾਰੀ ਦੌਰਾਨ ਪੁਲੀਸ ਕਾਰਵਾਈ ’ਚ ਮੁਲਜ਼ਮ ਜ਼ਖਮੀ ਹੋ ਗਿਆ। ਪੁਲੀਸ ਨੇ ਉਸ ਦੇ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲੀਸ ਗੋਲੀ ਨਾਲ ਜ਼ਖ਼ਮੀ ਮੁਲਜ਼ਮ ਦੀ ਸ਼ਨਾਖਤ ਕ੍ਰਿਸ਼ਨਾ ਸੋਨਾਰ ਵਾਸੀ ਤੁੰਗ...

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿੱਚ ਪੁਲੀਸ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਵੇਰਕਾ ਵਿੱਚ ਗੋਲੀਬਾਰੀ ਦੌਰਾਨ ਪੁਲੀਸ ਕਾਰਵਾਈ ’ਚ ਮੁਲਜ਼ਮ ਜ਼ਖਮੀ ਹੋ ਗਿਆ। ਪੁਲੀਸ ਨੇ ਉਸ ਦੇ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲੀਸ ਗੋਲੀ ਨਾਲ ਜ਼ਖ਼ਮੀ ਮੁਲਜ਼ਮ ਦੀ ਸ਼ਨਾਖਤ ਕ੍ਰਿਸ਼ਨਾ ਸੋਨਾਰ ਵਾਸੀ ਤੁੰਗ ਬਾਲਾ, ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਨੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ ਹੈ। ਇਹ 19 ਸਾਲ ਦਾ ਹੈ ਅਤੇ 10ਵੀਂ ਤੱਕ ਪੜ੍ਹਿਆ ਹੋਇਆ ਹੈ। ਇਸ ਦੇ ਨਾਲ ਰਣਜੀਤ ਸਿੰਘ ਉਰਫ ਬੌਬੀ ਵਾਸੀ ਕਲੇਰ ਮਾਂਗਟ, ਅੰਮ੍ਰਿਤਸਰ ਅਤੇ ਗੌਤਮ ਮਹਿਰਾ ਵਾਸੀ ਪਵਨ ਨਗਰ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪਿਸਤੌਲ (.32 ਬੋਰ) ਬਰਾਮਦ ਹੋਇਆ ਹੈ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਵੇਰਕਾ ਦੇ ਰੇਲਵੇ ਫਾਟਕ ਨੇੜੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਪੁਲੀਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਜਿੱਥੇ ਸ਼ਿਕਾਇਤਕਰਤਾ ਮੌਜੂਦ ਸੀ। ਉਸ ਦੱਸਿਆ ਕਿ ਜਦੋਂ ਉਹ ਸੈਰ ਲਈ ਆਏ ਸਨ ਤਾਂ ਦੋ ਵਾਹਨ ਉਨ੍ਹਾਂ ਦੇ ਨੇੜੇ ਆ ਕੇ ਰੁਕੇ ਅਤੇ 8-9 ਵਿਅਕਤੀ ਹੇਠਾਂ ਉਤਰੇ ਜਿਨ੍ਹਾਂ ਵਿੱਚੋਂ ਦੋ ਕੋਲ ਪਿਸਤੌਲਾਂ, ਦੋ ਕੋਲ ਤੇਜ਼ਧਾਰ ਹਥਿਆਰ (ਦਾਤਰ) ਸਨ, ਜਦੋਂ ਕਿ ਬਾਕੀ ਖਾਲੀ ਹੱਥ ਸਨ। ਹਮਲਾਵਰਾਂ ਵਿੱਚੋਂ ਇੱਕ ਨੇ ਸ਼ਿਕਾਇਤਕਰਤਾ ’ਤੇ ਗੋਲੀ ਚਲਾਈ ਪਰ ਉਹ ਬਚ ਗਿਆ ਅਤੇ ਉਸ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ।

Advertisement

ਉਨ੍ਹ੍ਵਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਟੀਮਾਂ ਨੇ ਮੁਲਜ਼ਮ ਦੇ ਘਰ ਤੁਰੰਤ ਛਾਪਾ ਮਾਰਿਆ ਤਾਂ ਉਸ ਸਮੇਂ 5-6 ਮੁਲਜ਼ਮ ਉੱਥੇ ਸਨ, ਜਿਨ੍ਹਾਂ ਪੁਲੀਸ ਪਾਰਟੀ ਨੂੰ ਦੇਖਦਿਆਂ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਅਤੇ ਭੱਜ ਗਏ। ਪੁਲੀਸ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਵਿੱਚੋਂ ਦੋ ਨੇ ਬੱਸ ਸਟੈਂਡ ਵੇਰਕਾ ਨੇੜੇ ਖੜ੍ਹੀ ਕਾਰ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਕ੍ਰਿਸ਼ਨਾ ਸੋਨਾਰ ਨੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ। ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਕ੍ਰਿਸ਼ਨਾ ਨੂੰ ਗੋਲੀ ਲੱਗੀ। ਇਸ ਦੌਰਾਨ ਉਸ ਦਾ ਹਥਿਆਰ ਹੇਠਾਂ ਡਿੱਗ ਗਿਆ ਜਿਸ ਨੂੰ ਉਸ ਦੇ ਸਾਥੀ ਰਣਜੀਤ ਸਿੰਘ ਉਰਫ ਬੌਬੀ ਨੇ ਚੁੱਕਿਆ ਅਤੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕਰਦਿਆਂ ਹਥਿਆਰ ਸਮੇਤ ਭੱਜ ਗਿਆ, ਜਦੋਂ ਕਿ ਕ੍ਰਿਸ਼ਨਾ ਨੂੰ ਮੌਕੇ ’ਤੇ ਹੀ ਫੜ ਲਿਆ ਗਿਆ। ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਗਲੇਰੀ ਕਾਰਵਾਈ ਦੌਰਾਨ ਪੁਲੀਸ ਨੇ ਰਣਜੀਤ ਸਿੰਘ ਉਰਫ ਬੌਬੀ ਅਤੇ ਗੌਤਮ ਮਹਿਰਾ ਨੂੰ ਵੀ ਗ੍ਰਿਫਤਾਰ ਕੀਤਾ। ਰਣਜੀਤ ਸਿੰਘ ਉਰਫ ਬੌਬੀ ਦੇ ਖੁਲਾਸੇ ’ਤੇ ਘਟਨਾ ਵਿੱਚ ਵਰਤਿਆ ਗਿਆ ਪਿਸਤੌਲ (.32 ਬੋਰ) ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀ ਥਾਣਾ ਵੇਰਕਾ ਵਿੱਚ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
×