DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pingalwara Institution: 30 ਸਾਲ ਮਗਰੋਂ ਪਿੰਗਲਵਾੜੇ ਸਦਕਾ ਪਰਿਵਾਰ ਨੂੰ ਮਿਲਿਆ ਸੰਤੋਸ਼

ਪਿੰਗਲਵਾੜਾ ਸੰਸਥਾ ਦੇ ਯਤਨ ਨਾਲ ਸੰਤੋਸ਼ ਕੁਮਾਰ ਲਗਪਗ 30 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ ਹੈ। ਉਸ ਦੀ ਉਮਰ ਲਗਪਗ 60 ਸਾਲ ਹੈ। ਉਸ ਨੂੰ ਪਿਛਲੇ ਸਾਲ ਲਾਵਾਰਿਸ ਹਾਲਤ ਵਿੱਚ ਪਿੰਗਲਵਾੜਾ ’ਚ ਦਾਖ਼ਲ ਕੀਤਾ ਗਿਆ ਸੀ। ਉਸ ਵੇਲੇ ਉਹ ਤੁਰਨ-ਫਿਰਨ...

  • fb
  • twitter
  • whatsapp
  • whatsapp
featured-img featured-img
ਸੰਤੋਸ਼ ਕੁਮਾਰ ਆਪਣੇ ਭਰਾਵਾਂ ਅਤੇ ਸੰਸਥਾ ਦੇ ਪ੍ਰਬੰਧਕਾਂ ਨਾਲ।
Advertisement

ਪਿੰਗਲਵਾੜਾ ਸੰਸਥਾ ਦੇ ਯਤਨ ਨਾਲ ਸੰਤੋਸ਼ ਕੁਮਾਰ ਲਗਪਗ 30 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ ਹੈ। ਉਸ ਦੀ ਉਮਰ ਲਗਪਗ 60 ਸਾਲ ਹੈ। ਉਸ ਨੂੰ ਪਿਛਲੇ ਸਾਲ ਲਾਵਾਰਿਸ ਹਾਲਤ ਵਿੱਚ ਪਿੰਗਲਵਾੜਾ ’ਚ ਦਾਖ਼ਲ ਕੀਤਾ ਗਿਆ ਸੀ। ਉਸ ਵੇਲੇ ਉਹ ਤੁਰਨ-ਫਿਰਨ ਤੋਂ ਅਸਮਰੱਥ ਸੀ। ਇਲਾਜ ਤੋਂ ਬਾਅਦ ਜਦੋਂ ਉਹ ਸਿਹਤਯਾਬ ਹੋਇਆ ਤਾਂ ਉਸ ਨੇ ਮੈਡੀਕਲ ਸੋਸ਼ਲ ਵਰਕਰ ਗੁਲਸ਼ਨ ਰੰਜਨ ਨੂੰ ਆਪਣੇ ਘਰ ਦਾ ਪਤਾ ਹਰੀਹਰਪੁਰ, ਜ਼ਿਲ੍ਹਾ ਦਰਭੰਗਾ (ਬਿਹਾਰ) ਦੱਸਿਆ। ਇਸ ਸਬੰਧ ਵਿੱਚ ਚੰਡੀਗੜ੍ਹ ਦੇ ਸੋਸ਼ਲ ਵਰਕਰ ਸੁਭਾਸ਼ ਚੰਦਰ ਨੇ ਮਰੀਜ਼ ਦੇ ਪਿੰਡ ਵਿੱਚ ਸੰਪਰਕ ਕੀਤਾ। ਮਰੀਜ਼ ਦੇ ਪਰਿਵਾਰ ਨੇ ਦੱਸਿਆ ਗਿਆ ਕਿ ਸੰਤੋਸ਼ ਕੁਮਾਰ 1996 ਵਿੱਚ ਗੁਜਰਾਤ ਕੰਮ ਦੀ ਭਾਲ ਵਿੱਚ ਗਿਆ ਸੀ। ਉਸ ਤੋਂ ਬਾਅਦ ਉਸ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ। ਸੰਸਥਾ ਨੇ ਜਦੋਂ ਪਰਿਵਾਰ ਨੂੰ ਸੰਤੋਸ਼ ਦੀ ਵੀਡੀਓ ਭੇਜੀ ਤਾਂ ਪਰਿਵਾਰ ਹੀ ਨਹੀਂ ਸਗੋਂ ਸਾਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ।

ਸੰਤੋਸ਼ ਦੇ ਭਰਾ ਸੁਰਜੀਤ ਕੁਮਾਰ ਝਾਅ ਅਤੇ ਰਣਜੀਤ ਕੁਮਾਰ ਝਾਅ ਪਿੰਗਲਵਾੜਾ ਸੰਸਥਾ ਵਿੱਚ ਅੱਜ ਆਪਣੇ ਭਰਾ ਨੂੰ ਲੈਣ ਲਈ ਪਹੁੰਚੇ। 30 ਸਾਲਾਂ ਬਾਅਦ ਆਪਣੇ ਘਰ ਵਾਪਸ ਜਾਂਦੇ ਸਮੇਂ ਸੰਤੋਸ਼ ਕੁਮਾਰ ਅਤੇ ਉਸ ਦਾ ਪਰਿਵਾਰ ਬਹੁਤ ਖ਼ੁਸ਼ ਸੀ। ਇਸ ਮੌਕੇ ਸੰਸਥਾ ਨੇ ਸੰਤੋਸ਼ ਨੂੰ ਸਨਮਾਨ ਸਣੇ ਉਸ ਦੇ ਪਰਿਵਾਰ ਹਵਾਲੇ ਕੀਤਾ। ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਇਹ ਉਨ੍ਹਾਂ ਲਈ ਬਹੁਤ ਅਹਿਮ ਪਲ ਹੈ, ਉਹ ਪਿੰਗਲਵਾੜਾ ਸੰਸਥਾ ਦੇ ਸਦਾ ਕਰਜ਼ਦਾਰ ਰਹਿਣਗੇ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੀਤ ਪ੍ਰਧਾਨ ਡਾ. ਜਗਦੀਪ ਸਿੰਘ, ਆਨਰੇਰੀ ਸਕੱਤਰ ਮੁਖਤਾਰ ਸਿੰਘ ਗੁਰਾਇਆ, ਮੁੱਖ ਪ੍ਰਸ਼ਾਸਕ ਯੋਗੇਸ਼ ਸ਼ੁਰੀ, ਮੈਡੀਕਲ ਸੋਸ਼ਲ ਵਰਕਰ ਗੁਲਸ਼ਨ ਰੰਜਨ ਹਾਜ਼ਰ ਸਨ।

Advertisement

Advertisement
Advertisement
×