ਪੱਟੀ: ਪਿੰਡ ਬਸਤੀ ਲਾਲ ਸਿੰਘ ਕੋਲੋਂ ਧੁੱਸੀ ਬੰਨ੍ਹ ਟੁੱਟਿਆ, ਦਰਜਨਾਂ ਪਿੰਡਾਂ ਤੇ ਹਜ਼ਾਰਾਂ ਏਕੜ ਫਸਲ ਦੇ ਹੜ੍ਹ ’ਚ ਡੁੱਬਣ ਦਾ ਖ਼ਤਰਾ
ਬੇਅੰਤ ਸਿੰਘ ਸੰਧੂ ਪੱਟੀ, 19 ਅਗਸਤ ਅੱਜ ਦੁਪਹਿਰ ਹਰੀਕੇ ਪੱਤਣ ਤੋਂ ਡਾਊਨ ਸਟਰੀਮ ਦੇ ਪਿੰਡ ਬਸਤੀ ਲਾਲ ਸਿੰਘ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਗਿਆ ਹੈ, ਜਿਸ ਨਾਲ ਪੱਟੀ ਹਲਕੇ ਨਾਲ ਸਬੰਧਤ ਹਥਾੜ ਏਰੀਏ ਦੇ ਦਰਜਨਾਂ ਪਿੰਡਾਂ ਦੇ...
Advertisement
ਬੇਅੰਤ ਸਿੰਘ ਸੰਧੂ
ਪੱਟੀ, 19 ਅਗਸਤ
Advertisement
ਅੱਜ ਦੁਪਹਿਰ ਹਰੀਕੇ ਪੱਤਣ ਤੋਂ ਡਾਊਨ ਸਟਰੀਮ ਦੇ ਪਿੰਡ ਬਸਤੀ ਲਾਲ ਸਿੰਘ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਗਿਆ ਹੈ, ਜਿਸ ਨਾਲ ਪੱਟੀ ਹਲਕੇ ਨਾਲ ਸਬੰਧਤ ਹਥਾੜ ਏਰੀਏ ਦੇ ਦਰਜਨਾਂ ਪਿੰਡਾਂ ਦੇ ਲੋਕ ਹੜ੍ਹ ਪ੍ਰਭਾਵਿਤ ਹੋਣਗੇ ਅਤੇ ਹਜ਼ਾਰਾਂ ਏਕੜ ਫ਼ਸਲ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਸਕਦਾ ਹੈ। ਜੁਲਾਈ ਮਹੀਨੇ ਦੇ ਪਹਿਲੇ ਹਫਤੇ ਤੋਂ ਲੋਕਾਂ ਵੱਲੋਂ ਬੰਨ੍ਹ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਅਤੇ ਬੀਤੀ ਰਾਤ ਅਤੇ ਉਸ ਤੋਂ ਪਹਿਲਾਂ ਦੋ ਵਾਰ ਲੋਕਾਂ ਵੱਲੋਂ ਵੱਡੀ ਜੱਦੋ- ਜਹਿਦ ਨਾਲ ਬੰਨ੍ਹ ਨੂੰ ਟੁੱਟਣ ਤੋਂ ਬਚਾਅ ਲਿਆ ਪਰ ਅੱਜ ਦੁਪਹਿਰ ਬੰਨ੍ਹ ਹੜ੍ਹ ਦੇ ਪਾਣੀ ਵਿੱਚ ਧੱਸਣ ਕੇ ਟੁੱਟ ਗਿਆ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਪਿੰਡ ਬੂਹ ਹਥਾੜ ਤੋਂ ਲੈ ਕਿ ਸੀਤੋ ਨੋ ਅਬਾਦ ਤੇ ਪਿੰਡ ਡੂਮਨੀਵਾਲਾ ਤੱਕ ਹਥਾੜ ਇਲਾਕੇ ਅੰਦਰ ਵਸਦੇ ਲੋਕਾਂ ਦਾ ਹੜ੍ਹ ਦੇ ਪਾਣੀ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਤਰਾ ਹੈ।
Advertisement
