ਗੁਲਾਬੀ ਸੁੰਡੀ ਦਾ ਨਰਮੇ ’ਤੇ ਹਮਲਾ: ਕਿਸਾਨਾਂ ਵੱਲੋਂ ਖੇਤੀ ਦਫ਼ਤਰਾਂ ਦਾ ਘਿਰਾਓ ਸ਼ੁਰੂ

ਗੁਲਾਬੀ ਸੁੰਡੀ ਦਾ ਨਰਮੇ ’ਤੇ ਹਮਲਾ: ਕਿਸਾਨਾਂ ਵੱਲੋਂ ਖੇਤੀ ਦਫ਼ਤਰਾਂ ਦਾ ਘਿਰਾਓ ਸ਼ੁਰੂ

ਜੋਗਿੰਦਰ ਸਿੰਘ ਮਾਨ
ਮਾਨਸਾ 7 ਸਤੰਬਰ

ਮਾਲਵੇ ਖੇਤਰ ਵਿਚ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਲਈ ਖੇਤੀਬਾੜੀ ਵਿਭਾਗ ਦੀ ਕਥਿਤ ਸੁਸਤੀ ’ਤੇ ਉਂਗਲ ਉੱਠਣ ਲੱਗੀ ਹੈ। ਵਿਭਾਗ ਵੱਲੋਂ ਵੇਲੇ ਸਿਰ ਕਿਸਾਨਾਂ ਨੂੰ ਇਸ ਸੁੰਡੀ ਬਾਰੇ ਜਾਗਰੂਕ ਨਾ ਕਰਨ ਦਾ ਵਿਰੋਧ ਹੁਣ ਸੜਕਾਂ 'ਤੇ ਆ ਗਿਆ ਹੈ। ਸੁੰਡੀ ਦਾ ਖੇਤਾਂ ਵਿਚ ਹਮਲਾ ਹੋਣ ਦੇ ਬਾਵਜੂਦ ਦਫ਼ਤਰਾਂ ਵਿਚ ਬੈਠੇ ਖੇਤੀ ਅਧਿਕਾਰੀਆਂ ਨੂੰ ਘੇਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਲਾ ਦਿੱਤਾ ਹੈ ਅਤੇ ਇਸ ਸੁੰਡੀ ਲਈ ਸਿੱਧਾ ਕਸੂਰ ਵਿਭਾਗੀ ਅਧਿਕਾਰੀਆਂ ਸਿਰ ਮੜ੍ਹ ਦਿੱਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਹਿਕਮੇ ਦੇ ਅਫਸਰ ਕਦੇ ਵੀ ਕੀਟ ਪਤੰਗਿਆਂ ਦੇ ਹਮਲੇ ਤੋਂ ਪਹਿਲਾਂ ਕਿਸਾਨਾਂ ਨੂੰ ਸੁਚੇਤ ਨਹੀਂ ਕਰਦੇ ਹਨ, ਸਗੋਂ ਸੁੰਡੀਆਂ ਵਲੋਂ ਫਸਲਾਂ ਨੂੰ ਚੱਟ ਜਾਣ ਤੋਂ ਪਿੱਛੋਂ ਖ਼ਾਨਾਪੂਰਤੀ ਲਈ ਖੇਤਾਂ ਵਿਚ ਜਾ ਖੜਦੇ ਹਨ। ਇਸੇ ਦੌਰਾਨ ਹੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਵਿਭਾਗ ਵਲੋਂ ਬਕਾਇਦਾ ਇਕ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਕਿਸਾਨਾਂ ਨੂੰ ਇਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All