DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪ੍ਰਦਰਸ਼ਨਕਾਰੀ ਈ ਟੀ ਟੀ ਅਧਿਆਪਕਾਂ ’ਤੇ ਪੁਲੀਸ ਦਾ ਕਹਿਰ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤਾਇਨਾਤ 180 ਈ ਟੀ ਟੀ ਅਧਿਆਪਕਾਂ ਨੇ ਆਪਣੀਆਂ ਮੰਗਾਂ ਬਾਰੇ ਸਰਕਾਰੀ ਅਣਦੇਖੀ ਤੋਂ ਪ੍ਰੇਸ਼ਾਨ ਹੋ ਕੇ ਅੱਜ ਸੈਕਟਰ 39 ਵਿਖੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ। ਸਿਸੋਦੀਆ ਦੀ ਕੋਠੀ ਅੱਗੇ ਨਾਅਰੇਬਾਜ਼ੀ ਦਾ...

  • fb
  • twitter
  • whatsapp
  • whatsapp
featured-img featured-img
‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੀ ਖਿੱਚ-ਧੂਹ ਕਰਦੀ ਹੋਈ ਪੁਲੀਸ।
Advertisement

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤਾਇਨਾਤ 180 ਈ ਟੀ ਟੀ ਅਧਿਆਪਕਾਂ ਨੇ ਆਪਣੀਆਂ ਮੰਗਾਂ ਬਾਰੇ ਸਰਕਾਰੀ ਅਣਦੇਖੀ ਤੋਂ ਪ੍ਰੇਸ਼ਾਨ ਹੋ ਕੇ ਅੱਜ ਸੈਕਟਰ 39 ਵਿਖੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ।

ਸਿਸੋਦੀਆ ਦੀ ਕੋਠੀ ਅੱਗੇ ਨਾਅਰੇਬਾਜ਼ੀ ਦਾ ਪਤਾ ਲਗਦਿਆਂ ਹੀ ਚੰਡੀਗੜ੍ਹ ਪੁਲੀਸ ਮੌਕੇ ਉਤੇ ਪਹੁੰਚ ਗਈ ਅਤੇ ਧਰਨਾਕਾਰੀਆਂ ਨੂੰ ਉਥੋਂ ਜ਼ਬਰਦਸਤੀ ਚੁੱਕਣ ਲਈ ਧੂਹ ਘੜੀਸ ਕਰਕੇ ਅਧਿਆਪਕਾਂ ਨੂੰ ਪੁਲੀਸ ਦੀਆਂ ਬੱਸਾਂ ਵਿੱਚ ਸੁੱਟਿਆ ਗਿਆ ਅਤੇ ਪੁਲੀਸ ਸਟੇਸ਼ਨ ਪਹੁੰਚਾ ਦਿੱਤਾ ਗਿਆ। ਇਸ ਦੌਰਾਨ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਅਤੇ ਪੁਰਸ਼ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ। ਦੇਰ ਸ਼ਾਮ ਤੱਕ ਥਾਣੇ ਬਿਠਾ ਕੇ ਰੱਖਣ ਉਪਰੰਤ ਛੱਡਿਆ ਗਿਆ।

Advertisement

ਧਰਨੇ ਵਾਲੀ ਥਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ, ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ, ਖਜ਼ਾਨਚੀ ਗੁਰਮੁਖ ਸਿੰਘ ਪਟਿਆਲਾ ਅਤੇ ਆਗੂ ਗੌਰਵ ਕਾਂਤ ਨੇ ਦੱਸਿਆ ਕਿ ਕੁੱਲ 6500 ਅਧਿਆਪਕ ਰੈਗੂਲਰ ਭਰਤੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇਹ 180 ਅਧਿਆਪਕਾਂ ਦੀ ਤਨਖਾਹ ਅੱਧੀ ਕਰ ਦਿੱਤੀ ਗਈ, ਜੋ ਵਿਭਾਗ ਦੇ ਕਲੈਰੀਕਲ ਸਟਾਫ ਦੀ ਗਲਤੀ ਦਾ ਨਤੀਜਾ ਹੈ ਪਰੰਤੂ ਸਰਕਾਰ ਉਸ ਗਲਤੀ ਨੂੰ ਸੁਧਾਰ ਨਹੀਂ ਰਹੀ।

Advertisement

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਖਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਗਲਤੀ ਸੁਧਾਰ ਕੇ 180 ਈ ਟੀ ਟੀ ਅਧਿਆਪਕਾਂ ਨੂੰ ਇਨਸਾਫ ਨਹੀਂ ਦਿੰਦੀ ਉਦੋਂ ਤੱਕ ਲਗਾਤਾਰ ਸੰਘਰਸ਼ ਜਾਰੀ ਰਹੇਗਾ।

ਇਸ ਸਮੇਂ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਵਿੱਚੋਂ ਗੁਰਪ੍ਰੀਤ ਸਿੰਘ ਸਿੱਧੂ, ਗੁਰਮੁਖ ਸਿੰਘ ਸਿਰਸਾ, ਸੰਦੀਪ ਸ਼ਰਮਾ ਮਖੂ, ਅਮਿਤ ਭਾਟੀਆ, ਤਰਨ ਕੁਮਾਰ ਸੁਨਾਮ, ਰਾਕੇਸ਼ ਗੁਰਦਾਸਪੁਰ ਭਾਲੇਸ਼ ਸ਼ਰਮਾ, ਹਰਪ੍ਰੀਤ ਸਿੰਘ ਭੁੱਲਰਹੇੜੀ, ਮਨਦੀਪ ਸਿੱਧੂ ਸਮੇਤ ਸਮੂਹ 180 ਈਟੀਟੀ ਅਧਿਆਪਕ ਪਰਿਵਾਰਾਂ ਸਮੇਤ ਹਾਜ਼ਰ ਸਨ।

Advertisement
×