DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Patiala Firing Incident: ਪੁਲੀਸ ਵਰਦੀ ’ਚ ਹਮਲਾਵਰਾਂ ਨੇ ਜਿਮ ਟਰੇਨਰ ’ਤੇ ਗੋਲੀਆਂ ਚਲਾਈਆਂ

ਕਾਰ ’ਚ ਲੱਗੀ ਗੋਲੀ; ਯੂ.ਪੀ ਨੰਬਰ ਫਾਰਚੂਨਰ ’ਚ ਸਵਾਰ ਸਨ ਹਮਲਾਵਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਇਥੇ ਰਾਜਪੁਰਾ ਰੋਡ ’ਤੇ ਸਥਿਤ ਥਾਣਾ ਲਾਹੌਰੀ ਗੇਟ ਦੇ ਖੇਤਰ ਵਿਚਲੇ ਐਸਐਸਟੀ ਨਗਰ ਵਿਚ ਯੂ.ਪੀ ਨੰਬਰ ਦੀ ਇੱਕ ਫਾਰਚੂਨਰ ਗੱਡੀ ਵਿਚ ਸਵਾਰ ਪੁਲੀਸ ਦੀ ਵਰਦੀ ਪਹਿਨੇ ਕੁਝ ਵਿਅਕਤੀਆਂ ਵੱਲੋਂ ਅੱਜ ਇਥੇ ਇੱਕ ਕਾਰ ਸਵਾਰ ਦਾ ਪਿੱੱਛਾ ਕਰਦਿਆਂ ਉਸ ’ਤੇ ਗੋਲ਼ੀਆਂ ਚਲਾਈਆਂ ਗਈਆਂ ਜਿਸ ਦੌਰਾਨ ਇੱਕ ਗੋਲ਼ੀ ਉਸ ਦੀ ਕਾਰ ਦੀ ਡਿੱਕੀ ’ਚ ਵੀ ਲੱਗੀ।

ਜਾਣਕਾਰੀ ਅਨੁਸਾਰ ਸਿਮਰ ਭਟਨਾਗਰ ਪੁੱਤਰ ਨਰੇਸ਼ ਕੁਮਾਰ ਇਥੇ ਫਲਾਈਓਵਰ ਹੋਟਲ ਫੈਕਟਰੀ ਏਰੀਆ ਨੇੜੇ ਪ੍ਰਾਈਮ ਫਿਟਨੈਸ ਵਿੱਚ ਜਿਮ ਟਰੇਨਰ ਵਜੋਂ ਕੰਮ ਕਰਦਾ ਹੈ। ਅੱਜ ਦੁਪਹਿਰ ਵਕਤ ਉਹ ਜਦੋਂ ਸਥਾਨਕ ਮਥੁਰਾ ਕਲੋਨੀ ਤੋਂ ਆਪਣੀ ਜ਼ੈਨ ਕਾਰ ਨੰਬਰ P2112Y4916 ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ’ਚ ਇੱਕ ਫਾਰਚੂਨਰ ਗੱਡੀ ’ਚ ਸਵਾਰ ਵਿਅਕਤੀਆਂ ਨੇ ਘੇਰਨ ਦੀ ਕੋਸ਼ਿਸ ਕੀਤੀ ਜਿਸ ਦੌਰਾਨ ਇੱਕ ਵਾਰ ਉਸ ਨੂੰ ਸਾਈਡ ਮਾਰੀ ਅਤੇ ਫੇਰ ਮੂਹਰੇ ਗੱਡੀ ਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਆਪਣੀ ਕਾਰ ਤੇਜ਼ ਕਰਕੇ ਉਥੋਂ ਨਿਕਲ ਆਇਆ ਪਰ ਇਹ ਗੱਡੀ ਪਿੱਛਾ ਕਰਦੀ ਰਹੀ ਤੇ ਜਦੋਂ ਐਸਐਸਟੀ ਨਗਰ ਵਿਚਲੇ ਗੁਰਦੁਆਰੇ ਕੋਲ ਪਹੁੰਚੀ ਤਾਂ ਉਸ ’ਤੇ ਪਿੱਛਾ ਕਰ ਰਹੇ ਵਿਅਕਤੀਆਂ ਨੇ ਉਸ ’ਤੇ 3/4 ਗੋਲ਼ੀਆਂ ਵੀ ਚਲਾਈਆਂ। ਇਸ ਦੌਰਾਨ ਇੱਕ ਗੋਲ਼ੀ ਪਿਛਲੇ ਪਾਸੇ ਉਸ ਦੀ ਕਾਰ ਦੀ ਡਿੱਕੀ ’ਚ ਲੱਗੀ। ਇਸ ਤੋਂ ਬਾਅਦ ਉਸ ਨੇ ਕਾਰ ਰੋਕ ਲਈ ਤੇ ਹਮਲਾਵਰਾਂ ਨੇ ਉਸ ਨੂੰ ਘੇਰਦਿਆਂ ਪਿਸਤੌਲਾਂ ਤਾਣ ਲਈਆਂ। ਜਦੋਂ ਉਹ ਬਾਹਰ ਨਿਕਲ਼ਿਆ ਤਾਂ ਇਨ੍ਹਾਂ ਵਿਚੋਂ ਇੱਕ ਦਾ ਕਹਿਣਾ ਸੀ, ‘‘ਇਹ ਤਾਂ ਹੋਰ ਹੀ ਨਿਕਲ਼ਿਆ’’ ਤੇ ਫੇਰ ਉਹ ਉਥੋਂ ਚਲੇ ਗਏ।

Advertisement

ਇਸ ਘਟਨਾ ਦਾ ਪਤਾ ਲੱਗਣ ’ਤੇ ਥਾਣਾ ਲਾਹੌਰੀ ਗੇਟ ਦੇ ਥਾਣਾ ਮੁਖੀ ਦੀ ਅਗਵਾਈ ਹੇਠਾਂ ਪਹੁੰਚੀ ਪੁਲੀਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸਿਮਰ ਨਾਲ ਵੀ ਗੱਲਬਾਤ ਕੀਤੀ।

Advertisement

ਥਾਣਾ ਮੁਖੀ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਘਾਲ਼ੀਆਂ ਜਾ ਰਹੀਆਂ ਹਨ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਕੌਣ ਸਨ।

Advertisement
×