DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Patiala Raid: ਪਟਿਆਲਾ ’ਚ ਫ਼ੂਡ ਸੇਫ਼ਟੀ ਟੀਮ ਦੀ ਛਾਪੇਮਾਰੀ: 1.25 ਕੁਇੰਟਲ ਪਨੀਰ ਜ਼ਪਤ, 5 ਨਮੂਨੇ ਲ਼ਏ

ਅਚਨਚੇਤ ਚੈਕਿੰਗ ਦੌਰਾਨ ਪਨੀਰ ਤੇ ਘਿਓ ਦੇ ਸੈਂਪਲ ਭਰ ਕੇ ਲੈਬਾਰਟਰੀ ਭੇਜੇ

  • fb
  • twitter
  • whatsapp
  • whatsapp
featured-img featured-img
ਪਟਿਆਲਾ ’ਚ ਫ਼ੂਡ ਸੇਫ਼ਟੀ ਟੀਮ ਦੀ ਛਾਪੇਮਾਰੀ।
Advertisement

ਖ਼ਾਦ ਪਦਾਰਥਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਯਕੀਨੀ ਬਣਾਉਣ ਲਈ ਫ਼ੂਡ ਸੇਫ਼ਟੀ ਟੀਮ ਪਟਿਆਲਾ ਵੱਲੋਂ ਅੱਜ ਸਵੇਰੇ-ਸਵੇਰੇ ਪਿੰਡ ਛਾਹੜਾ ਵਿਖੇ ਸਥਿਤ ‘ਪੰਜਾਬ ਮਿਲਕ ਡੇਅਰੀ’ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ ਮੌਕੇ ਤੋਂ ਲਗਭਗ 1.25 ਕੁਇੰਟਲ ਪਨੀਰ ਜ਼ਪਤ ਕਰ ਲਿਆ ਹੈ।

ਛਾਪੇਮਾਰੀ ਦੌਰਾਨ ਟੀਮ ਨੇ ਪਨੀਰ ਦਾ ਇੱਕ ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤਾ ਹੈ, ਜਦੋਂਕਿ ਬਾਕੀ ਬਚੇ ਸਟਾਕ ਨੂੰ ਸ਼ੱਕ ਦੇ ਆਧਾਰ ’ਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਐਕਟ, 2006 ਤਹਿਤ ਅਗਲੇਰੀ ਕਾਰਵਾਈ ਤੱਕ ਜ਼ਪਤ ਕਰ ਲਿਆ ਗਿਆ ਹੈ।

Advertisement

ਇਸ ਤੋਂ ਬਾਅਦ ਫ਼ੂਡ ਸੇਫ਼ਟੀ ਟੀਮ ਨੇ ਸਮਾਣਾ ਸ਼ਹਿਰ ਦਾ ਦੌਰਾ ਕੀਤਾ, ਜਿੱਥੇ ਵੱਖ-ਵੱਖ ਥਾਵਾਂ ਤੋਂ ਪਨੀਰ ਦੇ ਤਿੰਨ ਅਤੇ ਘਿਓ ਦਾ ਇੱਕ ਨਮੂਨਾ ਇਕੱਠਾ ਕੀਤਾ ਗਿਆ। ਇਸ ਤਰ੍ਹਾਂ ਕੁੱਲ 5 ਸੈਂਪਲ ਲੈ ਕੇ ਲੈਬਾਰਟਰੀ ਨੂੰ ਭੇਜੇ ਗਏ ਹਨ ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਪੁਸ਼ਟੀ ਕੀਤੀ ਜਾ ਸਕੇ।

Advertisement

ਵਿਭਾਗ ਦੇ ਅਧਿਕਾਰੀਆਂ ਨੇ ਦੁਹਰਾਇਆ ਕਿ ਆਮ ਲੋਕਾਂ ਨੂੰ ਸਾਫ਼-ਸੁਥਰਾ ਅਤੇ ਮਿਆਰੀ ਖਾਣਾ ਉਪਲਬਧ ਕਰਵਾਉਣ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਲੈਬਾਰਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡੇਅਰੀ ਅਤੇ ਫ਼ੂਡ ਆਪਰੇਟਰਾਂ ਨੂੰ ਸਫ਼ਾਈ ਰੱਖਣ ਅਤੇ ਮਿਆਰੀ ਉਤਪਾਦ ਹੀ ਵੇਚਣ ਦੀ ਅਪੀਲ ਕੀਤੀ ਗਈ ਹੈ।

Advertisement
×