DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭੌਤਿਕ ਵਿਗਿਆਨੀ ਵਿਦਵਾਨ ਸਿੰਘ ਸੋਨੀ ਦਾ ਦੇਹਾਂਤ

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਅਤੇ ਉੱਘੇ ਭੌਤਿਕ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ (83) ਦਾ ਅੱਜ ਸਵੇਰੇ ਮੁਹਾਲੀ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ, ਜਿਨ੍ਹਾਂ ਦਾ ਇਥੇ ਬਾਅਦ ਦੁਪਹਿਰ ਬੀਰ ਜੀ ਦੀਆਂ ਮੜੀਆਂ ਵਿਚ ਸਸਕਾਰ ਕੀਤਾ ਗਿਆ| ਉਨ੍ਹਾਂ...

  • fb
  • twitter
  • whatsapp
  • whatsapp
Advertisement

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਅਤੇ ਉੱਘੇ ਭੌਤਿਕ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ (83) ਦਾ ਅੱਜ ਸਵੇਰੇ ਮੁਹਾਲੀ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ, ਜਿਨ੍ਹਾਂ ਦਾ ਇਥੇ ਬਾਅਦ ਦੁਪਹਿਰ ਬੀਰ ਜੀ ਦੀਆਂ ਮੜੀਆਂ ਵਿਚ ਸਸਕਾਰ ਕੀਤਾ ਗਿਆ| ਉਨ੍ਹਾਂ ਦੇ ਪੁੱਤਰ ਅਨੁਜੋਤ ਸਿੰਘ ਸੋਨੀ ਨੇ ਚਿਖਾ ਨੂੰ ਅਗਨੀ ਦਿਖਾਈ| ਡਾ. ਵਿਦਵਾਨ ਸਿੰਘ ਸੋਨੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਸਨ| ਪਹਿਲਾਂ ਉਹ ਸਰਕਾਰੀ ਕਾਲਜ ਰੋਪੜ ਵਿੱਚ ਵੀ ਪ੍ਰਿੰਸੀਪਲ ਰਹੇ। ਇਸ ਤੋਂ ਇਲਾਵਾ ਭੌਤਿਕ ਵਿਗਿਆਨ ਦੇ ਕਾਲਜ ਅਧਿਆਪਕ ਵਜੋਂ ਲੰਮਾ ਅਰਸਾ ਸੇਵਾਵਾਂ ਨਿਭਾਈਆਂ ਅਤੇ ਭੌਤਿਕ ਵਿਗਿਆਨੀ ਵਜੋਂ ਵੱਡਾ ਨਾਮ ਵੀ ਖੱਟਿਆ| ਡਾ. ਸੋਨੀ ਦੇ ਪਰਿਵਾਰ ਵਿੱਚ ਦੋ ਧੀਆਂ ਅਤੇ ਇੱਕ ਪੁੱਤਰ ਹੈ। ਭੌਤਿਕ ਵਿਗਿਆਨ ਦੇ ਮਾਹਿਰ ਵਜੋਂ ਡਾ. ਸੋਨੀ ਨੇ ਸ਼ਿਵਾਲਿਕ ਦੇ ਖੇਤਰ ’ਚ ਪੁਰਾਣੇ ਪੱਥਰਾਂ ਅਤੇ ਪੱਥਰ ਦੇ ਔਜ਼ਾਰਾਂ ਦੀ ਭਾਲ ਕਰ ਕੇ ਜੀਵ-ਵਿਕਾਸ ਬਾਰੇ ਖੋਜ ਕੀਤੀ ਸੀ| ਉਨ੍ਹਾਂ ਨੂੰ ਬਾਲ ਸਾਹਿਤ ਰਚਨਾ ਲਈ ਕੌਮੀ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋ ਸ਼੍ਰੋਮਣੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ|

ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ’ਚ ‘ਕਿਹ ਬਿਧਿ ਸਜਾ ਪ੍ਰਿਥਮ ਸੰਸਾਰਾਂ’, ‘ਭਿਅੰਕਰ ਕਿਰਲੇ’, ‘ਇਲੈਕਟ੍ਰਾਨਿਕਸ ਦੇ ਮੁੱਲ ਤੱਤ’, ‘ਚੰਨ’, ‘ਪਹੀਆ’ ਅਤੇ ‘ਕੀਮਤੀ ਪੱਥਰ’ ਸ਼ਾਮਲ ਹਨ| ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਨਵਦੀਪ ਸਿੰਘ ਮੁੰਡੀ, ਬਲਬੀਰ ਸਿੰਘ ਦਿਲਦਾਰ, ਬਾਬੂ ਸਿੰਘ ਰੈਹਲ ਤੇ ਦਵਿੰਦਰ ਪਟਿਆਲਵੀ ਆਦਿ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।

Advertisement

Advertisement
Advertisement
×