ਹੜ ਪੀੜਿਤ ਪਿੰਡਾਂ ਦੇ ਲੋਕਾਂ ਨੇ ਕੌਮੀ ਸ਼ਾਹਰਾਹ ਕੀਤਾ ਜਾਮ

ਸਰਕਾਰ ਤੇ ਪਿੰਡਾਂ ਨੂੰ ਅਣਗੌਲਿਆ ਕਰਨ ਦਾ ਲਾਇਆ ਦੋਸ਼

ਹੜ ਪੀੜਿਤ ਪਿੰਡਾਂ ਦੇ ਲੋਕਾਂ ਨੇ ਕੌਮੀ ਸ਼ਾਹਰਾਹ ਕੀਤਾ ਜਾਮ

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ , 6 ਜੁਲਾਈ

ਖੇਤਰ ਦੇ ਲਾਗਲੇ ਹੜ ਪੀੜਿਤ ਪਿੰਡਾਂ ਦੇ ਲੋਕਾਂ ਵਲੋਂ ਅੱਜ ਹੜਾਂ ਨਾਲ਼ ਹਰ ਸਾਲ ਹੋ ਰਹੇ ਨੁਕਸਾਨ ਦੀ ਰੋਕਥਾਮ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ 2 ਘੰਟੇ ਲਈ ਚੰਡੀਗੜ੍ਹ ਊਨਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਕੇ ਧਰਨਾ ਦਿੱਤਾ। ਧਰਨੇ ’ਚ ਸ਼ਮਿਲ ਨਿੱਕੂਵਾਲ, ਬੱਲੋਵਾਲ, ਲੋਦੀਪੁਰ, ਮਹਿੰਦਲੀ ਕਲਾਂ, ਹਰੀਵਾਲ ਆਦਿ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪਿੱਛਲੇ ਵਰ੍ਹੇ ਹੜਾਂ ਨਾਲ ਵੱਡਾ ਨੁਕਸਾਨ ਹੋਣ ਤੋਂ ਬਾਅਦ ਵੀ ਸਰਕਾਰ ਨੇ ਇਸ ਵਰ੍ਹੇ ਲਈ ਕੋਈ ਵੀ ਕਦਮ ਨਹੀਂ ਚੁੱਕੇ, ਜਿਸ ਕਾਰਨ ਇਸ ਵਾਰ ਬਰਸਾਤ ਦੀ ਸ਼ੁਰੂਆਤ ਨਾਲ ਹੀ ਲੋਕਾਂ ਦੀਆਂ ਜ਼ਮੀਨਾਂ ਹੜਨੀਆਂ ਸ਼ੁਰੂ ਹੋ ਗਈਆਂ ਹਨ। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਵਕੀਲ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਸਰਕਾਰੀ ਨੁਮਾਇੰਦੇ ਸਿਰਫ ਫ਼ੋਟੋਆਂ ਖਿਚਾ ਕੇ ਚਲੇ ਗਏ ਪਰ ਲੋਕਾਂ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ। ਆਪ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਅਤੇ ਯੂਥ ਪ੍ਰਧਾਨ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਸਰਕਾਰਾਂ ਲੰਬੇ ਸਮੇਂ ਤੋਂ ਬੰਨ ਪੱਕੇ ਕਰਨ ਦਾ ਲਾਰਾ ਲਾ ਰਹੀਆਂ ਹਨ।

ਐਸ ਡੀ ਐਮ ਨੇ ਭਰੋਸਾ ਦੇ ਕੇ ਚੁਕਵਾਇਆ ਧਰਨਾ

ਮੌਕੇ ’ਤੇ ਪਹੁੰਚੀ ਐਸ ਡੀ ਐਮ ਅਨੰਦਪੁਰ ਸਾਹਿਬ ਕੰਨੂੰ ਗਰਗ ਅਤੇ ਤਹਿਸੀਲਦਾਰ ਰਾਮ ਕਿਸ਼ਨ ਨੇ ਧਰਨਾ ਕਾਰੀਆਂ ਨੂੰ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਪਾਣੀ ਦਾ ਲੈਵਲ ਘਟਵਾਇਆ ਜਾਵੇਗਾ, ਉਪਰੰਤ ਹੁਣ ਹੋ ਸਕਣ ਵਾਲੇ ਆਰਜ਼ੀ ਕੰਮ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਇਸ ਖੇਤਰ ’ਚ ਬੰਨ ਮਜ਼ਬੂਤ ਕਰਨ ਲਈ 7 ਕਰੋੜ ਰੁਪਏ ਦੇ ਐਸਟੀਮੇਟ ਭੇਜੇ ਗਏ ਸਨ ਪਰ ਸਰਕਾਰ ਵਲੋਂ ਪੈਸਾ ਨਾ ਆਉਣ ਕਾਰਨ ਕੰਮ ਨਹੀਂ ਹੋ ਸਕੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All