ਫਗਵਾੜਾ: ਸਾਮਾਨ ਉਧਾਰ ਨਾ ਦੇਣ ਤੋਂ ਖਫ਼ਾ ਨੌਜਵਾਨ ਨੇ ਬਜ਼ੁਰਗ ਦੁਕਾਨਦਾਰ ਦਾ ਕਤਲ ਕੀਤਾ

ਫਗਵਾੜਾ: ਸਾਮਾਨ ਉਧਾਰ ਨਾ ਦੇਣ ਤੋਂ ਖਫ਼ਾ ਨੌਜਵਾਨ ਨੇ ਬਜ਼ੁਰਗ ਦੁਕਾਨਦਾਰ ਦਾ ਕਤਲ ਕੀਤਾ

ਜਸਬੀਰ ਸਿੰਘ ਚਾਨਾ

ਫਗਵਾੜਾ, 28 ਜੁਲਾਈ

ਬਲਾਕ ਦੇ ਪਿੰਡ ਬੋਹਾਨੀ ਵਿਖੇ ਬੀਤੀ ਰਾਤ ਪਿੰਡ ਦੇ ਨੌਜਵਾਨ ਨੇ ਕਰਿਆਨ ਦੁਕਾਨਦਾਰ 70 ਸਾਲਾ ਬਜ਼ੁਰਗ ਨੂੰ ਸਿਰ ’ਚ ਰਾਡ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਮੁਲਜ਼ਮ ਨੂੰ ਪੁਲੀਸ ਨੇ 24 ਘੰਟਿਆ ਤੋਂ ਵੀ ਘੱਟ ਸਮੇਂ ’ਚ ਕਾਬੂ ਕਰਕੇ ਰਾਂਡ ਤੇ ਮੋਟਰਸਾਈਕਲ ਬਰਾਮਦ ਕਰ ਲਿਆ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਰਨ ਵਾਲੇ ਦੀ ਪਛਾਣ ਗੁਰਦੀਪ ਸਿੰਘ (70) ਪੁੱਤਰ ਕਿਸ਼ਨ ਸਿੰਘ ਵਜੋਂ ਹੋਈ ਹੈ। ਉਹ ਕਰਿਆਨਾ ਸਟੋਰ ਚਲਾਉਂਦਾ ਸੀ ਤੇ ਪਿੰਡ ਦਾ ਇੱਕ ਪਰਿਵਾਰ ਉਨ੍ਹਾਂ ਕੋਲੋਂ ਕਰਿਆਨਾ ਸਮੇਂ-ਸਮੇਂ ਉਧਾਰ ਵੀ ਲੈ ਲੈਂਦਾ ਸੀ। ਸੰਦੀਪ ਜਦੋਂ ਉਧਾਰ ਸਾਮਾਨ ਲੈਣ ਲਈ ਦੁਕਾਨ ’ਤੇ ਆਇਆ ਤਾਂ ਬਜ਼ੁਰਗ ਨੇ ਉਸ ਨੂੰ ਮਨ੍ਹਾ ਕਰ ਦਿੱਤਾ। ਇਸ ਦੌਰਾਨ ਉਹ ਬਜ਼ੁਰਗ ਨਾਲ ਬਹਿਸ ਪਿਆ ਤੇ ਕੁੱਝ ਹੀ ਸਮੇਂ ’ਚ ਉਸ ਨੇ ਕਥਿਤ ਤੌਰ ’ਤੇ ਰਾਡ ਲਿਆ ਕੇ ਬਜ਼ੁਰਗ ਦੇ ਸਿਰ ’ਚ ਮਾਰੀ, ਜਿਸ ਨੂੰ ਜ਼ਖਮੀ ਹਾਲਤ ’ਚ ਨਿੱਜੀ ਹਸਪਤਾਲ ਜਲੰਧਰ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਐੱਸਪੀ ਸਰਬਜੀਤ ਸਿੰਘ ਵਾਹੀਆ, ਡੀਐੱਸਪੀ ਪਰਮਜੀਤ ਸਿੰਘ, ਐੱਸਐੱਚਓ ਰਾਵਲਪਿੰਡੀ ਜੈਪਾਲ ਮੌਕੇ ’ਤੇ ਪੁੱਜੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਮੁਲਜ਼ਮ ਗੱਲੇ ’ਚ ਪਏ 15-20 ਹਜ਼ਾਰ ਰੁਪਏ ਵੀ ਕਥਿਤ ਤੌਰ ’ਤੇ ਲੁੱਟ ਕੇ ਲੈ ਗਿਆ।

   ਸ੍ਰੀ ਖੱਖ ਨੇ ਦੱਸਿਆ ਕਿ ਪੁਲੀਸ ਨੇ ਸੰਦੀਪ ਕੁਮਾਰ ਉਰਫ਼ ਬਾਬਾ (23) ਵਾਸੀ ਪਿੰਡ ਬੋਹਾਨੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਘਟਨਾ ’ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All